ਭਗਵੰਤ ਮਾਨ ਦੇ ਪਿੰਡ ਦੇ ਨੋਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ..

ss1

ਸੰਗਰੂਰ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਹੜ੍ਹ ਹੁਣ ਨੌਜਵਾਨਾਂ ਨੂੰ ਵੀ ਨਿਗਲ ਰਿਹਾ ਹੈ। ਹਾਲਤ ਇਹ ਹੈ ਕਿ ਕਿਸਾਨਾਂ ਨੂੰ ਖੇਤੀ ਸੰਕਟ ਚੋ ਕੱਢਣ ਵਾਲੇ ਸਿਆਸੀ ਆਗੂਆਂ ਦੇ ਪਿੰਡਾਂ ਦੇ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਸ਼ਾਇਦ ਕਿਸਾਨਾਂ ਨੂੰ ਆਗੂਆਂ ਤੋਂ ਭਰੋਸਾ ਉੱਠ ਗਿਆ ਹੈ। ਅਜਿਹੀ ਇੱਕ ਘਟਨਾ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਵਾਪਰੀ ਜਿੱਥੇ ਕਰਜ਼ੇ ਤੋਂ ਦੁਖੀ 35 ਸਾਲਾ ਕਿਸਾਨ ਗੁਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਸਤੌਜ ਨੇ ਆਪਣੇ ਖੇਤ ਵਿੱਚ ਮੋਟਰ ਵਾਲੇ ਕੋਠੇ ਵਿੱਚ ਫਾਹਾ ਲੈ ਲਿਆ।

ਚੀਮਾ ਮੰਡੀ ਨੇੜਲੇ ਪਿੰਡ ਸਤੌਜ ਦੇ ਕਿਸਾਨ ਗੁਰਪਾਲ ਸਿੰਘ ਨੇ ਕਰਜ਼ੇ ਕਾਰਨ ਆਪਣੇ ਖੇਤ ਵਿੱਚ ਖ਼ੁਦਕੁਸ਼ੀ ਕਰ ਲਈ। ਪਿੰਡ ਸਤੌਜ ਦੇ ਸਰਪੰਚ ਜਸਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਗੁਰਪਾਲ ਸਿੰਘ ਕਰਜ਼ੇ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸਤੋਂ ਦੁਖੀ ਹੋ ਕੇ ਉਸਨੇ ਆਪਣੇ ਖੇਤ ਵਿੱਚ ਮੋਟਰ ਵਾਲੇ ਕੋਠੇ ਵਿੱਚ ਫਾਹਾ ਲੈ ਲਿਆ।

ਇਸੇ ਤਰ੍ਹਾਂ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਦੇ ਦਲਿਤ ਮਜ਼ਦੂਰ ਜਗਤਾਰ ਸਿੰਘ ਨੂੰ ਵੀ ਗ਼ੁਰਬਤ ਨੇ ਨਿਗਲ ਲਿਆ। ਇਸੇ ਤਰ੍ਹਾਂ ਪਿੰਡ ਦਲੇਲ ਸਿੰਘ ਵਾਲਾ ਦੇ ਦਲਿਤ ਮਜ਼ਦੂਰ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ (36) ਜਿਸ ਦਾ ਦੋ ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਤੇ ਪੀਜੀਆਈ ’ਚੋਂ ਇਲਾਜ ਚੱਲ ਰਿਹਾ ਸੀ, ਨੇ ਕਰਜ਼ੇ ਕਾਰਨ ਫਾਹਾ ਲੈ ਲਿਆ। ਕੁਝ ਦਿਨਾਂ ਤੱਕ ਉਸ ਨੇ ਆਪਣੇ ਸਿਰ ਦਾ ਅਪਰੇਸ਼ਨ ਵੀ ਕਰਵਾਉਣਾ ਸੀ, ਜਿਸ ਉਪਰ ਢਾਈ ਲੱਖ ਰੁਪਏ ਖ਼ਰਚਾ ਆਉਣਾ ਸੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਧਾਰਾ 174 ਤਹਿਤ ਕਾਰਵਾਈ ਕੀਤੀ ਹੈ

print
Share Button
Print Friendly, PDF & Email