27 ਸਾਲ ਦੀ ਭਾਲ ਮਗਰੋਂ ਭਾਰਤ ‘ਚੋਂ ਲੱਭੀ ਮਾਂ

ss1

27 ਸਾਲ ਦੀ ਭਾਲ ਮਗਰੋਂ ਭਾਰਤ ‘ਚੋਂ ਲੱਭੀ ਮਾਂ

ਨਵੀਂ ਦਿੱਲੀ: ਭਾਰਤ ਵਿੱਚ ਜਨਮੀ ਸਵੀਡਿਸ਼ ਸਿਟੀਜ਼ਨ ਨੀਲਾਕਸ਼ੀ ਜੋਰੈਂਡਲ ਨੂੰ 41 ਸਾਲ ਬਾਅਦ ਆਪਣੀ ਜਨਮ ਦੇਣ ਵਾਲੀ ਮਾਂ ਨਾਲ ਮਿਲਾਪ ਨਸੀਬ ਹੋਇਆ। 44 ਸਾਲ ਦੀ ਨਿਲਾਕਸ਼ੀ ਜਦੋਂ 3 ਸਾਲ ਦੀ ਸੀ ਤਾਂ ਉਸ ਨੂੰ ਸਵੀਡਨ ਦੇ ਇੱਕ ਜੋੜੇ ਨੇ ਗੋਦ ਲੈ ਲਿਆ ਸੀ। ਨਿਲਾਕਸ਼ੀ ਨੂੰ ਪੁਣੇ ਦੀ ‘ਐਨਜੀਓ ਅਗੇਂਸਟ ਚਾਈਲਡ ਟ੍ਰੈਫਿਕ’ ਜ਼ਰੀਏ ਆਪਣੀ ਮਾਂ ਦਾ ਪਤਾ ਲਾਉਣ ਵਿੱਚ ਮਦਦ ਮਿਲੀ।

ਐਨਜੀਓ ਦੀ ਵਰਕਰ ਅੰਜਲੀ ਪਵਾਰ ਨੇ ਦੱਸਿਆ ਕਿ 41 ਸਾਲ ਬਾਅਦ ਮਾਂ-ਧੀ ਦਾ ਮਿਲਣ ਬਹੁਤ ਭਾਵੁਕ ਕਰ ਦੇਣ ਵਾਲਾ ਸੀ। ਇਨ੍ਹਾਂ ਦੀ ਮਿਲਣੀ ਯਵਤਮਾਲ ਵਿੱਚ ਹੋਈ। ਦੋਵੇਂ ਮਾਵਾਂ-ਧੀਆਂ ਜਦੋਂ ਮਿਲੀਆਂ ਤਾਂ ਦੋਵੇਂ ਪਾਸੇ ਹੰਝੂ ਸਨ। ਜੋਰੈਂਡਲ ਦੇ ਪਿਤਾ ਖੇਤਾਂ ਵਿੱਚ ਮਜ਼ਦੂਰੀ ਕਰਦੇ ਸਨ। 1973 ਵਿੱਚ ਉਸ ਦੇ ਪਿਤਾ ਨੇ ਖੁਦਕਸ਼ੀ ਕਰ ਲਈ ਸੀ। 1973 ਵਿੱਚ ਹੀ ਜੋਰੈਂਡਲ ਦਾ ਜਨਮ ਪੁਣੇ ਦੇ ਨੇੜੇ ਕੇੜਗਾਂਵ ਵਿੱਚ ਪੰਡਤ ਰਾਮਾਬਾਈ ਮੁਕਤੀ ਮਿਸ਼ਨ ਦੇ ਨਿਵਾਸ ਵਿੱਚ ਹੋਇਆ।

ਮਾਂ ਨੇ ਨੀਲਾਕਸ਼ੀ ਨੂੰ ਰਾਮਾਬਾਈ ਮੁਕਤੀ ਮਿਸ਼ਨ ਨਿਵਾਸ ਵਿੱਚ ਛੱਡ ਦਿੱਤਾ ਤੇ ਦੂਜਾ ਵਿਆਹ ਕਰਵਾ ਲਿਆ। ਇਸ ਤੋਂ ਨੀਲਾਕਸ਼ੀ ਦੀ ਮਾਂ ਨੂੰ ਇੱਕ ਧੀ ਤੇ ਪੁੱਤਰ ਹਨ। ਸ਼ਨੀਵਾਰ ਨੂੰ ਉਹ ਦੋਵੇਂ ਵੀ ਨਿਲਾਕਸ਼ੀ ਨੂੰ ਮਿਲੇ। ਨਿਵਾਸ ਵਿੱਚੋਂ ਸਵੀਡਿਸ਼ ਜੋੜੇ ਨੇ ਨਿਲਾਕਸ਼ੀ ਨੂੰ ਗੋਦ ਲੈ ਲਿਆ ਸੀ। ਇਸ ਤੋਂ ਬਾਅਦ ਉਹ ਸਵੀਡਨ ਹੀ ਰਹੀ। ਅੰਜਲੀ ਮੁਤਾਬਕ ਨਿਲਾਕਸ਼ੀ ਆਪਣੀ ਮਾਂ ਦੀ ਤਲਾਸ਼ ਵਿੱਚ 1990 ਤੋਂ ਭਾਰਤ ਆ ਰਹੀ ਸੀ। ਉਹ 6 ਵਾਰ ਭਾਰਤ ਆਈ ਪਰ ਉਸ ਨੂੰ 27 ਸਾਲ ਦੀ ਭਾਲ ਤੋਂ ਬਾਅਦ ਆਪਣੀ ਮਾਂ ਦਾ ਮਿਲਾਪ ਹਾਸਲ ਹੋਇਆ।

print
Share Button
Print Friendly, PDF & Email