ਸਰਤਾਜ ਸੰਧੂ ਵੱਲੋਂ ਆਪ ‘ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ

ss1

ਸਰਤਾਜ ਸੰਧੂ ਵੱਲੋਂ ਆਪ ‘ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ

30-21 (2)
ਪੱਟੀ, 30 ਅਪ੍ਰੈਲ (ਅਵਤਾਰ ਸਿੰਘ )- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਜ਼ੋਨ ਇੰਚਾਰਜ਼ ਸਰਤਾਜ ਸਿੰਘ ਸੰਧੂ ਵੱਲੋਂ ਹਲਕਾ ਪੱਟੀ ਦੇ ਪਿੰਡ ਵਰਾਣਾ ਤੋਂ ਗੁਰਅੰਮ੍ਰਿਤਪਾਲ ਸਿੰਘ, ਲਾਡੀ ਸਿੰਘ, ਗੁਰਜੰਟ ਸਿੰਘ, ਚਰਨਜੀਤ ਸਿੰਘ, ਮੰਗਾ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ, ਕੁਲਦੀਪ ਸਿੰਘ ਆਦਿ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਗਿਆ | ਸੰਧੂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 69 ਸਾਲਾਂ ਦੇ ਅਰਸੇ ਦੌਰਾਨ ਪੰਜਾਬ ‘ਤੇ ਵਾਰੋ-ਵਾਰੀ ਦੀ ਖੇਡ ਵਾਂਗੂੰ ਰਾਜ ਕਰਦਿਆਂ ਅਕਾਲੀ ਤੇ ਕਾਂਗਰਾਸ ਦੀ ਸਰਕਾਰ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਦੀ ਦਲਦਲ ਵਿਚ ਧਕੇਲ ਦਿੱਤਾ ਹੈ, ਤੇ ਹਿੰਦੋਸਤਾਨ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਾ ਖ਼ੂਨ ਨਿਚੋੜ ਕੇ ਆਪਣੇ ਚਹੇਤੇ ਹੀ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕੀਤਾ, ਜਿਸ ਨਾਲ ਪੰਜਾਬ ਦੇ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ, ਤੇ ਇਨ੍ਹਾਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਲੋਕ 2017 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ | ਇਸ ਮੌਕੇ ਸੰਦੀਪ ਸਿੰਘ ਸਭਰਾ, ਦਿਲਬਾਗ ਸਿੰਘ ਸਭਰਾ, ਸਵਰਨ ਸਿੰਘ ਖਹਿਰਾ, ਜਗਰੂਪ ਸਿੰਘ, ਅੰਗਰੇਜ ਸਿੰਘ, ਪ੍ਰਭਜੀਤ ਸਿੰਘ, ਸਤਨਾਮ ਸਿੰਘ ਜੌਣੇਕੇ, ਗੁਰਵਿੰਦਰ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ |

print
Share Button
Print Friendly, PDF & Email

Leave a Reply

Your email address will not be published. Required fields are marked *