ਚੀਨੀ ਸਰਹੱਦ ਕੋਲੋਂ ਮਿਲਿਆ ਭਾਰਤੀ ਲੜਾਕੂ ਜਹਾਜ਼ ਦਾ ਮਲਬਾ

ss1

ਚੀਨੀ ਸਰਹੱਦ ਕੋਲੋਂ ਮਿਲਿਆ ਭਾਰਤੀ ਲੜਾਕੂ ਜਹਾਜ਼ ਦਾ ਮਲਬਾ

ਗੁਹਾਟੀ: ਅਸਮ ਦੇ ਤੇਜਪੁਰ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਗ਼ਾਇਬ ਹੋਏ ਭਾਰਤੀ ਏਅਰ ਫੋਰਸ ਦੇ ਜਹਾਜ਼ ਸੁਖੋਈ-30 ਦਾ ਮਲਬਾ ਚੀਨੀ ਸਰਹੱਦ ਨੇੜੇ ਜੰਗਲ ਵਿੱਚੋਂ ਬਰਾਮਦ ਹੋ ਗਿਆ ਹੈ। ਪਾਈਲਟ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਰਹੀ।

ਭਾਰਤੀ ਏਅਰ ਫੋਰਸ ਦਾ ਜਹਾਜ਼ ਸੁਖੋਈ-30 ਮੰਗਲਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਲਾਪਤਾ ਹੋ ਗਿਆ ਸੀ। ਜਹਾਜ਼ ਵਿੱਚ ਦੋ ਪਾਈਲਟ ਸਨ ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ। ਰੂਸ ਵੱਲੋਂ ਤਿਆਰ ਕੀਤੇ ਗਏ ਸੁਖੋਈ 30 ਵਿੱਚ ਦੋ ਇੰਜਨ ਹੁੰਦੇ ਹਨ ਤੇ ਇਸ ਨੂੰ ਕਾਫ਼ੀ ਭਰੋਸੇਮੰਦ ਜਹਾਜ਼ ਮੰਨਿਆ ਜਾਂਦਾ ਹੈ।

ਯਾਦ ਰਹੇ ਕਿ ਭਾਰਤੀ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਉਸ ਦਾ ਏਅਰ ਸੰਪਰਕ ਟੁੱਟ ਗਿਆ ਸੀ। ਚੀਨ ਦਾ ਵਿਦੇਸ਼ ਮੰਤਰਾਲੇ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਸੀ ਕਿ ਉਸ ਦੇ ਕੋਲ ਲਾਪਤਾ ਜਹਾਜ਼ ਬਾਰੇ ਕੋਈ ਜਾਣਕਾਰੀ ਨਹੀਂ।

print
Share Button
Print Friendly, PDF & Email

Leave a Reply

Your email address will not be published. Required fields are marked *