ਪੰਜਾਬ ਦੇ ਬਿਜਲੀ ਖਪਤਕਾਰਾਂ ਅੱਜ ਤੋਂ ਕਰ ਸਕਦੇ ਨੇ ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦਾ ਭੁਗਤਾਨ

ss1

ਪੰਜਾਬ ਦੇ ਬਿਜਲੀ ਖਪਤਕਾਰਾਂ ਅੱਜ ਤੋਂ ਕਰ ਸਕਦੇ ਨੇ ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦਾ ਭੁਗਤਾਨ

ਮੋਹਾਲੀ, 24 ਮਈ (ਨਿ.ਆ.): : ਭਾਰਤ ਸਰਕਾਰ ਦੀ ਡਿਜ਼ਿਟਲ ਇੰਡੀਆ ਮੋਹਿਮ ਵਿੱਚ ਯੋਗਦਾਨ ਪਾਉਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਤੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੇਟੀਐਮ ਰਾਹੀਂ ਬਿਜਲੀ ਦੇ ਬਿਲਾਂ ਦੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ।ਇਸ ਸਕੀਮ ਦਾ ਉਦਘਾਟਨ ਸ੍ਰ:ਰਾਣਾ ਗੁਰਜੀਤ ਸਿੰਘ ਮਾਨਯੋਗ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਨੇ ਅੱਜ ਇਥੇ ਇੱਕ ਸਾਦੇੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਇਸ ਸਕੀਮ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰ:ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੇ ਖਪਤਕਾਰਾਂ ਨੂੰ ਹੁਣ ਕੈਸ਼ ਕਾਉਟਰਾਂ ਤੇੇ ਲੰਮੀਆਂ ਲਾਇਨਾਂ ਵਿੱਚ ਖੜ੍ਹਨ ਦੀ ਲੋੜ ਨਹੀ ਂਪਵੇਗੀ ਅਤੇ ਖਪਤਕਾਰ ਸੈਕਿੰਡਾਂ ਵਿੱਚ ਹੀ ਆਪਣੇ ਬਿਜਲੀ ਦੇ ਬਿਲਾਂ ਦੇ ਅਦਾਇਗੀ ਕਰ ਸਕਿਆ ਕਰਨਗੇ। ਇਸ ਦੇ ਨਾਲ ਖਪਤਕਾਰ ਆਪਣੇ ਵਡਮੁੱਲੇ ਸਮੇਂ ਦਾ ਵੀ ਹੋਰ ਉਸਾਰੂ ਕੰਮਾਂ ਵਿੱਚ ਯੌਗਦਾਨ ਪਾ ਸਕਦੇ ਹਨ।ਉਨ੍ਹਾਂ ਕਿਹਾ ਕਿ ਪੇਟੀਐਮ ਦੇ ਰਾਹੀਂ ਬਿਜਲੀ ਅਦਾਇਗੀ ਨਾਲ ਖਪਤਕਾਰਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ।
ਇਸ ਮੌਕੇ ਤੇ ਸ੍ਰੀ ਏ.ਵੈਨੂ ਪ੍ਰਸਾਦ,ਆਈ.ਏ.ਐਸ ਪ੍ਰਿੰਸੀਪਲ ਸਕੱਤਰ ਪਾਵਰ ਪੰਜਾਬ ਸਰਕਾਰ ਕਮ ਸੀ.ਐਮ.ਡੀ.ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਹੀ ਆਪਣੀ ਵੈਬਸਾਇਟ ਰਾਹੀ ਂਬਿਜਲੀ ਖਪਤਕਾਰਾਂ ਦੇ ਬਿਲਾਂ ਦੀ ਅਦਾਇਗੀ ਸਬੰਧੀ ਸਹੁੱਲਤ ਈ ਪੇਮੈਟ ਡੈਬਿਟ ਕਾਰਡ,ਕਰੈਡਿਟ ਕਾਰਡ ਨੈਟ ਬੈਕਿੰਗ ਆਦਿ ਰਾਹੀਂ ਮੁਹੱਈਆ ਕਰਵਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਨ ਲਾਇਨ ਬਿਜਲੀ ਬਿਲਾਂ ਦੀ ਅਦਾਇਗੀ ਨੂੰ ਉਤਸ਼ਾਹਿਤ ਕਰਨ ਲਈ ਪੇਟੀਐਮ ਰਾਹੀਂ ਅਦਾਇਗੀ ਦੀ ਸਹੁੱਲਤ ਦਿੱਤੀ ਜਾ ਰਹੀ ਹੈ।।ਉਨ੍ਹਾਂ ਕਿਹਾ ਖਪਤਕਾਰਾਂ ਨੂੰ ਬਿਜਲੀ ਯੁਟੀਲੀਟੀ ਤੇ ਜਾ ਕੇ ਆਪਣਾ ਖਪਤਕਾਰ ਖਾਤਾ ਖੋਲਣ ਉਪਰੰਤ ਬਿਜਲੀ ਦੇ ਬਿਲ ਦੀ ਅਦਾਇਗੀ ਕੀਤੀ ਜਾ ਸਕਦੀ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵੱਡੀ ਗਿਣਤੀ ਵਿੱਚ ਬਿਜਲੀ ਦੇ ਖਪਤਕਾਰ ਪੇਟੀਐਮ ਸਹੁੱਲਤ ਦਾ ਇਸਤੇਮਾਲ ਕਰਨਗੇ ਜਿਸ ਦੇ ਨਾਲ ਉਹ ਆਪਣਾ ਵੱਡਮੁੱਲਾ ਸਮਾਂ ਬਚਾਉਣਗੇ।ਉਨ੍ਹਾਂ ਕਿਹਾ ਕਿ 31.12.2017 ਤੱਕ ਪੇਟੀਐਮ ਰਾਹੀ ਂਬਿਜਲੀ ਖਪਤਕਾਰ ਬਿਜਲੀ ਦੇ ਬਿਲਾਂ ਦੀ ਅਦਾਇਗੀ ਕਰਨ ਤੇ ਕੋਈਵਾਧੂ ਪੈਸਾ ਨਹੀਂ ਲਿਆ ਜਾਵੇਗਾ, ਭਾਵੇ ਖਪਤਕਾਰ ਇਹ ਅਦਾਇਗੀ ਡੈਬਿਟ ਕਾਰਡ,ਕਰੈਡਿਟ ਕਾਰਡ ਨੈਟਬੈਕਿੰਗ ਜਾਂ ਪੇਟੀਐਮ ਵੈਲਿਟ ਰਾਹੀਂਕਰਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਆਪਣੇ ਵੱਡੇ ਖਪਤਕਾਰ ਮੋਬਾਇਲ ਟਾਵਰ ਕੰਪਨੀਆ ਆਦਿ ਨੂੰ ਆਰ.ਟੀ.ਜੀ.ਐਸ ਅਤੇ ਐਨ.ਈ.ਐਫ.ਟੀ ਰਾਹੀਂ ਬਿਜਲੀ ਦੇ ਬਿਲਾਂ ਦੀ ਅਦਾਇਗੀ ਪ੍ਰਵਾਨ ਕਰਨ ਲਈ ਫੈਸਲਾ ਛੇਤੀ ਲਿਆ ਜਾਵੇਗਾ।ਇਸ ਦੇ ਨਾਲ ਵਪਾਰਕ
ਖ ਪਤਕਾਰਾਂ ਨੂੰ ਵੀ ਲਾਭ ਪੁੱਜੇਗਾ।
ਸ੍ਰੀਰਾਣਾ ਗੁਰਜੀਤ ਸਿੰਘ ਮਾਨਯੋਗ ਬਿਜਲੀ ਤੇ ਸਿੰਚਾਈ ਕੇੈਬਨਿਟ ਮੰਤਰੀ ਪੰਜਾਬ ਮੋਹਾਲੀ ਵਿਖੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੇਟੀਐਮ ਰਾਹੀਂ ਬਿਲਾਂ ਦੀ ਅਦਾਇਗੀ ਕਰਨ ਸਬੰਧੀ ਸਕੀਮ ਨੂੰ ਜ਼ਾਰੀਕਰਦੇ ਹੋਏ ਉਨ੍ਹਾਂ ਨਾਲ ਤਸਵੀਰ ਵਿੱਚ ਸ੍ਰੀ ਏ.ਵੇਨੂੂ ਪ੍ਰਸ਼ਾਦ,ਪ੍ਰਿੰਸੀਪਲ ਸਕੱਤਰ/ਪਾਵਰਪੰਜਾਬ ਸਰਕਾਰ ਕਮ ਸੀ.ਐਮ.ਡੀ.,ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਸ੍ਰੀ ਕੇ.ਐਲ ਸ਼ਰਮਾ,ਡਾਇਰੈਕਟਰ/ਸੰਚਾਲਣ ਅਤੇ ਸ੍ਰੀ ਐਸ.ਐਸ.ਸਿੱਧੂ ਐਮ.ਐਲ.ਏ ਮੋਹਾਲੀ ਵਿਖਾਈ ਦੇ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *