ਪੀਸੀਏ ਸੱਭਿਆਚਾਰਿਕ ਮੇਲੇ ਦੀਆਂ ਤਿਆਰੀਆਂ ਮੁਕੰਮਲ…!

ss1

ਪੀਸੀਏ ਸੱਭਿਆਚਾਰਿਕ ਮੇਲੇ ਦੀਆਂ ਤਿਆਰੀਆਂ ਮੁਕੰਮਲ…!
“ਮਿਸ ਪੂਜਾ, ਪ੍ਰਿੰਸ ਰੌਸ਼ਨ, ਹਰਮਨ ਦੀਪ ਆਦਿ ਕਰਨਗੇ ਦਰਸ਼ਕਾਂ ਦਾ ਮਨੋਰੰਜਨ”
ਮੇਲਾ 28 ਮਈ ਨੂੰ ‘ਦਾਖਲਾ ਮੁਫ਼ਤ

ਫਰਿਜ਼ਨੋ (ਕੈਲੇਫੋਰਨੀਆਂ) (ਰਾਜ ਗੋਗਨਾ): ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਫਰਿਜ਼ਨੋ ਵਿਖੇ 28 ਮਈ ਦਿਨ ਐੰਤਵਾਰ ਨੂੰ ਹੋ ਰਹੇ ਸੱਭਿਆਚਾਰਿਕ ਮੇਲੇ ਦੇ ਸਬੰਧ ਵਿੱਚ ਵੁਡਵਰਡ ਪਾਰਕ ਵਿਖੇ ਮੇਲੇ ਵਾਲੀ ਜਗ੍ਹਾ ਦਾ ਜਾਇਜਾ ਲੈਣ ਉਪਰੰਤ ਇਥੇ ਹੀ ਬੋਰਡ ਮੈਬਰਾਂ ਦੀ ਇੱਕ ਅਹਿੰਮ ਮੀਟਿੰਗ ਹੋਈ, ਅਤੇ ਇਸ ਮੌਕੇ ਪ੍ਰਬੰਧਕਾ ਵੱਲੋਂ ਪੱਤਰਕਾਰਾ ਨਾਲ ਗੱਲ-ਬਾਤ ਦੌਰਾਨ ਦੱਸਿਆ ਗਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ, ਅਤੇ ਇਸ ਮੇਲੇ ਵਿੱਚ ਜਿਥੇ ਗਿਧੇ ਅਤੇ ਭੰਗੜੇ ਦੀਆਂ ਟੀਮਾਂ ਆਪੋ ਆਪਣੇ ਜ਼ੌਹਰ ਵਿਖਾਉਣਗੀਆਂ ਉਥੇ ਜਿਕਰਯੋਗ ਹੈ ਕਿ ਐਤਕੀਂ ਉਘੇ ਗਾਇਕ ਪ੍ਰਿੰਸ ਰੌਸ਼ਨ ਤੋੰ ਬਿਨਾੰ ਗਇਕਾ ਮਿਸ ਪੂਜਾ ਤੇ ਹਰਮਨ ਦੀਪ ਦੀ ਮੇਲੇ ਵਿੱਚ ਹਾਜ਼ਰੀ ਨੂੰ ਲੈਕੇ ਦਰਸ਼ਕ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਆਪਣੇ ਮਹਿਬੂਬ ਕਲਾਕਾਰ ਨੂੰ ਸੁਣਨ ਲਈ ਪਹੁੰਚ ਰਹੇ ਹਨ, ਅਤੇ ਪੀਸੀਏ ਵੱਲੋਂ ਇਸ ਮੇਲੇ ਲਈ ਮੁਫਤ ਦਾਖਲੇ ਦੀ ਘੋਸ਼ਣਾ ਕਰਨ ਮਗਰੋਂ ਇਸ ਮੇਲੇ ਵਿੱਚ ਰਿਕਾਰਡ ਤੋੜ ਇਕੱਠ ਹੋਣ ਦੀ ਸੰਭਾਵਨਾ ਨੂੰ ਰੱਦ ਨਹੀ ਕੀਤਾ ਜਾ ਸਕਦਾ, ਇਸੇ ਗੱਲ ਦੇ ਮੱਦੇ-ਨਜ਼ਰ ਪੀਸੀਏ ਮੈਬਰ ਹਰ ਗੱਲ ਨੂੰ ਵਿਚਾਰਕੇ ਦਰਸ਼ਕਾਂ ਦੀ ਸਹੂਲਤ ਨੂੰ ਮੁੱਖ ਰੱਖਕੇ ਹਰ ਫੈਸਲਾ ਬੜਾ ਸੋਚ ਸਮਝਕੇ ਲੈ ਰਹੇ ਹਨ । ਇਸ ਪਰਿਵਾਰਕ ਮੇਲੇ ਲਈ ਸਕਿਉਰਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਤਰਾਂ ਦੇ ਨਸ਼ੇ ਤੇ ਪੂਰਨ ਪਾਬੰਦੀ ਰਹੇਗੀ । ਸਟੇਜ ਸੰਚਾਲਨ ਰੂਬੀ ਸਰਾੰ ਤੇ ਮਿੱਕੀ ਸਰਾੰ ਕਰਨਗੇ ਇਸ ਮੌਕੇ ਮਿੱਕੀ ਸਰਾੰ ਆਪਣੇ ਕੁਝ ਮਕਬੂਲ ਗੀਤਾ ਨਾਲ ਵੀ ਹਾਜ਼ਰੀ ਭਰਨਗੇ । ਇਹ ਮੇਲਾ ਦੁਪਿਹਰ ਇੱਕ ਵਜੇ ਤੋਂ ਦੇਰ ਸ਼ਾਮ ਤੱਕ ਚੱਲੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *