ਰਾਜਪੁਰਾ ਦੀ ਸ਼ਿਵ ਕਲੋਨੀ ਅਤੇ ਪੁਰਾਣੀ ਮਿਰਚ ਮੰਡੀ ਵਿੱਚ 70 ਸਾਲਾਂ ਬਾਅਦ ਸਟਰੀਟ ਲਾਈਟਾਂ ਦਾ ਉਦਘਾਟਨ

ss1

ਰਾਜਪੁਰਾ ਦੀ ਸ਼ਿਵ ਕਲੋਨੀ ਅਤੇ ਪੁਰਾਣੀ ਮਿਰਚ ਮੰਡੀ ਵਿੱਚ 70 ਸਾਲਾਂ ਬਾਅਦ ਸਟਰੀਟ ਲਾਈਟਾਂ ਦਾ ਉਦਘਾਟਨ

`ਰਾਜਪੁਰਾ, 20 ਮਈ (ਐਚ.ਐਸ.ਸੈਣੀ)-ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 24 ਦੇ ਕੌਂਸਲਰ ਅਮਨਦੀਪ ਸਿੰਘ ਨਾਗੀ ਦੀ ਅਗਵਾਈ ਵਿੱਚ ਭਾਰਤ ਦੇਸ਼ ਅਜ਼ਾਦ ਹੋਣ ਦੇ 70 ਸਾਲਾਂ ਬਾਅਦ ਸ਼ਹਿਰ ਅੰਦਰ ਵੱਸੀ ਸ਼ਿਵ ਕਲੋਨੀ ਅਤੇ ਪੁਰਾਣੀ ਮਿਰਚ ਮੰਡੀ ਕਲੋਨੀ ਵਿੱਚ ਹਨੇਰਾ ਦੂਰ ਕਰਨ ਲਈ ਲਗਾਈਆਂ ਸਟਰੀਟ ਲਾਈਟਾਂ ਦਾ ਉਦਘਾਟਨ ਕਰਨ ਲਈ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੇ ਸਪੁੱਤਰ ਹਲਕਾ ਨਿਗਰਾਨ ਨਿਰਭੈ ਸਿੰਘ ਮਿਲਟੀ ਨੇ ਸ਼ਿਵ ਕਲੋਨੀ ਅਤੇ ਪੁਰਾਣੀ ਮਿਰਚ ਮੰਡੀ ਦੇ ਰਿਹਾਇਸ਼ੀ ਏਰੀਏ ਵਿੱਚ ਲਗਾਈਆਂ ਗਈਆਂ ਸਟਰੀਟ ਲਾਈਟਾਂ ਦਾ ਸਵਿੱਚ ਆਂਨ ਕਰਕੇ ਉਦਘਾਟਨ ਕੀਤਾ। ਮਿਲਟੀ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਿਕਾਸ ਕਾਰਜ਼ਾ ਨੂੰ ਪਹਿਲ ਦੇ ਅਧਾਰ ‘ਤੇ ਕਰਵਾਉਣ ਲਈ ਵਚਨਬੱਧ ਹੈ। ਕੌਂਸਲਰ ਅਮਨਦੀਪ ਸਿੰਘ ਨਾਗੀ ਨੇ ਕਿਹਾ ਕਿ ਭਾਂਵੇ ਉਕਤ ਕਲੋਨੀਆਂ ਸ਼ੁਰੂ ਤੋਂ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੀਆਂ ਹਨ ਪਰ ਇਹ ਕਲੋਨੀਆਂ ਰਾਤ ਨੂੰ ਰੋਸ਼ਨੀ ਅਤੇ ਵਿਕਾਸ ਪੱਖੋਂ ਪਛੜ ਕੇ ਰਹਿ ਗਈਆਂ। ਹੁਣ ਇਨਾਂ ਕਲੋਨੀਆਂ ਅੰਦਰ ਸੜਕਾਂ ਅਤੇ ਸੀਵਰੇਜ਼ ਦੇ ਰਹਿੰਦੇ ਕੰਮ ਕਰਵਾ ਕੇ ਵਿਕਾਸ ਕਾਰਜ਼ਾ ਪੱਖੋਂ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਿਰਵੈਲ ਸਿੰਘ, ਰਾਮ ਗੋਪਾਲ, ਸ਼ਿਵ ਨਾਥ, ਐਡਵੋਕੇਟ ਨਰਿੰਦਰ ਸਿੰਘ, ਸੋਹਨ ਲਾਲ, ਗੁਰਮੀਤ ਸਿੰਘ, ਪ੍ਰੇਮ ਕੁਮਾਰ, ਰਾਜ ਕੁਮਾਰ, ਹਰਜੀਤ ਸਿੰਘ, ਭਜਨ ਸਿੰਘ, ਗੁਰਚਰਨ ਸਿੰਘ, ਰਾਕੇਸ਼ ਕੁਮਾਰ, ਮਨੋਜ ਕੁਮਾਰ, ਪ੍ਰੇਮ ਗੁਪਤਾ ਸਮੇਤ ਕਲੋਨੀ ਵਾਸੀ ਹਾਜਰ ਸਨ।

print
Share Button
Print Friendly, PDF & Email