ਅਦਾਲਤੀ ਫੈਸਲਾ ਮੇਰੇ ਹੱਕ ਵਿੱਚ ਵਹਿਗੁਰੂ ਦਾ ਸ਼ੁਕਰ ਹੈ- ਮੁਹੰਮਦ ਸਦੀਕ

ss1

ਅਦਾਲਤੀ ਫੈਸਲਾ ਮੇਰੇ ਹੱਕ ਵਿੱਚ ਵਹਿਗੁਰੂ ਦਾ ਸ਼ੁਕਰ ਹੈ- ਮੁਹੰਮਦ ਸਦੀਕ

30-19
ਤਪਾ ਮੰਡੀ 30 ਅਪ੍ਰੈਲ (ਨਰੇਸ਼ ਗਰਗ) ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋ ਮੁਹੰਮਦ ਸਦੀਕ ਦੇ ਵਿਧਾਇਕ ਬਣੇ ਰਹਿਣ ਤੇ ਹੱਕ ’ਚ ਦਿੱਤੇ ਫੈਸਲੇ ਤੇ ਅੱਜ ਤਪਾ ਪਹੁੰਚਕੇ ਵਿਧਾਇਕ ਮੁਹੰਮਦ ਸਦੀਕ ਨੇ ਤਪਾ ਦੇ ਪਵਿੱਤਰ ਧਾਰਮਿਕ ਸਥਾਨ ਬਾਬਾ ਮੱਠ ਵਿਖੇ ਮੱਥਾ ਟੇਕਿਆ। ਉਸ ਤੋਂ ਬਾਅਦ ਉਨਾਂ ਗੱਲਬਾਤ ਕਰਦਿਆ ਕਿਹਾ ਕਿ ਜੋ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਮੇਰੇ ਹੱਕ ਵਿੱਚ ਦਿੱਤਾ ਹੈ, ਉਸਦਾ ਮੈ ਅਤੇ ਮੇਰੇ ਸਮੱਰਥਕ ਦਿਲੋਂ ਧੰਨਵਾਦ ਕਰਦੇ ਹਾਂ। ਊਨਾ ਕਿਹਾ ਕਿ ਮੈ ਵਿਧਾਨ ਸਭਾ ਹਲਕਾ ਭਦੌੜ ਅੰਦਰ ਲੋਕਾ ਦੇ ਕੰਮ ਹੁਣ ਪੂਰੀ ਤਨਦੇਹੀ ਨਾਲ ਬਿਨਾ ਕਿਸੇ ਵਿਕਤਰੇ ਤੋਂ ਕਰਵਾਂਗਾਂ।

ਪਹਿਲਾ ਮੈ ਹਲਕਾ ਭਦੌੜ ਅੰਦਰ ਵਿਕਾਸ ਦੇ ਕੰਮ ਕਰਵਾਉਣਾ ਚਾਹੁੰਦਾ ਸੀ ਪਰ ਵਿਰੋਧੀ ਪਾਰਟੀ ਸੱਤਾ ਵਿੱਚ ਹੋਣ ਕਰਕੇ ਮੇਰੀ ਇੱਕ ਨਹੀ ਸੁਣੀ ਗਈ। ਕਿਉਕਿ ਅਕਾਲੀ -ਭਾਜਪਾ ਗੰਠਜੋੜ ਸਰਕਾਰ ਨੇ ਇਸ ਕਰਕੇ ਨਹੀ ਕੰਮ ਕੀਤੇ ਕਿ ਜਿਸਦਾ ਲਾਭ ਕਾਂਗਰਸ ਪਾਰਟੀ ਨੂੰ ਹੋਵੇਗਾ। ਪਰ ਲੋਕਾ ਨੇ ਮੈਨੂੰ ਵਿਧਾਇਕ ਚੁਣਿਆ ਮੈ ਲੋਕਾ ਦਾ ਸਤਿਕਾਰ ਕਰਦਾ ਹਾਂ ਤੇ ਲੋਕਾਂ ਦਾ ਹਰ ਸਮੇ ਦਿਨ-ਰਾਤ ਕਰਕੇ ਅਧੂਰੇ ਪਏ ਕੰਮ ਪੂਰੇ ਕਰਨ ਦੀ ਕੋਸ਼ਿਸ ਕਰਦਾ ਰਹਾਗਾਂ। ਸਦੀਕ ਨੇ ਇਹ ਵੀ ਕਿਹਾ ਕਿ ਮੈ ਸਹਿਣਾ ਵਿਖੇ ਲੜਕੀਆਂ ਦੇ ਸਰਕਾਰੀ ਕਾਲਜ ਅਤੇ ਭਦੌੜ ਦੇ ਹਸਪਤਾਲ ਦੇ ਕੰਮਾਂ ਲਈ ਪੰਜਾਬ ਸਰਕਾਰ ਕੋਲ ਕਈ ਵਾਰ ਮੰਗ ਰੱਖੀ ਪਰੰਤੂ ਸੱਤਾਧਾਰੀ ਸਰਕਾਰ ਨੇ ਮੇਰਾ ਕੰਮ ਨਹੀ ਹੋਣ ਦਿੱਤਾ ਜਦੋ ਕਿ ਮੇਰੇ ਹਲਕੇ ਦੇ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਅਧੂਰੇ ਪਏ ਹਨ। ਜਿਸਨੂੰ ਮੈ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ ਕਰਾਗਾਂ। ਉਨਾਂ ਕਿਹਾ ਕਿ ਮੈ ਪਾਰਟੀ ਹਾਈ ਕਮਾਂਡ ਵੱਲੋ ਦਿੱਤਾ ਨਿਰਦੇਸ਼ ਸਿਰ ਮੱਥੇ ਰੱਖਾਗਾਂ ਜੇਕਰ ਮੈਨੂੰ ਹਲਕਾ ਭਦੌੜ ਤੋ 2017 ਦੀਆ ਵਿਧਾਨ ਸਭਾ ਚੋਣਾ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਨੂੰ ਲੋਕ ਇਸ ਤਰਾ ਹੀ ਮਾਨ ਬਖਸ਼ਣਗੇ।

ਇਸ ਮੌਕੇ ਉਨਾਂ ਇਹ ਵੀ ਕਿਹਾ ਕਿ 2017 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਹਲਕਾ ਭਦੌੜ ਦੇ ਵਿੱਚ ਮੈ ਪਹਿਲ ਦੇ ਅਧਾਰ ਤੇ ਵਿਕਾਸ ਕੰਮ ਕਰਾਗਾਂ। ਇਸ ਮੌਕੇ ਉੱਨਾਂ ਨਾਲ ਪ੍ਰੇਮ ਨਾਥ ਸਾਂਤ, ਸੂਰਜ ਭਾਰਦਵਾਜ, ਬਲਵੀਰ ਸਿੰਘ ਧਾਲੀਵਾਲ, ਨਰਿੰਦਰ ਨਿੰਦੀ ਸ਼ਹਿਰੀ ਪ੍ਰਧਾਨ, ਦੇਵਰਾਜ ਸ਼ਰਮਾ, ਕਾਲਾ ਮਹਿਤਾ, ਜੀਵਨ ਕੁਮਾਰ, ਸ਼ੁਭਾਸ, ਪ੍ਰੀਤਮ ਸਿੰਘ, ਅਸ਼ੋਕ ਕੁਮਾਰ ਭੂਤ, ਹਰਵਿੰਦਰ ਸਿੰਘ ਮਹਿਤਾ, ਅਸ਼ਵਨੀ ਕੁਮਾਰ, ਅਮਨਦੀਪ, ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *