ਫੌਜ ਵਾਪਸ ਜਾਵੇਗੀ ਤਾਂ ਸ਼ੁਰੂ ਹੋਵੇਗੀ ਮਾਨ ਸਰੋਵਰ ਯਾਤਰਾ

ss1

ਫੌਜ ਵਾਪਸ ਜਾਵੇਗੀ ਤਾਂ ਸ਼ੁਰੂ ਹੋਵੇਗੀ ਮਾਨ ਸਰੋਵਰ ਯਾਤਰਾ

ਚੀਨ ਨੇ ਅੱਜ ਭਾਰਤੀ ਫੌਜ ਉੱਪਰ ਸਰਹੱਦ ਲੰਘ ਕੇ ਚੀਨੀ ਖੇਤਰ ਵਿੱਚ ਭੰਨ ਤੋੜ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਇਸ ਘੁਸਪੈਠ ਦੇ ਕਾਰਨ ਹੀ ਕੈਲਾਸ਼ ਮਾਨ ਸਰੋਵਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਨਾਲ ਰਸਤਾ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਕਮ ਸੈਕਟਰ ਵਿੱਚ ਭਾਰਤੀ ਫੌਜ ਦੀ ਘੁਸਪੈਠ ਬਾਰੇ ਅਸੀਂ ਦਿੱਲੀ ਅਤੇ ਬੀਜਿੰਗ ਦੋਵਾਂ ਥਾਵਾਂ ਤੇ ਆਪਣਾ ਡਿਪਲੋਮੈਟਕ ਰੋਸ ਜਾਹਰ ਕਰ ਦਿੱਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਹੈ ਕਿ ਆਪਣੀ ਸੁਰੱਖਿਆ ਨੂੰ ਕਾਇਮ ਰੱਖਣ ਲਈ ਅਸੀਂ ਕੁੱਝ ਵੀ ਕਰਾਂਗੇ ਅਤੇ ਹਾਲਾਤਾਂ ਨਾਲ ਸਮਝੌਤਾ ਨਹੀਂ ਕਰਾਂਗੇ। ਚੀਨ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਸਾਡੇ ਖੇਤਰ ਵਿੱਚ ਦਾਖਲ ਹੋ ਕੇ ਸਾਡੇ ਵੱਲੋਂ ਕੀਤੀ ਗਈ ਉਸਾਰੀ ਨੂੰ ਨਸ਼ਟ ਕਰ ਦਿੱਤਾ ਹੈ। ਇਸੇ ਦੌਰਾਨ ਚੀਨ ਨੇ ਇਹ ਵੀ ਕਿਹਾ ਹੈ ਕਿ ਜੇ ਭਾਰਤ ਨੇ ਮਾਨ ਸਰੋਵਰ ਯਾਤਰਾ ਕਰਨੀ ਹੈ ਤਾਂ ਭਾਰਤੀ ਫੌਜ ਨੂੰ ਤੁਰੰਤ ਪਿੱਛੇ ਹਟਾ ਲਿਆ ਜਾਵੇ। ਇਹ ਵੀ ਕਿਹਾ ਹੈ ਕਿ ਜੇ ਭਵਿੱਖ ਵਿੱਚ ਵੀ ਇਹ ਯਾਤਰਾ ਜਾਰੀ ਰੱਖਣੀ ਹੈ ਤਾਂ ਭਾਰਤ ਨੂੰ ਸੋਚਣਾ ਪਵੇਗਾ ਕਿ ਟਕਰਾਅ ਦਾ ਹੱਲ ਕਿਵੇਂ ਕਰਨਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *