ਸਿਸਟਮ ਬਦਲਣ ਵਾਲੀ ਕੁੰਜੀ ਸਿਰਫ ਤੇ ਸਿਰਫ ਕੇਜਰੀਵਾਲ ਕੋਲ-ਐਡਵੋਕੇਟ ਢਿੱਲੋਂ

ss1

ਸਿਸਟਮ ਬਦਲਣ ਵਾਲੀ ਕੁੰਜੀ ਸਿਰਫ ਤੇ ਸਿਰਫ ਕੇਜਰੀਵਾਲ ਕੋਲ-ਐਡਵੋਕੇਟ ਢਿੱਲੋਂ

30-21 (1)
ਪੱਟੀ, 30 ਅਪ੍ਰੈਲ (ਅਵਤਾਰ ਸਿੰਘ )- ਪੰਜਾਬ ਦੀ ਭ੍ਰਿਸ਼ਟ ਰਾਜਨੀਤੀ ਦੇ ਖਾਤਮੇ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ, ਤੇ ਸਿਸਟਮ ਬਦਲਣ ਵਾਲੀ ਕੁੰਜੀ ਸਿਰਫ ਤੇ ਸਿਰਫ ਕੇਜਰੀਵਾਲ ਕੋਲ ਹੈ | ਦਿੱਲੀ ਅੰਦਰ ਬਦਲੇ ਸਿਸਟਮ ਤੋਂ ਪੰਜਾਬ ਵਾਸੀ ਬਹੁਤ ਪ੍ਰਭਾਵਿਤ ਹਨ, ਜਿਸ ਦੀ ਮਿਸਾਲ ਨਿੱਤ ਦਿਨ ਪਰਿਵਾਰ ਜੋੜੋ ਮੁਹਿੰਮ ਤਹਿਤ ਹਜਾਰਾਂ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਮਿਲਦੀ ਹੈ | ਕੇਜਰੀਵਾਲ ਦੀਆਂ ਨੀਤੀਆਂ ਨਾਲ ਹੀ ਭ੍ਸਿ਼ਟ ਰਾਜਨੀਤੀ ਤੋਂ ਨਿਜਾਤ ਪਾਈ ਜਾ ਸਕਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਸੈਕਟਰ ਨੰਬਰ 9 ਦੇ ਇੰਚਾਰਜ਼ ਦਵਿੰਦਰਜੀਤ ਸਿੰਘ ਢਿੱਲੋ ਨੇਂ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਸਰਕਲ ਇੰਚਾਰਜ਼ਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ |

ਐਡਵੋਕੇਟ ਢਿੱਲੋ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨਿੱਤ ਦਿਨ ਕਿਸਾਨ-ਮਜਦੂਰ ਖੁਦਕਸ਼ੀਆਂ ਕਰ ਰਹੇ ਹਨ, ਤੇ ਸਭ ਤੋਂ ਵੱਧ ਖੁਦਕੁਸ਼ੀਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਨੌ ਸਾਲਾਂ ਰਾਜ ਦੌਰਾਨ ਹੋਈਆਂ ਹਨ | ਉਨ੍ਹਾਂ ਕਿਹਾ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਿਤ ਹੁੰਦਿਆਂ ਹੀ ਭ੍ਰਿਸ਼ਟ ਰਾਜਨੀਤੀ ਨੂੰ ਬਦਲਕੇ ਲੋਕਪੱਖੀ ਨੀਤੀਆਂ ਵਾਲਾ ਸਿਸਟਮ ਲਾਗੂ ਕੀਤਾ ਜਾਵੇਗਾ, ਜਿਸ ਵਿਚ ਕਿਸੇ ਨੂੰ ਖੁਦਕੁਸ਼ੀ ਨਹੀਂ ਕਰਨੀ ਪਵੇਗੀ ਤੇ ਹਰੇਕ ਨੂੰ ਇਨਸਾਫ ਮਿਲੇਗਾ | ਉਨ੍ਹਾਂ ਸਰਕਲ ਇੰਚਾਰਜਾਂ ਨੂੰ ਸੱਦਾ ਦਿੱਤਾ ਕਿ ਕੇਜਰੀਵਾਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ | ਇਸ ਮੌਕੇ ਮਾਸਟਰ ਗੁਰਦਿਆਲ ਸਿੰਘ, ਹਰਭਜਨ ਸਿੰਘ ਪੱਟੀ, ਗੋਲਾਬ ਸਿੰਘ ਲਲਿਆਣੀ ਵਾਲੇ, ਮਹਿੰਦਰ ਸਿੰਘ ਸੰਧੂ, ਡਾਕਟਰ ਨਿਰਮਲ ਸਿੰਘ ਸਾਬਕਾ ਕੌਾਸਲਰ, ਚੈਂਚਲ ਸਿੰਘ ਨਦੋਹਰ, ਕਸ਼ਮੀਰ ਸਿੰਘ ਪ੍ਰੋਪਰਟੀ ਡੀਲਰ, ਮੋਹਕਮ ਸਿੰਘ, ਬਲਬੀਰ ਸਿੰਘ ਲੋਹੁਕਾ ਆਦਿ ਹਾਜ਼ਰ ਸਨ |

print
Share Button
Print Friendly, PDF & Email

Leave a Reply

Your email address will not be published. Required fields are marked *