ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦਿੱਤਾ ਅਸਤੀਫਾ

ss1

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦਿੱਤਾ ਅਸਤੀਫਾ

ਮੋਹਾਲੀ, 24 ਮਈ (ਨਿ.ਆ.): : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਬੁੱਧਵਾਰ ਨੂੰ ਵਿਜ਼ੀਲੈਂਸ ਵਿਭਾਗ ਦੀ ਇੱਕ ਟੀਮ ਨੇ ਬਲਬੀਰ ਸਿੰਘ ਢੋਲ ਦੇ ਘਰ ਰੇਡ ਕੀਤੀ ਸੀ। ਜਿਸ ਤੋਂ ਨਰਾਜ਼ ਬਲਬੀਰ ਸਿੰਘ ਢੋਲ ਨੇ ਵਿਜ਼ੀਲੈਂਸ ਰੇਡ ਦੀ ਨਿੰਦਾ ਕੀਤੀ ਸੀ ਅਤੇ ਰੋਸ ਵੱਜੋਂ ਐਜੂਕੇਸ਼ਨ ਸੈਕਟਰੀ ਨੂੰ ਅਸਤੀਫਾ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਸਾਲ 2016 ਦਸੰਬਰ ਵਿਚ ਪੰਜਾਬ ਸਰਕਾਰ ਨੇ ਬਲਬੀਰ ਸਿੰਘ ਢੋਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਘੋਸ਼ਿਤ ਕੀਤਾ ਸੀ। ਬਲਬੀਰ ਸਿੰਘ ਢੋਲ ਦੀ ਸਿੱਖਿਆ ਜੀਵਨੀ ਦੀ ਗੱਲ ਕਰੀਏ ਤਾਂ ਸਿੱਖਿਆ ਖੇਤਰ ‘ਚ 26 ਸਾਲਾਂ ਦਾ ਅਧਿਆਪਨ ਦਾ ਤਜ਼ਰਬਾ ਰੱਖਣ ਵਾਲੇ ਢੋਲ ਹਿਸਾਬ ਦੀਆਂ ਕਈ ਪੁਸਤਕਾਂ ਦੇ ਰਚੇਤਾ ਤੇ ਅਨੁਵਾਦਕ ਵੀ ਹਨ।
ਦੋ ਵਾਰ ਸਟੇਟ ਅਵਾਰਡ ਗ੍ਰਹਿਣ ਕਰਨ ਤੋਂ ਇਲਾਵਾ ਢੋਲ 2005 ਤੋਂ ਪੀ.ਸੀ.ਐਸ ਅਫ਼ਸਰ ਵਜੋਂ ਕਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਐਸ.ਡੀ.ਐਮ. ਗਮਾਡਾ ਦੇ ਸਟੇਟ ਅਫ਼ਸਰ ਅਤੇ ਯੂ.ਟੀ ਚੰਡੀਗੜ੍ਹ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।

print
Share Button
Print Friendly, PDF & Email