ਹੁਣ ਘਰ ਬੈਠੇ ਬਣੇਗਾ ਡਰਾਈਵਿੰਗ ਲਾਇਸੰਸ

ss1

ਹੁਣ ਘਰ ਬੈਠੇ ਬਣੇਗਾ ਡਰਾਈਵਿੰਗ ਲਾਇਸੰਸ

ਹੁਣ ਡਰਾਈਵਿੰਗ ਲਾਇਸੰਸ ਲਈ ਦਫਤਰਾਂ ਦੇ ਚੱਕਰ ਕੱਟਣ ਤੇ ਏਜੰਟਾਂ ਨੂੰ ਪੈਸੇ ਦੇਣਦੀ ਲੋੜ ਨਹੀਂ ਪਵੇਗੀ। ਜੀ ਹਾਂ ਹੁਣ ਘਰ ਬੈਠੇ ਹੀ ਡਰਾਈਵਿੰਗ ਲਾਇਸੰਸ ਬਣੇਗਾ। ਬਿਨੈਕਾਰ ਆਨਲਾਈਨ ਅਰਜ਼ੀ ਦੇਵੇਗਾ ਤੇ ਤੈਅ ਤਰੀਕ ਮਿਲਣ ‘ਤੇ ਬਿਨੈਕਾਰ ਨੂੰ ਸਬੰਧਤ ਟਰੈਕ ‘ਤੇ ਡਰਾਈਵਿੰਗ ਦਾ ਟੈਸਟ ਦੇਣਾ ਪਵੇਗਾ। ਡਰਾਈਵਿੰਗ ਦਾ ਟੈਸਟ ਪਾਸ ਕਰਨ ਤੋਂ ਬਾਅਦ ਵਿਅਕਤੀ ਨੂੰ ਘਰ ਬੈਠੇ ਹੀ ਲਾਇਸੰਸ ਮਿਲ ਜਾਇਆ ਕਰੇਗਾ।

ਸਰਕਾਰ ਨੂੰ ਟਰਾਂਸਪੋਰਟ ਵਿਭਾਗ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੋਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ। ਸਰਕਾਰ ਨੇ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਹੈ ਜੋ ਆਨਲਾਈਨ ਡਰਾਈਵਿੰਗ ਲਾਇਸੰਸ ਬਣਾਉਣ ਦੀ ਪ੍ਰਕ੍ਰਿਆ ਪੂਰੀ ਕਰੇਗੀ ਤੇ ਅੰਤਮ ਮੋਹਰ ਸਬੰਧਿਤ ਸਬ ਡਵੀਜ਼ਨ ਦੇ ਐਸ.ਡੀ.ਐਮ ਦੀ ਲੱਗੇਗੀ।

ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ ਨੇ ਆਨਲਾਈਨ ਡਰਾਈਵਿੰਗ ਲਾਇਸੰਸ ਬਣਾਉਣ ਦੇ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਦਸਿਆਂ ਕਿ ਇਸ ਨੂੰ ਅਮਲੀ ਰੂਪ ਦੇਣ ਲਈ ਪ੍ਰਕ੍ਰਿਆ ਚੱਲ ਰਹੀ ਹੈ ਅਤੇ ਆਉਂਦੇ ਤਿੰਨ ਮਹੀਨਿਆਂ ਵਿਚ ਲੋਕਾਂ ਨੂੰ ਘਰ ਬੈਠਿਆਂ ਹੀ ਡਰਾਈਵਿੰਗ ਲਾਇਸੰਸ ਮਿਲਣੇ ਸ਼ੁਰੂ ਹੋ ਜਾਣਗੇ।

ਪੰਜਾਬ ਵਜ਼ਾਰਤੀ ਮੰਡਲ ਨੇ ਅਪਣੀ ਪਲੇਠੀ ਮੀਟਿੰਗ ਵਿਚ ਹੀ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ (ਡੀ.ਟੀ.ਓ) ਦੀ ਪੋਸਟ ਖ਼ਤਮ ਕਰਨ ਦਾ ਫ਼ੈਸਲਾ ਕਰ ਲਿਆ ਸੀ। ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਦੀ ਜਗ੍ਹਾ ਐਸ.ਡੀ.ਐਮ ਨੂੰ ਲਾਇਸੰਸ ਬਣਾਉਣ ਦੀਆਂ ਸ਼ਕਤੀਆਂ ਦਿਤੀਆਂ ਜਾਣਗੀਆਂ। ਕਮਰਸ਼ੀਅਲ ਲਾਇਸੰਸ ਬਣਾਉਣ ਤੇ ਕਮਰਸ਼ੀਅਲ ਵਾਹਨਾਂ ਦੀ ਰਜਿਸਟਰੇਸ਼ਨ ਦੇ ਕੰਮ ਲਈ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਦੀ ਦਸ ਜ਼ਿਲ੍ਹਿਆਂ ਵਿਚ ਤਾਇਨਾਤੀ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *