ਮਾਂ ਫੇਸਬੁੱਕ ਚਲਾਉਂਦੀ ਰਹੀ ਤੇ ਬੱਚੀ ਡੁੱਬ ਗਈ

ss1

ਮਾਂ ਫੇਸਬੁੱਕ ਚਲਾਉਂਦੀ ਰਹੀ ਤੇ ਬੱਚੀ ਡੁੱਬ ਗਈ

ਸੈਨ ਫਰਾਂਸਿਸਕੋ (ਏਜੰਸੀ) : ਸੋਸ਼ਲ ਮੀਡੀਆ ਲਈ ਦੀਵਾਨਗੀ ਮਹਿੰਗੀ ਪੈ ਸਕਦੀ ਹੈ। ਅਮਰੀਕਾ ਦੇ ਟੈਕਸਾਸ ਸ਼ਹਿਰ ਦੀ 21 ਸਾਲਾ ਅੌਰਤ ਚੇਆਨੇ ਨੂੰ ਹੀ ਲੈ ਲਓ। ਉਹ ਆਪਣੀ ਫੇਸਬੁੱਕ ‘ਤੇ ਇਸ ਤਰ੍ਹਾਂ ਮਸਤ ਰਹੀ ਕਿ ਉਸ ਦੀ ਬੱਚੀ ਦੀ ਮੌਤ ਹੋ ਗਈ ਤੇ ਉਸ ਨੂੰ ਪਤਾ ਤੱਕ ਨਾ ਲੱਗਾ। ਹੁਣ ਬੱਚੀ ਦੀ ਮੌਤ ਤੋਂ ਬਾਅਦ ਉਹ ਜੇਲ੍ਹ ‘ਚ ਹੈ।

ਹੋਇਆ ਇੰਝ ਕਿ ਚੇਆਨੇ ਨੇ ਆਪਣੀ ਅੱਠ ਮਹੀਨੇ ਦੀ ਬੱਚੀ ਨੂੰ ਬਾਥਟੱਬ ‘ਚ ਨਹਾਉਣ ਲਈ ਬਿਠਾਇਆ, ਪਰ ਇਸੇ ਦੌਰਾਨ ਉਹ ਫੇਸਬੁੱਕ ‘ਤੇ ਮੈਸੇਜ ਵੇਖਣ ਲੱਗੀ। ਉਹ ਲਗਪਗ 18 ਮਿੰਟ ਤੱਕ ਦੋ ਲੋਕਾਂ ਨਾਲ ਚੈਟਿੰਗ ਕਰਦੀ ਰਹੀ। ਉਸ ਨੂੰ ਹੋਸ਼ ਹੀ ਨਾ ਰਿਹਾ ਕਿ ਬੱਚੀ ਪਾਣੀ ਦੇ ਭਰੇ ਟੱਬ ‘ਚ ਹੈ ਤੇ ਉਸ ਲਗਾਤਾਰ ਪਾਣੀ ਚੱਲ ਰਿਹਾ ਹੈ। ਬੱਚੀ ਨੂੰ ਸਿਰਫ਼ ਦੋ ਮਿੰਟ ਲਈ ਪਾਣੀ ‘ਚ ਰੱਖਿਆ ਜਾਣਾ ਸੀ। ਯਾਦ ਆਉਣ ‘ਤੇ ਉਹ ਦੌੜੀ ਦੌੜੀ ਬਾਥਟੱਬ ਵੱਲ ਗਈ। ਉਦੋਂ ਤੱਕ ਬੱਚੀ ਬੇਹੋਸ਼ ਹੋ ਕੇ ਮੂਧੇ ਮੂੰਹ ਪਾਣੀ ‘ਤੇ ਤੈਰ ਰਹੀ ਸੀ। ਅੌਰਤ ਬੱਚੀ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਕੇ ਗਈ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਇਹ ਘਟਨਾ 13 ਜੂਨ ਦੀ ਹੈ। ਏਨੇ ਦਿਨਾਂ ਤੱਕ ਬੱਚੀ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਨਾਲ ਜੂਝਦੀ ਰਹੀ। ਆਖ਼ਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਸੀਬੀਸੀ ਨਿਊਜ਼ ਦੇ ਹਵਾਲੇ ਨਾਲ ਆਈ ਖ਼ਬਰ ਮੁਤਾਬਿਕ ਅੌਰਤ ਨੇ ਆਪਣੀ ਬੱਚੀ ਦੀ ਦੇਖਭਾਲ ‘ਚ ਕੁਤਾਹੀ ਵਰਤੀ ਹੈ, ਇਸ ਲਈ ਉਸ ਨੂੰ ਗਿ੫ਫ਼ਤਾਰ ਕਰ ਲਿਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *