ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ

ss1

ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ

ਸਿੱਖ ਨਸਲਕੁਸ਼ੀ ਪੀੜਤਾਂ ਨੂੰ ਕੇਜਰੀਵਾਲ ਦਾ ਤੋਹਫਾ

ਨਵੀਂ ਦਿੱਲੀ: ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਦੇ ਬਿਜਲੀ ਦੇ ਬਕਾਇਆ ਬਿੱਲ ਇਕਮੁਸ਼ਤ ਮੁਆਫ਼ ਕਰਨ ਦਾ ਐਲਾਨ ਕਰਦਿਆਂ ਪੀੜਤਾਂ ਨੂੰ 400 ਯੂਨਿਟ ਤੱਕ ਘਰੇਲੂ ਬਿਜਲੀ ਦੀ ਖ਼ਪਤ ‘ਤੇ 50 ਫ਼ੀਸਦੀ ਦੀ ਸਬਸਿਡੀ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 84 ਕਤਲੇਆਮ ਦੇ ਅਸਲ ਪੀੜਤਾਂ ਨੂੰ ਹੀ ਇਸ ਸਕੀਮ ਦਾ ਫ਼ਾਇਦਾ ਮਿਲੇਗਾ। ਇਸ ਲਈ ਪੀੜਤਾਂ ਨੂੰ ਮਾਲੀਆ ਮਹਿਕਮੇ ਤੋਂ ਇਹ ਤਸਦੀਕ ਕਰਵਾ ਕੇ ਪ੍ਰਮਾਣ ਪੱਤਰ ਲਿਆਉਣਾ ਹੋਵੇਗਾ ਕਿ ਉਹ ਹੀ ਅਸਲ ਪੀੜਤ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਬੀਤੀ ਸ਼ਾਮ ਹੋਈ ਦਿੱਲੀ ਕੈਬਨਿਟ ਦੀ ਮੀਟਿੰਗ ਵਿੱਚ ਪੀੜਤ ਪਰਵਾਰਾਂ ਨੂੰ ਬਿਜਲੀ ਸਕੀਮ ਹੇਠ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ। ਪਿਛਲੇ ਸਾਲ ਹੀ ਦਿੱਲੀ ਸਰਕਾਰ ਨੇ ਕਤਲੇਆਮ ਪੀੜਤਾਂ ਦੋ ਹਜ਼ਾਰ ਫ਼ਲੈਟਾਂ ਦੀ ਮੁਰੰਮਤ ਕਰਵਾਉਣ ਲਈ 10 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਸੀ। ਇਸੇ ਸਾਲ ਮਾਰਚ ਤੋਂ ਇਹ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਪੀੜਤਾਂ ਦੇ ਹੱਕ ਵਿੱਚ ਕੁੱਲ 13.5 ਕਰੋੜ ਦੇ ਬਿੱਲ ਮੁਆਫ਼ ਕੀਤੇ ਜਾਣਗੇ। ਸਿਸੋਦੀਆ ਨੇ ਦੱਸਿਆ ਕਿ ਬਹੁਤ ਸਾਰੇ ਬਜ਼ੁਰਗ, ਵਿਧਵਾ ਔਰਤਾਂ ਤੇ ਅਪਾਹਜ ਪੀੜਤਾਂ (ਜਿਨ੍ਹਾਂ ਦੀ ਕਮਾਈ ਦਾ ਕੋਈ ਹੋਰ ਸਾਧਨ ਨਹੀਂ) ਵੱਲੋਂ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ ਦੀ ਕਈ ਵਾਰ ਮੰਗ ਕੀਤੇ ਜਾਣ ਤੋਂ ਬਾਅਦ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਪੁਰਾਣੇ ਰਿਕਾਰਡ ਮੁਤਾਬਕ ਸਰਕਾਰ ਕੋਲ 2500 ਅਜਿਹੇ ਪਰਿਵਾਰਾਂ ਦੇ ਨਾਂ ਹਨ, ਜੋ ਕਤਲੇਆਮ ਪੀੜਤ ਹਨ। ਜਾਣਕਾਰੀ ਮੁਤਾਬਕ ਸਰਕਾਰ ਦੀ ਇਸ ਸਕੀਮ ਨਾਲ ਜਿਸ ਨਾਲ ਪੀੜਤਾਂ ਦੇ ਸਿਰਫ਼ 2274 ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ।

print
Share Button
Print Friendly, PDF & Email