ਮੈਡੀਕਲ ਕਾਊਂਸਿਲ ਆਫ ਇੰਡੀਆ ਵਲੋਂ ਗਿਆਨ ਸਾਗਰ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਸ਼ਿਫਟਿੰਗ ਪ੍ਰਸਤਾਵ ਨੂੰ ਪ੍ਰਵਾਨਗੀ

ss1

ਮੈਡੀਕਲ ਕਾਊਂਸਿਲ ਆਫ ਇੰਡੀਆ ਵਲੋਂ ਗਿਆਨ ਸਾਗਰ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਸ਼ਿਫਟਿੰਗ ਪ੍ਰਸਤਾਵ ਨੂੰ ਪ੍ਰਵਾਨਗੀ

ਮੈਡੀਕਲ ਕਾਊਂਸਿਲ ਆਫ ਇੰਡੀਆ (ਐਮ ਸੀ ਆਈ) ਦੀ ਐਗਜ਼ੀਕਿਊਟਿਵ ਕਮੇਟੀ ਨੇ ਗਿਆਨ ਸਾਗਰ ਇਸਟੀਚਿਊਟ ਵਿਚ (ਮੈਡੀਕਲ, ਡੈਂਟਲ, ਨਰਸਿੰਗ ਅਤੇ ਫਿਜ਼ੀਓਥੈਰੇਪੀ ਆਦਿ) ਪੜ ਰਹੇ ਵਿਦਿਆਰਥੀਆਂ ਨੂੰ ਪੰਜਾਬ ਦੇ ਦੂਜੇ ਸਰਕਾਰੀ/ ਪ੍ਰਾਈਵੇਟ ਕਾਲਜ਼ਾਂ ਵਿੱਚ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਵੱਲੋਂ ਇਹ ਮਾਮਲਾ ਐਮ. ਸੀ. ਆਈ ਦੀ ਕਾਰਜਕਾਰੀ ਕਮੇਟੀ ਅੱਗੇ ਨਿੱਜੀ ਤੌਰ ਤੇ ਰੱਖਿਆ ਗਿਆ ਅਤੇਗਿਆਨ ਸਾਗਰ ਇੰਸਟੀਚਿਊਟ ਦੇ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਪ੍ਰਸਤਾਵ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰਸਤਾਵ ਨੂੰ ਮੰਨਦੇ ਹੋਏ ਐਨ. ਸੀ. ਆਈ. ਨੇ ਵਿਦਿਆਰਥੀਆਂ ਨੁੂੰ ਦੂਜੇ ਸੰਸਥਾਨਾਂ ਵਿੱਚ ਤਬਦੀਲ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਕੌਂਸਲ ਆਫ ਇੰਡੀਆ ਨੇ ਵੱਖ-ਵੱਖ ਕਾਲਜਾਂ ਵਿੱਚ ਸਬੰਧਿਤ ਬੈਚ ਦੀਆਂ ਖਾਲੀ ਸੀਟਾਂ ਨੁੂੰ ਧਿਆਨ ਵਿੱਚ ਰੱਖਦੇ ਹੋਏ ਗਿਆਨ ਸਾਗਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਦੂਜੇ ਕਾਲਜਾਂ ਵਿੱਚ ਤਬਦੀਲ ਕਰਨ ਸਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਲੋੜ ਪੈਦਾ ਹੁੰਦੀ ਹੈ ਤਾਂ ਕਿਸੇ ਵੀ ਕਾਲਜ ਵਿੱਚ ਸਬੰਧਿਤ ਸਟਰੀਮ (ਮੈਡੀਕਲ, ਡੈਂਟਲ, ਨਰਸਿੰਗ ਆਦਿ) ਦੀਆਂ ਫਾਲਤੂ ਪਈਆਂ ਸੀਟਾਂ ਤੇ ਪ੍ਰੋ-ਰੈਟਾ ਆਧਾਰ ਤੇ ਵਿਦਿਆਰਥੀਆਂ ਦੀ ਅਡਜਸਟਮੈਂਟ ਕੀਤੀ ਜਾ ਸਕੇਗੀ।
ਗਿਆਨ ਸਾਗਰ ਇੰਸਟੀਚਿਊਟ ਦੇ ਵਿਦਿਆਰਥੀ ਸਿਰਫ਼ ਉਹਨਾਂ ਵੱਲੋਂ ਉਸ ਸਾਲ ਮੈਡੀਕਲ, ਡੈਂਟਲ, ਨਰਸਿੰਗ ਅਤੇ ਫਿਜਿਉਥੈਰੇਪੀ ਆਦਿ ਦੀ ਹੋਈ ਦਾਖਲਾ ਪ੍ਰੀਖਿਆ ਵਿੱਚ ਉਨ੍ਹਾਂ ਵੱਲੋਂ ਹਾਸਲ ਕੀਤੀ ਗਈ ਮੈਰਿਟ ਦੇ ਆਧਾਰ ਤੇ ਹੀ ਤਬਦੀਲ ਕੀਤੇ ਜਾਣਗੇ।
ਵਿਦਿਆਰਥੀਆਂ ਦੀ ਦੂਸਰੇ ਕਾਲਜਾਂ ਵਿੱਚ ਤਬਦੀਲੀ ਸਮੇਂ ਪੰਜਾਬ ਸਰਕਾਰ ਵੱਲੋਂ ਉਸ ਸਬੰਧਿਤ ਬੈਚ ਸਬੰਧੀ ਰਿਜਰਵੇਸ਼ਨ ਦੀ ਜਾਰੀ ਨੋਟੀਫਿਕੇਸ਼ਨ ਨੁੂੰ ਧਿਆਨ ਵਿੱਚ ਰੱਖ ਕੇ ਰਿਜਰਵੇਸ਼ਨ ਦਿੱਤੀ ਜਾਵੇਗੀ।
ਵਿਦਿਆਰਥੀਆਂ ਦੀ ਤਬਦੀਲੀ ਸਿਰਫ ਤੇ ਸਿਰਫ ਕੋਟਾ ਤੇ ਕੈਟੇਗਰੀ ਦੇ ਆਧਾਰ ਤੇ ਹੋਵੇਗੀ।
ਜਿੱਥੇ ਐਨ. ਆਰ. ਆਈ ਵਿਦਿਆਰਥੀਆਂ ਦੀ ਅਡਮੀਸ਼ਨ ਬਿਨਾਂ ਕਿਸੇ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਕੀਤੀ ਗਈ ਹੈ ਤਾਂ ਉਨ੍ਹਾਂ ਕੇਸਾਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੇ ਦੂਜੇ ਪ੍ਰਾਈਵੇਟ ਕਾਲਜਾਂ ਵਿੱਚ ਤਬਦੀਲੀ ਡਰਾਅ ਦੇ ਆਧਾਰ ਤੇ ਕੀਤੀ ਜਾਵੇਗੀ ਜਦਕਿ ਜਿਹਨਾਂ ਐਨ. ਆਰ. ਆਈ ਵਿਦਿਆਰਥੀਆਂ ਦੀ ਅਡਮੀਸ਼ਨ ਦਾਖਲਾ ਪ੍ਰੀਖਿਆ ਦੇ ਆਧਾਰ ਤੇ ਹੋਈ ਹੈ ਤਾਂ ਉਹਨਾਂ ਵਿਦਿਆਰਥੀਆਂ ਦੀ ਤਬਦੀਲੀ ਉਨ੍ਹਾਂ ਵੱਲੋਂ ਦਾਖਲਾ ਪ੍ਰੀਖਿਆ ਵਿੱਚ ਹਾਸਲ ਕੀਤੀ ਮੈਰਿਟ ਦੇ ਆਧਾਰ ਤੇ ਹੋਵੇਗੀ।
ਗਿਆਨ ਸਾਗਰ ਇੰਸਟੀਚਿਊਟ ਦੇ ਵਿਦਿਆਰਥੀਆਂ (ਮੈਡੀਕਲ, ਡੈਂਟਲ, ਨਰਸਿੰਗ ਆਦਿ) ਜਿਹਨਾਂ ਦੀ ਦੂਸਰੇ ਕਾਲਜਾਂ ਵਿੱਚ ਤਬਦੀਲੀ ਇਸ ਸਬੰਧਿਤ ਪਲਾਨ ਦੇ ਆਧਾਰ ਤੇ ਹੋਵੇਗੀ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਵੀ ਸੂਰਤੇ ਹਾਲ ਵਿੱਚ ਮੁੜ ਤੋਂ ਕਿਸੇ ਹੋਰ ਕਾਲਜ ਵਿੱਚ ਤਬਦੀਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

print
Share Button
Print Friendly, PDF & Email