ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਚੱਲੀ ਗੋਲੀ ਕਾਂਡ ਵਿਚ ਆਇਆ ਨਵਾਂ ਮੋੜ

ss1

ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਚੱਲੀ ਗੋਲੀ ਕਾਂਡ ਵਿਚ ਆਇਆ ਨਵਾਂ ਮੋੜ
ਸ਼ਿਕਾਇਤਕਰਤਾ ਸਮੇਤ 9 ਹੋਰ ਤੇ ਕਰਾਸ ਮਾਮਲਾ ਦਰਜ

ਜੰਡਿਆਲਾ ਗੁਰੂ 11 ਜੂਨ ( ਵਰਿੰਦਰ ਸਿੰਘ ): ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਕੱਲ ਹੋਏ ਗੋਲੀ ਕਾਂਡ ਵਿੱਚ ਨਵਾਂ ਮੋੜ ਆ ਗਿਆ । ਜੰਡਿਆਲਾ ਗੁਰੂ ਦੀ ਪੁਲਿਸ ਨੇ ਜਤਿੰਦਰ ਸਿੰਘ ਉਰਫ ਨਾਟੀ ਪੁੱਤਰ ਲੇਟ ਬਲਕਾਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ 9 ਵਿਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਜਤਿੰਦਰ ਸਿੰਘ ਨਾਟੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਕੱਲ ਉਹ ਦੁਪਹਿਰ ਕਰੀਬ 1 .30 ਵਜੇ ਉਹਨਾਂ ਦੀ ਦੁਕਾਨ ਨੰਬਰ 71 ਤੇ ਰਮੇਸ਼ ਕੁਮਾਰ , ਸੁਰੇਸ਼ ਕੁਮਾਰ ਟਾਂਗਰੀ ,ਰਮਨ ਕੁਮਾਰ ,ਆਕਰਸ਼ਿਤ ਬੱਸੀ ,ਵਿਜੈ ਕੁਮਾਰ ਉਰਫ ਕਾਲਾ, ਰਾਹੁਲ ਹਨੀ ਪੁੱਤਰ ਸੁਰੇਸ਼ ਕੁਮਾਰ ਟਾਂਗਰੀ ਅਤੇ 10 -12 ਹੋਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰਕੇ ਦਫਤਰ ਦੀ ਤੋੜਫੋੜ ਕੀਤੀ ਅਤੇ ਉਨ੍ਹਾਂ ਉਪਰ ਜਾਨਲੇਵਾ ਹਮਲਾ ਕੀਤਾ , ਜਾਂਦੇ ਜਾਂਦੇ ਗੱਲੇ ਵਿੱਚ ਰੱਖੇ 50 ਹਜ਼ਾਰ ਰੁਪਏ ਦੀ ਨਗਦੀ ਵੀ ਲੈ ਗਏ । ਜੰਡਿਆਲਾ ਗੁਰੂ ਦੀ ਪੁਲਿਸ ਨੇ ਬਿਆਨਾਂ ਦੇ ਅਧਾਰ ਤੇ ਧਾਰਾ 452 ,323 ,427 ,380 148 ,149 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬੀਤੇ ਕੱਲ੍ਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਲੜਕੇ ਰਮਨ ਕੁਮਾਰ ਉਰਫ ਰੋਮੀ ਵਲੋਂ ਜਤਿੰਦਰ ਸਿੰਘ ਨਾਟੀ ਦੇ ਖਿਲਾਫ ਗੋਲੀ ਮਾਰਕੇ ਉਹਨਾਂ ਉਪਰ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਸਨ ਜਿਸ ਵਿਚ ਉਹਨਾਂ ਦਾ ਇਕ ਰਿਸ਼ਤੇਦਾਰ ਜਖਮੀ ਵੀ ਹੋ ਗਿਆ ਹੈ ਅਤੇ ਪੁਲਿਸ ਵਲੋਂ ਤੁਰੰਤ ਨਾਟੀ ਖਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ ।

print
Share Button
Print Friendly, PDF & Email

Leave a Reply

Your email address will not be published. Required fields are marked *