ਪੌਣਾਂ ਦੀ ਕੁਰਲਾਹਟ

ss1

ਪੌਣਾਂ ਦੀ ਕੁਰਲਾਹਟ

ਵੇਖ ਕੁਰਲਾਉਂਦੀਆਂ ਪੌਣਾਂ ਵੇ ਸੱਜਣਾ ਤੇਰੇ ਪਿੰਡੋਂ ਆਈਆਂ,
ਇਸ਼ਕ ਸਾਗਰ ਚ ਡੁੱਬ ਕੇ ਵੀ ਰਹਿ ਗਈਆਂ ਤਿਹਾਈਆਂ।
ਪਿੰਡ ਤੇਰਾ ਉਹ ਨਗਰ ਵੇ ਸੱਜਣਾ ਜਿੱਥੇ ਪਾਣੀ ਵੀ ਪਿਆਸੇ,
ਮਿਲ਼ੀਆਂ ਸਾਨੂੰ ਟੁੱਟੀਆਂ ਵੰਗਾਂ ਤੇਰੇ ਪਿੰਡ ਨੇ ਖੋਹ ਲਏ ਹਾਸੇ।
ਸ਼ਹਿਰ ਤੇਰੇ ਦੀ ਪੌਣ ਦੇ ਅੜਿਆ ਪੈਰਾਂ ਵਿੱਚ ਨੇ ਬੇੜੀਆਂ ,
ਸਾਡਾ ਚੰਨ ਤਾਂ ਹੱਸਦਾ ਵੱਸਦਾ ਤੇਰੇ ਚੰਨ ਦੇ ਮੱਥੇ ਤਿਉੜੀਆਂ।
ਮਹਿਕਾਂ ਤੇਰੇ ਗਰਾਂ ਦੀਆਂ ਭਲਾ ਹਉਂਕਿਆਂ ਨੇ ਕਿਉਂ ਮਾਰੀਆਂ,
ਖਿੜ ਕੇ ਖੁਸ਼ਬੂ ਵੰਡਣ ਤੋਂ ਪਹਿਲਾਂ ਕਲੀਆਂ ਮਰਨ ਵਿਚਾਰੀਆਂ।
ਕਿਉਂ ਤੇਰੇ ਪਿੰਡ ਦਾ ਸੂਰਜ ਮਹਿਰਮਾਂ ਤਪਣ ਦੀ ਥਾਂ ਠਰਦਾ ਏ,
ਵਸਣ ਉੱਥੇ ਹਿਜਰਾਂ ਦੇ ਪੰਛੀ ਪਰ ਵਸਲਾਂ ਦਾ ਪੰਛੀ ਮਰਦਾ ਏ।
ਜਾਪੇ ਮੈਨੂੰ ਤੇਰੇ ਪਿੰਡ ਤਾਈਂ ਕਿਸੇ ਦਿੱਤਾ ਹੋਣਾ ਕੋਈ ਸ਼ਰਾਪ ਵੇ,
ਤੁਸਾਂ ਕੋਈ ਰੂਹ ਤੜਫਾਈ ਹੋਣੀ ਜਿਸਨੇ ਕੀਤਾ ਨੀ ਹਲੇ ਮਾਫ ਵੇ

ਵੀਰਇੰਦਰ ਕੌਰ ,
ਲੁਧਿਆਣਾ।

print
Share Button
Print Friendly, PDF & Email

Leave a Reply

Your email address will not be published. Required fields are marked *