ਦਹੇਜ ਨੇ ਲਈ ਇੱਕ ਹੋਰ ਅਬਲਾ ਦੀ ਜਾਨ, ਲੜਕੀ ਦੇ ਮਾਪਿਆਂ ਦੇ ਸਹੁਰਾ ਪਰਿਵਾਰ ‘ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਲਾਏ ਦੋਸ਼

ss1

ਦਹੇਜ ਨੇ ਲਈ ਇੱਕ ਹੋਰ ਅਬਲਾ ਦੀ ਜਾਨ, ਲੜਕੀ ਦੇ ਮਾਪਿਆਂ ਦੇ ਸਹੁਰਾ ਪਰਿਵਾਰ ‘ਤੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਲਾਏ ਦੋਸ਼
15 ਮਹੀਨੇ ਪਹਿਲਾਂ ਦੜੌਲੀ ਦੀ ਲੜਕੀ ਵਿਆਹੀ ਸੀ ਪਿੰਡ ਦਸਗਰਾਂਈ, ਲਾਸ਼ ਦੇ ਪੋਸਟਮਾਰਟਮ ਲਈ ਡਾਕਟਰਾਂ ਦਾ ਬੋਰਡ ਗਠਿਤ

ਸ੍ਰੀ ਆਨੰਦਪੁਰ ਸਾਹਿਬ, 11 ਜੂਨ(ਦਵਿੰਦਰਪਾਲ ਸਿੰਘ/ ਅੰਕੁਸ਼): ਪਿੰਡ ਦਸਗਰਾਂਈ ਵਿਖੇ ਵਿਆਹੀ ਇੱਕ ਅਬਲਾ ਦੀ ਸਮਾਜ ਦਹੇਜ ਨੇ ਵਿਆਹ ਦੇ ਮਹਿਜ਼ 15 ਮਹੀਨਿਆਂ ਵਿੱਚ ਹੀ ਜਾਨ ਲੈ ਲਈ ਹੈ। ਜਿਸ ਸਬੰਧੀ ਸਥਾਨਕ ਪੁਲੀਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਪਤੀ ਅਤੇ ਸੱਸ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪੁਲੀਸ ਥਾਣੇ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਨੰਗਲ ਪੁਲੀਸ ਥਾਣੇ ਅਧੀਨ ਪੈਂਦੇ ਪਿੰਡ ਦੜੌਲੀ ਦੇ ਪ੍ਰਕਾਸ਼ ਚੰਦ ਪੁੱਤਰ ਜੋਗਿੰਦਰ ਸਿੰਘ ਨੇ ਬੁਹਤ ਹੀ ਚਾਵਾਂ ਦੇ ਨਾਲ 12 ਮਾਰਚ, 2016 ਨੂੰ ਆਪਣੀ ਧੀ ਸੰਦੀਪ ਕੌਰ ਦਾ ਵਿਆਹ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਥਾਣੇ ਅਧੀਨ ਆਉਂਦੇ ਪਿੰਡ ਦਸਗਰਾਂਈ ਦੇ ਨਿਵਾਸੀ ਧਰਮਪਾਲ ਪੁੱਤਰ ਦੇਵ ਚੰਦ ਦੇ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਕੋਲ ਲੜਕੀ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਲੜਕੀ ਦਾ ਸੁਹਰਾ ਪਰਿਵਾਰ ਉਸਨੂੰ ਦਹੇਜ ਦੇ ਲਈ ਲਗਾਤਾਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸਤੋਂ ਬਾਅਦ ਆਖਿਰਕਾਰ ਸਾਡੀ ਲੜਕੀ ਨੇ ਅੱਜ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ਤੇ ਸਥਾਨਕ ਪੁਲੀਸ ਥਾਣੇ ਵਿੱਚ ਮ੍ਰਿਤਕਾ ਦਾ ਪਤੀ ਧਰਮਪਾਲ ਪੁੱਤਰ ਦੇਵ ਚੰਦ ਅਤੇ ਮ੍ਰਿਤਕਾ ਦੀ ਸੱਸ ਹਰਜੀ ਪਤਨੀ ਦੇਵ ਚੰਦ ਨਿਵਾਸੀ ਪਿੰਡ ਦਸਗਰਾਂਈ ਦੇ ਖਿਲਾਫ ਧਾਰਾ 304-ਬੀ, 34 ਆਈ ਪੀ ਸੀ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਦਕਿ ਇਸ ਘਟਨਾ ਦੀ ਚੁਫੇਰਿਓ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।
ਓਧਰ ਮ੍ਰਿਤਕਾ ਦੀ ਲਾਸ਼ ਦੇ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਗਠਿਤ ਕਰ ਦਿੱਤਾ ਗਿਆ ਹੈ। ਜੋ ਸੋਮਵਾਰ ਨੂੰ ਪੋਸਟਮਾਰਟਮ ਕਰੇਗਾ ਅਤੇ ਲਾਸ਼ ਨੂੰ ਬਾਅਦ ਵਿੱਚ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

print
Share Button
Print Friendly, PDF & Email