ਟਾਈਟਲਰ ਦਾ ਹੋਏਗਾ ਪਾਸਪੋਰਟ ਜ਼ਬਤ?

ss1

ਟਾਈਟਲਰ ਦਾ ਹੋਏਗਾ ਪਾਸਪੋਰਟ ਜ਼ਬਤ?

ਨਵੀਂ ਦਿੱਲੀ: ਬੀਤੇ ਦਿਨ ਸੀਬੀਆਈ ਨੇ ਅਦਾਲਤ ਕੋਲ ਟਾਈਟਲਰ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਹੈ ਟਾਈਟਲਰ ਨੇ ਆਪਣਾ ਪਾਸਪੋਰਟ ਰਿਨਿਊ ਕਰਵਾਉਣ ਲਈ ਦਿੱਤੀ ਅਰਜ਼ੀ ਸਮੇਂ ਆਪਣੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਅਪਰਾਧਕ ਰਿਕਾਰਡ ਜਾਂ ਮੁਕੱਦਮਾ ਨਾ ਹੋਣ ਦਾ ਝੂਠਾ ਹਵਾਲਾ ਦਿੱਤਾ ਹੈ।

ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਸਪੈਸ਼ਲ ਜੱਜ ਭਾਰਤ ਪਰਾਸ਼ਰ ਨੇ ਜਗਦੀਸ਼ ਟਾਈਟਲਰ ਨੂੰ ਕਿਹਾ, ”ਮੈਂ ਇਹ ਯਕੀਨ ਕਰ ਸਕਦਾ ਹਾਂ ਕਿ ਪਾਸਪੋਰਟ ਵਾਲੀ ਅਰਜ਼ੀ ਕਲਰਕ ਵੱਲੋਂ ਗਲਤੀ ਨਾਲ ਭਰੀ ਜਾ ਸਕਦੀ ਹੈ ਪਰ ਤੁਹਾਨੂੰ ਪਾਸਪੋਰਟ ਅਫਸਰ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਸੀ।” ਇਹ ਜਾਣਕਾਰੀ ਉਸ ਵਕਤ ਸਾਹਮਣੇ ਆਈ ਜਦੋਂ ਮੰਗਲਵਾਰ ਨੂੰ ਸੁਣਵਾਈ ਦੌਰਾਨ ਟਾਈਟਲਰ ਨੇ ਆਪਣੇ ਵੱਲੋਂ ਪਾਸਪੋਰਟ ਰਿਨਿਊ ਕਰਵਾਉਣ ਲਈ ਪਾਈ ਅਪੀਲ ਨੂੰ ਰੱਦ ਕਰਨ ਲਈ ਕਿਹਾ। ਟਾਈਟਲਰ ਨੇ ਦੱਸਿਆ ਕਿ ਉਸ ਨੂੰ ਪਾਸਪੋਰਟ ਮਿਲ ਚੁੱਕਾ ਹੈ।

ਟਾਈਟਲਰ ਸੋਮਵਾਰ ਨੂੰ ਆਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਮੰਗਲਵਾਰ ਨੂੰ ਪਾਸਪੋਰਟ ਦਫਤਰ ਗਿਆ ਸੀ ਜਿੱਥੇ ਉਸ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਸੀ। ਜੱਜ ਨੇ ਕਿਹਾ, ”ਇਸ ਬਦਲੇ ਤੁਹਾਡੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ, ਪਰ ਮੈਂ ਇਸ ਸਬੰਧੀ ਕੋਈ ਰਾਏ ਨਾ ਦਿੰਦਾ ਹੋਇਆ ਕੇਸ ਨੂੰ ਜਾਂਚ ਏਜੰਸੀ ਦੇ ਹਵਾਲੇ ਕਰਦਾ ਹਾਂ।’ ਅਦਾਲਤ ਨੂੰ ਸੀਬੀਆਈ ਨੇ ਦੱਸਿਆ ਟਾਈਟਲਰ ਨੇ ਆਪਣੀ ਪਾਸਪੋਰਟ ਅਪੀਲ ਵਿੱਚ ਗਲਤ ਜਾਣਕਾਰੀ ਦੇ ਕੇ ਨਵਾਂ ਪਾਸਪੋਰਟ ਹਾਸਲ ਕੀਤਾ ਹੈ। 10 ਮਈ ਨੂੰ ਟਾਈਟਲਰ ਨੇ 25 ਮਈ ਤੋਂ 6 ਜੂਨ ਤੱਕ ਵਿਦੇਸ਼ ਜਾਣ ਲਈ ਪਾਸਪੋਰਟ ਰਿਨਿਊ ਕਰਨ ਦੀ ਅਰਜ਼ੀ ਦਾਖਲ ਕੀਤੀ ਸੀ।

print
Share Button
Print Friendly, PDF & Email