15 ਬੋਰੀਆਂ ਚੂਰਾ ਪੋਸਤ ਸਮੇਤ ਦੋ ਗ੍ਰਿਫਤਾਰ

ss1

15 ਬੋਰੀਆਂ ਚੂਰਾ ਪੋਸਤ ਸਮੇਤ ਦੋ ਗ੍ਰਿਫਤਾਰ

ਮੋਗਾ: ਨਵੀਂ ਸਰਕਾਰ ਬਣਨ ਦੇ ਬਾਅਦ ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਫਣਨਾ ਜ਼ੋਰਾਂ ਨਾਲ ਜਾਰੀ ਹੈ।  ਪੁਲਿਸ ਵਲੋਂ ਨਾਕੇ ਬੰਦੀ ਕਰ ਕੇ ਹਰ ਆਉਣ ਜਾਣ ਵਾਲੇ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਤਾਜ਼ਾ ਮਾਮਲਾ ਜ਼ਿਲ੍ਹਾ ਮੋਗੇ ਦੇ ਥਾਣੇ ਬੱਧਣੀ ਦਾ ਹੈ, ਜਿਥੇ ਪੁਲਿਸ ਨੇ  ਗਸ਼ਤ ਦੇ ਦੁਰਾਨ ਬੱਧਣੀ ਨਹਿਰ ਦੀ ਪਟੜੀ ‘ਤੇ ਇੱਕ ਛੋਟੇ ਹਾਥੀ PB – 07X0621 ਦੀ ਚੈਕਿੰਗ ਕੀਤੀ ਤਾਂ ਉਸ ਵਿਚ 15 ਬੋਰੀਆਂ ਚੂਰਾ ਪੋਸਤ ਜਿਹੜਾ ਪਲਾਸਟਿਕ ਦੇ ਗੱਟਿਆਂ ਵਿੱਚ ਭਰਿਆ ਹੋਇਆ ਸੀ ਮਿਲਿਆਂ। ਜਿਸ ਨੂੰ ਹਰਜਿੰਦਰ ਸਿੰਘ ਅਤੇ ਬਲਜੀਤ ਸਿੰਘ ਵੇਚਣ ਲਈ ਲੈ ਜਾ ਰਹੇ ਸਨ।
 ਪੁਲਿਸ ਦੀ ਜਾਂਚ ਵਿੱਚ ਇਹ ਪਾਇਆ ਗਿਆ ਕੇ ਇਹ ਲੋਕ ਚੁਰਾ ਪੋਸਤ ਧਰਮਕੋਟ ਤੋਂ  ਜਸਵਿੰਦਰ ਸਿੰਘ ਦੇ ਕੋਲੋਂ ਲੈ ਕੇ ਆਏ ਸਨ ‘ਤੇ ਪੁਲਿਸ ਨੇ ਜਸਵਿੰਦਰ ਸਿੰਘ  ਨੂੰ ਵੀ ਇਸ ਮੁਕੱਦਮੇ ਵਿੱਚ ਨਾਮ ਜਦ ਕਰ ਲਿਆ ਹੈ ‘ਤੇ ਉਸਦੀ ਤਲਾਸ਼ ਸ਼ੁਰੂ ਕਰ  ਦਿੱਤੀ ਹੈ।
ਪੁਲਿਸ ਨੇ ਇਨ੍ਹਾਂ ਦੇ ਖਿਲਾਫ ਧਾਰਾ 15. 25 / 61. 85 NDPS ACT  ਦੇ ਤਹਿਤ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਮੋਗੇ ਦੇ ਐੱਸ ਪੀ ਡੀ ਵਜ਼ੀਰ ਸਿੰਘ ਨੇ ਇੱਕ ਪ੍ਰੇਸ ਗੱਲ ਬਾਤ ਦੇ ਦੋਰਾਨ ਦੱਸੀ।
print
Share Button
Print Friendly, PDF & Email

Leave a Reply

Your email address will not be published. Required fields are marked *