ਮੁਸਲਮਾਨ ਭਾਈਚਾਰੇ ਦੀ ਕਾਰ ਰੋਕ ਕੇ ਮਹਿਲਾਵਾਂ ਨਾਲ ਜ਼ਬਰਜਿਨਾਹ, ਵਿਰੋਧ ਕਰਨ ਤੇ ਨੋਜੁਆਨ ਨੂੰ ਗੋਲੀ ਮਾਰੀ

ss1

ਮੁਸਲਮਾਨ ਭਾਈਚਾਰੇ ਦੀ ਕਾਰ ਰੋਕ ਕੇ ਮਹਿਲਾਵਾਂ ਨਾਲ ਜ਼ਬਰਜਿਨਾਹ, ਵਿਰੋਧ ਕਰਨ ਤੇ ਨੋਜੁਆਨ ਨੂੰ ਗੋਲੀ ਮਾਰੀ
ਯੋਗੀ ਰਾਜ ਆਉਣ ਤੋਂ ਬਾਅਦ ਘੱਟਗਿਣਤੀਆਂ ਤੇ ਫਿਰਕੂ ਹਮਲੇਆਂ ਵਿਚ ਵਾਧਾ

ਨਵੀਂ ਦਿੱਲੀ 25 ਮਈ (ਮਨਪ੍ਰੀਤ ਸਿੰਘ ਖਾਲਸਾ): ਯੂਪੀ ਵਿਚ ਯੋਗੀਰਾਜ ਆਉਣ ਤੋਂ ਬਾਅਦ ਘੱਟਗਿਣਤੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਤੇ ਹੋ ਰਹੇ ਹਮਲੇਆਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਜਿੱਥੇ ਘੱਟਗਿਣਤੀਆਂ ਖਤਰੇ ਵਿਚ ਆ ਗਈਆਂ ਹਨ ਉਸ ਦੇ ਨਾਲ ਹੀ ਹਿੰਦੁਸਤਾਨ ਦੇ ਸ਼ਾਤ ਚਲ ਰਹੇ ਮਾਹੋਲ ਵਿਚ ਤਲਖੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਗਈਆਂ ਹਨ । ਇਸੇ ਕੜੀ ਵਿਚ ਬੁੱਧਵਾਰ ਰਾਤ ਨੂੰ ਦਿੱਲੀ ਯੂਪੀ ਯਮੂਨਾ ਐਕਸਪ੍ਰੈਸ ਵੇਅ ਦੇ ਨਾਲ ਲਗਦੇ ਜੇਵਰ ਜ਼ਿਲੇ ਦੇ ਸਬੋਤਾ ਪਿੰਡ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਇੱਥੇ ਲੁਟੇਰਿਆਂ ਨੇ ਕਾਰ ਵਿੱਚ ਸਫ਼ਰ ਕਰ ਰਹੇ ਇੱਕ ਮੁਸਲਿਮ ਪਰਿਵਾਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਲੁਟੇਰਿਆਂ ਨੇ ਇਹ ਕਾਰਾ ਕਰਨ ਤੋਂ ਬਾਅਦ ਪਰਿਵਾਰ ਦੀਆਂ ਮਹਿਲਾਵਾਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਲੁਟੇਰਿਆਂ ਨੇ ਕਾਰ ਵਿੱਚ ਸਵਾਰ ਮਹਿਲਾਵਾਂ ਨਾਲ ਛੇੜਛਾੜ ਤੇ ਸਮੂਹਿਕ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਪਰਿਵਾਰ ਨਾਲ ਇਹ ਘਟਨਾ ਹੋਈ ਉਹ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਗੌਤਮਬੁੱਧਨਗਰ ਜ਼ਿਲ੍ਹੇ ਦੇ ਜ਼ੇਵਰ ਇਲਾਕੇ ਦੀ ਹੈ। ਬੁੱਧਵਾਰ ਦੀ ਰਾਤ ਸਲੀਮ ਕੁਰੈਸ਼ੀ ਦਾ ਪਰਿਵਾਰ ਕਾਰ ਰਾਹੀਂ ਆਪਣੀ ਅਪਣੇ ਇਕ ਰਿਸ਼ਤੇਦਾਰ ਜਿਸਦੀ ਡਿਲੀਵਰੀ ਹੋਣ ਵਾਲੀ ਸੀ ਜਿਸ ਵਿਚ ਜੱਚਾ ਅਤੇ ਬੱਚਾ ਦੋਨੋ ਖਤਰੇ ਵਿਚ ਸਨ, ਦੀ ਤਬੀਅਤ ਦਾ ਪਤਾ ਕਰਨ ਲਈ ਬੁਲੰਦਸ਼ਹਿਰ ਜਾ ਰਹੇ ਸਨ। ਜ਼ੇਵਰ ਨਾਮਕ ਥਾਂ ਤੋਂ ਦੋ ਕਿਲੋਮੀਟਰ ਅੱਗੇ ਜਾਂਦੇ ਸਾਰ ਹੀ ਕਰੀਬ ਪੰਜ ਬਦਮਾਸ਼ਾਂ ਨੇ ਕਾਰ ਨੂੰ ਰੋਕਿਆ। ਬਦਮਾਸ਼ਾਂ ਨੇ ਪਹਿਲਾਂ ਕਾਰ ਦੇ ਟਾਇਰ ਵਿੱਚ ਗੋਲੀ ਮਾਰੀ। ਸਲੀਮ ਦੀ ਕਾਰ ਵਿੱਚ ਚਾਰ ਮਹਿਲਾਵਾਂ ਵੀ ਸਨ।
ਮਹਿਲਾਵਾਂ ਦਾ ਇਲਜ਼ਾਮ ਹੈ ਕਿ ਬਦਮਾਸ਼ਾਂ ਨੇ ਬੰਦੂਕ ਦੀ ਨੋਕ ਉੱਤੇ ਉਨ੍ਹਾਂ ਨਾਲ ਜ਼ਬਰਜਿਨਾਹ ਕੀਤਾ। ਇਸ ਦੌਰਾਨ ਜਦੋਂ ਸਲੀਮ ਨੇ ਇਸ ਦਾ ਵਿਰੋਧ ਕੀਤਾ ਤਾਂ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ। ਫਿਰ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਬਦਮਾਸ਼ ਮਹਿਲਾਵਾਂ ਦੇ ਗਹਿਣੇ, ਪਰਸ, ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਬੁੱਧਵਾਰ ਰਾਤ ਨੂੰ 1.30 ਤੇ ਹੋਈ ਸੀ ਤੇ ਪੁਲਿਸ ਨੂੰ 2.35 ਤੇ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿਤੀ ਗਈ । ਪੀੜੀਤ ਪਰਿਵਾਰ ਨੇ ਇਲਜਾਮ ਲਾਇਆ ਹੈ ਕਿ ਘਟਨਾ ਵਾਲੀ ਜਗਾ੍ਹ ਤੇ ਪੁਲਿਸ 3.55 ਤੋਂ ਵੀ ਬਾਅਦ ਵਿਚ ਆਈ ਸੀ ।
ਦੂਜੇ ਪਾਸੇ ਜ਼ੇਵਰ ਥਾਣਾ ਦੇ ਇੰਚਾਰਜ ਰਾਜਪਾਲ ਤੋਮਰ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਉਹ ਕਰੇ ਹਨ। ਉਨ੍ਹਾਂ ਆਖਿਆ ਕਿ ਮਹਿਲਾਵਾਂ ਵੱਲੋਂ ਗੈਂਗਰੇਪ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਮਹਿਲਾਵਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਯਾਦ ਰਹੇ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਗੈਂਗਰੇਪ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦਾ ਨਾਮ ਸਭ ਤੋਂ ਅੱਗੇ ਹੈ।

print
Share Button
Print Friendly, PDF & Email