ਪਾਕਿ ਦੀ ਖੁੱਲ੍ਹੀ ਪੋਲ, ਸਾਬਕਾ ਅਫਸਰ ਨੇ ਮੰਨਿਆ – ‘ਈਰਾਨ ਤੋਂ ਅਗਵਾ ਹੋਏ ਸਨ ਜਾਧਵ’

ss1

ਪਾਕਿ ਦੀ ਖੁੱਲ੍ਹੀ ਪੋਲ, ਸਾਬਕਾ ਅਫਸਰ ਨੇ ਮੰਨਿਆ – ‘ਈਰਾਨ ਤੋਂ ਅਗਵਾ ਹੋਏ ਸਨ ਜਾਧਵ’

ਕੁਲਭੂਸ਼ਣ ਜਾਧਵ ਨੂੰ ਲੈ ਕੇ ਪਾਕਿਸਤਾਨੀ ਦਾਵੇ ਦੀ ਪੋਲ ਖੁੱਲ ਗਈ ਹੈ, ਇਸ ਬਾਰ ਨਾਪਾਕ ਝੂਠ ਨੂੰ ਬੇਨਕਾਬ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਆਈ.ਐੱਸ.ਆਈ. ਦਾ ਹੀ ਸਾਬਕਾ ਅਧਿਕਾਰੀ ਹੈ।
ਰਿਟਾਇਰਡ ਲੈਫਟੀਨੈਂਟ ਜਨਰਲ ਅਹਿਮਦ ਸ਼ੋਏਬ ਨੇ ਮੰਨਿਆ ਹੈ ਕਿ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ‘ਚ ਨਹੀਂ ਬਲਕਿ ਈਰਾਨ ‘ਚ ਫੜਿਆ ਗਿਆ ਸੀ ਅਤੇ ਉਸ ਨੂੰ ਲੈਜਾ ਕੇ ਬਲੁਚਿਸਤਾਨ ‘ਚ ਫਰਜ਼ੀ ਗ੍ਰਿਫਤਾਰੀ ਦਿਖਾਈ ਗਈ, ਇਸ ਬਿਆਨ ਦਾ ਇਸਤੇਮਾਲ ਭਾਰਤ ਕੌਂਮਾਤਰੀ ਕੋਰਟ ‘ਚ ਇਸ ਮਾਮਲੇ ਦੀ ਅਗਲੀ ਸੁਣਵਾਈ ਕਰ ਸਕਦਾ ਹੈ। ਪਾਕਿਸਤਾਨ ਫੌਜ ਜਾਧਵ ‘ਤੇ ਜਾਸੂਸੀ ਅਤੇ ਅੱਤਵਾਦ ਦਾ ਦੋਸ਼ ਲਗਾ ਚੁੱਕੀ ਹੈ, ਇਸਲਾਮਾਬਾਦ ਅਤੇ ਰਾਵਲਪਿੰਡੀ ਦੋਵੇਂ ਮੰਨਦੇ ਹਨ ਕਿ ਜਾਧਵ ਫਰਜ਼ੀ ਪਹਿਚਾਣ ਦੇ ਤਹਿਤ ਈਰਾਨ ‘ਚ ਰਹਿ ਗਏ ਸਨ ਅਤੇ ਉਸ ਦਾ ਅਸਲੀ ਮਕਸਦ ਕਰਾਚੀ ਅਤੇ ਬਲੁਚਿਸਤਾਨ ‘ਚ ਅੱਤਵਾਦ ਨੂੰ ਹਵਾ ਦੇਣਾ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਫੌਜੀ ਅਦਾਲਤ ਵਲੋਂ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਭਾਰਤ ਨੇ ਇੰਟਰਨੈਸ਼ਨਲ ਅਦਾਲਤ ‘ਚ ਇਸ ਦੇ ਖਿਲਾਫ ਅਪੀਲ ਕੀਤੀ ਸੀ, ਜਿਸ ‘ਤੇ ਆਈ.ਸੀ.ਜੇ. ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਆਖਰੀ ਫੈਸਲਾ ਆਉਣ ਤੱਕ ਰੋਕ ਲਗਾ ਦਿੱਤੀ ਸੀ। ਇਸ ਦੇ ਬਾਅਦ ਭਾਰਤ ਤੇ ਪਾਕਿਸਤਾਨ ‘ਚ ਇਹ ਮੁੱਦਾ ਗਰਮਾਇਆ ਹੋਇਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *