ਜੂਨ ਚੁਰਾਸੀ: ਲੰਦਨ ‘ਚ ਸਿੱਖ ਭਾਈਚਾਰੇ ਦਾ ਰੋਸ ਮੁਜ਼ਾਹਰਾ

ss1

ਜੂਨ ਚੁਰਾਸੀ: ਲੰਦਨ ‘ਚ ਸਿੱਖ ਭਾਈਚਾਰੇ ਦਾ ਰੋਸ ਮੁਜ਼ਾਹਰਾ

ਜੂਨ ਚੁਰਾਸੀ: ਲੰਦਨ 'ਚ ਸਿੱਖ ਭਾਈਚਾਰੇ ਦਾ ਰੋਸ ਮੁਜ਼ਾਹਰਾ

ਲੰਡਨ: ਜੂਨ 1984 ਵਿੱਚ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਢਾਹੇ ਜਾਣ ਦੇ ਵਿਰੋਧ ਵਿੱਚ ਅੱਜ ਲੰਦਨ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਵਿੱਚ ਆਜ਼ਾਦ ਸਿੱਖ ਰਾਜ ਦੇ ਨਿਸ਼ਾਨੇ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਦੁਨੀਆ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਹੈ।

ਲੰਦਨ ਵਿੱਚ ਹੁਣ ਤੱਕ 150 ਦੇ ਕਰੀਬ ਕੋਚਾਂ ਵੱਖ-ਵੱਖ ਸ਼ਹਿਰਾਂ ਤੋਂ ਲੰਡਨ ਪਹੁੰਚ ਚੁੱਕੀਆਂ ਹਨ। ਫੈਡਰੇਸ਼ਨ ਪ੍ਰਬੰਧਕਾਂ ਨੇ ਇੰਗਲੈਂਡ ਭਰ ਦੀ ਸੰਗਤ ਨੂੰ ਵੱਡੀ ਪੱਧਰ ‘ਤੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀ ਪੁਲਿਸ ਵੱਲੋਂ ਵੱਡੀ ਪੱਧਰ ‘ਤੇ ਹੋ ਰਹੀ ਫੜੋ-ਫੜਾਈ ਦੀ ਸਖਤ ਨਿਖੇਧੀ ਵੀ ਕੀਤੀ।

ਲੰਦਨ ਦੇ ਸਮੇਂ ਮੁਤਾਬਕ ਰੋਸ ਮੁਜ਼ਾਹਰੇ ‘ਚ ਸਵੇਰੇ 11 ਵਜੇ ਸਿੱਖ ਸੰਗਤ ਵੱਖ-ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜੇਗੀ ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚੱਲੇਗੀ। ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ‘ਤੇ ਚਾਲੇ ਪਾਵੇਗਾ ਅਤੇ ਟਰੈਫਗਲਰ ਸੁਕੇਅਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। 84 ਘੱਲੂਘਾਰੇ ਦੀ ਯਾਦ ਵਿੱਚ ਸਿੱਖ ਸੰਗਤ ਦੇ ਸਹਿਯੋਗ ਨਾਲ ਸਿੱਖ ਜਥੇਬੰਦੀਆਂ ਵੱਲੋਂ ਹਰ ਸਾਲ ਰੋਸ ਮੁਜ਼ਾਹਰਾ ਕੀਤਾ ਜਾਂਦਾ ਹੈ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *