ਖਾਲਿਸਤਾਨ ਲਿਬਰੇਸ਼ਨ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਅਦਾਲਤ ਵਿਚ ਪੇਸ਼

ss1

ਖਾਲਿਸਤਾਨ ਲਿਬਰੇਸ਼ਨ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਅਦਾਲਤ ਵਿਚ ਪੇਸ਼

ਨਵੀਂ ਦਿੱਲੀ 9 ਜੂਨ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅਜ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਨੰ 66ਫ਼16 ਧਾਰਾ 120 ਬੀ, 25 ਅਧੀਨ ਸਮੇਂ ਸਿਰ ਪੇਸ਼ ਕੀਤਾ ਗਿਆ । ਸਪੈਸਲ ਸੈਲ ਵਲੋ ਭਾਈ ਮਿੰਟੂ ਨੂੰ ਨਾਭਾ ਜੇਲ੍ਹ ਬ੍ਰੇਕ ਕੇਸ ਵਿਚ ਦਿੱਲੀ ਦੇ ਨਿਜਾਮੂਦੀਨ ਰੇਲਵੇ ਸਟੇਸ਼ਨ ਤੋ ਅਤੇ ਨਾਲ ਹੀ ਉਨ੍ਹਾਂ ਕੋਲੋਂ ਇਕ ਰਿਵਾਲਵਰ ਅਤੇ ਪੰਜ ਜਿੰਦਾ ਕਾਰਤੂਸ ਨਾਲ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ । ਅਜ ਚਲੇ ਮਾਮਲੇ ਵਿਚ ਜੱਜ ਸਾਹਿਬ ਦੂਜੇ ਕੇਸ ਵਿਚ ਮਸ਼ਰੂਫ ਹੋਣ ਕਰਕੇ ਕਿਸੇ ਕਿਸਮ ਦੀ ਕਾਰਵਾਈ ਨਹੀ ਹੋ ਸਕੀ ।
ਪੇਸ਼ੀ ਭੁਗਤਣ ਉਪਰੰਤ ਭਾਈ ਮਿੰਟੂ ਨੇ ਪ੍ਰੈਸ ਨਾਲ ਗਲਬਾਤ ਦੌਰਾਨ ਕਿਹਾ ਕਿ ਪੰਥ ਵਿਚ ਚਲ ਰਹੀ ਮੌਜੂਦਾ ਦੂਸ਼ਣਬਾਜੀ ਬਹੁਤ ਦੀ ਮੰਦਭਾਗੀ ਹੈ ਇਸ ਦੇ ਨਾਲ ਜਿੱਥੇ ਨੋਜੁਆਨਾਂ ਤੇ ਬੁਰਾ ਅਸਰ ਪੈ ਰਿਹਾ ਹੈ ਸਾਡੇ ਵਿਰੋਧੀ ਬਹੁਤ ਹੀ ਖੂਸ਼ ਹੋ ਰਹੇ ਹਨ ਕਿ ਉਨ੍ਹਾਂ ਦੇ ਕੂਝ ਕੀਤੇ ਬਿਨਾਂ ਹੀ ਸਿੱਖ ਕੌਮ ਆਪਸ ਵਿਚ ਹੀ ਖਿਲਰ ਰਹੀ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿਚੋ ਕੌਮ ਗੁਜ਼ਰ ਰਹੀ ਹੈ ਖਾਸ ਕਰਕੇ ਸਾਡੇ ਲੀਡਰਾਂ ਨੂੰ ਸਬਕ ਸਿੱਖਣ ਦੀ ਜਰੂਰਤ ਹੈ ਕਿ ਅਸੀ ਕਿਉ ਕੁਰਸੀਆਂ ਅਤੇ ਚੋਧਰਪਨ ਪਿੱਛੇ ਭੱਜ ਰਹੇ ਹਾਂ । ਸਾਡੇ ਵੀਰਾਂ ਨੇ ਕੌਮੀ ਆਜ਼ਾਦੀ ਲਈ ਰਣਤੱਤੇ ਵਿਚ ਅਪਣਾ ਲਹੂ ਡੋਲਿਆ ਹੈ ਅਸੀ ਉਨ੍ਹਾਂ ਦਾ ਕਿ ਮੁਲ ਪਾ ਰਹੇ ਹਾਂ..? ਉਨ੍ਹਾਂ ਕੌਮੀ ਲੀਡਰਾਂ ਨੂੰ ਆਪਸੀ ਮਿਲਵਰਤਣ ਬਣਾ ਕੇ ਇਕ ਨਿਸ਼ਾਨ ਸਾਹਿਬ ਹੇਠ ਇਕਠੀਆਂ ਹੋ ਕੇ ਚਲਣ ਦੀ ਅਪੀਲ ਕੀਤੀ । ਅੰਤ ਵਿਚ ਉਨ੍ਹਾਂ ਸ਼ਿਵਸੈਨਿਕਾਂ ਵਲੋਂ ਪੰਜਾਬ ਪੁਲਿਸ ਦੇ ਪਹਿਰੇ ਹੇਠ ਸੰਤ ਜੀ ਦੇ ਪੁਤਲਾ ਸਾੜਨ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਇਨ੍ਹਾਂ ਨੂੰ ਰੋਕਣ ਦੀ ਥਾਂ, ਮਾਹੌਲ ਖਰਾਬ ਕਰਨ ਦਾ ਹੁਲਾਰਾ ਦੇ ਰਹੀ ਹੈ ਜੋ ਕਿ ਪੰਜਾਬ ਦੇ ਸ਼ਾਤ ਚਲ ਰਹੇ ਮਾਹੌਲ ਨੂੰ ਖਰਾਬ ਕਰਨ ਵਿਚ ਮਦਦਗਾਰ ਹੋ ਸਕਦਾ ਹੈ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਹੋਵੇਗੀ । ਭਾਈ ਮਿੰਟੂ ਦੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *