ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ਵਿੱਚ ਅਹਿਮ ਵਿਚਾਰਾਂ ਤੇ ਫੈਸਲੇ

ss1

ਟਰੰਪ ਤੇ ਮੋਦੀ ਦੀ ਵ੍ਹਾਈਟ ਹਾਊਸ ਮਿਲਣੀ ਵਿੱਚ ਅਹਿਮ ਵਿਚਾਰਾਂ ਤੇ ਫੈਸਲੇ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਦੇ ਮੁੱਦੇ ਕਈ ਤਰ੍ਹਾਂ ਦੀਆਂ ਕਿਆਸਆਰੀਆਂ ਨੂੰ ਉਸ ਸਮੇਂ ਠੱਲ੍ਹ ਪਾ ਗਏ। ਜਦੋਂ ਦੋਵੇਂ ਨੇਤਾਵਾਂ ਟਰੰਪ-ਮੋਦੀ ਨੇ ਅਹਿਮ ਫੈਸਲਿਆਂ ਦੇ ਨਾਲ-ਨਾਲ ਗੰਭੀਰ ਮਸਲਿਆਂ ਤੇ ਵਿਚਾਰਾਂ ਕੀਤੀਆਂ। ਜਿਸ ਨਾਲ ਦੋਵੇਂ ਮੁਲਕ ਭਵਿੱਖ ਵਿੱਚ ਸੁਪਰ ਸ਼ਕਤੀ ਵਜੋਂ ਸੰਸਾਰ ਸਾਹਮਣੇ ਆਪਣੇ ਆਪ ਨੂੰ ਪ੍ਰਗਟਾ ਸਕਣ। ਭਾਵੇਂ ਅਮਰੀਕਾ ਸੰਸਾਰ ਦਾ ਮੋਹਰੀ ਮੁਲਕ ਹੈ ਪਰ ਭਾਰਤ ਡੈਮੋਕਰੇਸੀ ਦਾ ਪਿਤਾਮਾ ਹੈ ਜਿਸਨੇ ਆਪਣੇ ਮੁਲਕ ਨੂੰ ਵੱਖ-ਵੱਖ ਖੇਤਰਾਂ ਵਿੱਚ ਏਨਾ ਕੁ ਉਭਾਰ ਲਿਆ ਹੈ ਕਿ ਹਰੇਕ ਦੀ ਭਾਰਤ ਤੇ ਨਜ਼ਰ ਟਿਕੀ ਹੋਈ ਹੈ। ਖ਼ਾਸ ਕਰਕੇ ਇਸ ਮਿਲਣੀ ਸਮੇਂ ਜਦੋਂ ਦੋਵੇਂ ਨੇਤਾ ਮਿਲ ਬੈਠੇ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਆਪਣੀ ਪਤਨੀ ਮੈਲਾਨੀਆ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਵਾਈਟ ਹਾਊਸ ਕੀਤਾ। ਜਿੱਥੇ ਦੋਵਾਂ ਨੇਤਾਵਾਂ ਨੇ ਇਸਲਾਮਿਕ ਉਗਰਵਾਦ ਨੂੰ ਠੱਲ੍ਹ ਪਾਉਣ ਲਈ ਇਕਜੁਟ ਹੋ ਕੇ ਨਿਪਟਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਅੱਤਵਾਦ ਵਧੇਗਾ ਉੱਥੇ ਉੱਥੇ ਕਾਰਵਾਈ ਵਿਉਂਤਬੰਦੀ ਢੰਗ ਨਾਲ ਕਰਕੇ ਇਸ ਨੂੰ ਨੱਥ ਪਾਈ ਜਾਵੇਗੀ। ਉਨ੍ਹਾਂ ਨੌਕਰੀਆਂ ਦੇ ਨਿਵੇਸ਼ ਅਤੇ ਵਪਾਰ ਨੂੰ ਬੜ੍ਹਾਵਾ ਦੇਣ ਸਬੰਧੀ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਕਰਨ ਸਬੰਧੀ ਡਿਫੈਂਸ, ਡਰੋਨ ਅਤੇ ਕਾਮਰਸ ਸਬੰਧੀ ਵਿਸ਼ੇਸ਼ ਵਿਚਾਰਾਂ ਨੂੰ ਨੇਪਰੇ ਚਾੜ੍ਹਨ ਲਈ ਕੁਝ ਕਾਰਵਾਈ ਕੀਤੀ ਗਈ। ਡਿਜ਼ੀਟਲ ਇੰਡੀਆ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕਾ ਦਾ ਸਹਿਯੋਗ ਲੈਣ ਅਤੇ ਸਾਈਬਰ ਸਕਿਓਰਿਟੀ ਦਾ ਖੇਤਰ ਵਿਕਸਤ ਕਰਨ ਤੇ ਜ਼ੋਰ ਦਿੱਤਾ ਗਿਆ। ਜਿਸ ਵਿੱਚ ਅਮਰੀਕਾ ਦੀ ਮਦਦ ਲੈਣ ਸਬੰਧੀ ਮੋਦੀ ਦੀ ਪਹਿਲ ਕਦਮੀ ਨੂੰ ਟਰੰਪ ਨੇ ਪ੍ਰਵਾਨ ਕੀਤਾ ਹੈ। ਮੋਦੀ ਵਲੋਂ ਮੇਕ ਇੰਡੀਆ, ਵਿਕਸਤ ਇੰਡੀਆ ਦੇ ਮਨੋਰਥ ਨੂੰ ਅਮਰੀਕਾ ਪੈਟਰਨ ਤੇ ਜੋੜਨ ਤੇ ਮਜ਼ਬੂਤ ਕਰਨ ਨੂੰ ਅੱਗੇ ਤੋਰਿਆ ਗਿਆ। ਸਮਾਜਿਕ ਰਿਸ਼ਤਿਆਂ ਪ੍ਰਤੀ ਮੋਦੀ ਨੇ ਟਰੰਪ ਨੀਤੀ ਨੂੰ ਭਾਰਤ ਵਾਂਗ ਸੱਚੇ ਸੁੱਚੇ ਨਿਸਚੈ ਨਾਲ ਵਿਚਰਨ ਨੂੰ ਪਹਿਲ ਕਦਮੀ ਕੀਤੀ ਹੈ। ਜਿੱਥੇ ਦੋਹਾਂ ਨੇ ਮਜ਼ਬੂਤ ਅਤੇ ਸੱਚੀ ਦੋਸਤੀ ਦਾ ਪ੍ਰਗਟਾਵਾ ਕੀਤਾ।
ਪ੍ਰਮਾਣੂ ਰਿਅਕਟਰ ਦੇ ਸਮਝੌਤੇ ਦੀ ਕੋਸ਼ਿਸ਼ ਨੂੰ ਜਾਰੀ ਰੱਖਿਆ ਗਿਆ। ਭਾਵੇਂ ਪਲੇਠੀ ਮੀਟਿੰਗ ਵਿੱਚ ਕੋਈ ਸੰਧੀ ਲਿਖਤੀ ਨਹੀਂ ਕੀਤੀ, ਪਰ ਅਹਿਮ ਮੁੱਦਿਆਂ ਨੂੰ ਅੰਤਮ ਰੂਪ ਦੇਣ ਲਈ ਦੋਹਾਂ ਨੇਤਾਵਾਂ ਨੇ ਸਹਿਮਤੀ ਪ੍ਰਗਟਾਈ ਹੈ। ਮੋਦੀ ਵਲੋਂ ਟਰੰਪ ਪਰਿਵਾਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ, ਜਿਸ ਲਈ ਟਰੰਪ ਦੀ ਬੇਟੀ ਇਵਾਕਾ ਨੇ ਪਹਿਲਾ ਆਉਣ ਦੀ ਸਹਿਮਤੀ ਪ੍ਰਗਟਾਈ ਪਰ ਟਰੰਪ ਤੇ ਮੈਲਾਨੀਆ ਵਲੋਂ ਭਾਰਤ ਵਿੱਚ ਸਾਰਕ ਸੰਮੇਲਨ ਸਮੇਂ ਅਮਰੀਕਾ ਦੇ ਵਫਦ ਦੀ ਅਗਵਾਈ ਕਰਨ ਦਾ ਐਲਾਨ ਕੀਤਾ।
ਸਮੁੱਚੇ ਤੌਰ ਤੇ ਇਹ ਅਹਿਮ ਮਿਲਣੀ ਨੂੰ ਸੰਸਾਰ ਪੱਧਰ ਤੇ ਖਾਸ ਦੱਸਿਆ ਜਾ ਰਿਹਾ ਹੈ। ਜਿਸ ਦੇ ਨਤੀਜੇ ਭਵਿੱਖ ਵਿੱਚ ਅਹਿਮ ਹੋਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *