ਹਿਮਾਚਲ-ਪ੍ਰਦੇਸ਼ ਤੋ ਨਸ਼ੇ ਦੀ ਤਸਕਰੀ ਰੋਕਣ ਲਈ ਜਿਲਾ ਪੁਲਿਸ ਹੋਈ ਸਰਗਰਮ

ss1

ਹਿਮਾਚਲ-ਪ੍ਰਦੇਸ਼ ਤੋ ਨਸ਼ੇ ਦੀ ਤਸਕਰੀ ਰੋਕਣ ਲਈ ਜਿਲਾ ਪੁਲਿਸ ਹੋਈ ਸਰਗਰਮ
5 ਨਾਕਿਆ ਸਮੇਤ 70 ਪੁਲਿਸ ਮੁਲਾਜਮ ਸਵੇਰ ਤੋ ਹੀ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ਤੇ ਰਹੇ
ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਨਾਕੇ ਰਹਿਣਗੇ ਜਾਰੀ: ਨਿਲੰਬਰੀ ਜਗਦਲੇ

ਸ੍ਰੀ ਅਨੰਦਪੁਰ ਸਾਹਿਬ 18 ਮਈ, (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਜਿਲਾ ਰੂਪਨਗਰ ਪੁਲਿਸ ਵਲੋਂ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਤੇ ਪੈਂਦੇ ਪਿੰਡ ਮਜਾਰੀ ਦੇ ਇਰਦ ਗਿਰਦ ਸਵੇਰ ਸਮੇ ਤੋ ਹੀ 5 ਨਾਕੇ ਲਗਾ ਕੇ ਵੱਖ ਵੱਖ ਥਾਵਾ ਤੇ ਚੈਕਿੰਗ ਕੀਤੀ ਗਈ ਅਤੇ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਲਗਾਏ ਨਾਕਿਆ ਵਿਚ ਦੇਰ ਸ਼ਾਮੀ ਜਿਲਾ ਪੁਲਿਸ ਮੁਖੀ ਨਿਲੰਬਰੀ ਜਗਦਲੇ ਵਲੋਂ ਵੀ ਦੌਰੇ ਕੀਤਾ ਗਿਆ। ਅੱਜ ਜਿਲਾ ਪੁਲਿਸ ਵਲੋਂ 5 ਨਾਕੇ ਜਿਹੜਾ ਕਿ ਇੱਕ ਨਾਕਾ ਗੰਭੀਰਪੁਰ ਟੀ.ਪੁਆਇੰਟ ਤੇ ਐਸ.ਐਚ.ਓ ਸੰਨੀ ਖੰਨਾ ਵਲੋਂ ਅਤੇ ਉਪਰਲਾ ਗੰਭੀਰਪੁਰ ਨਜਦੀਕ ਡਬਟ ਵਿਖੇ ਐਸ.ਐਚ.ਓ ਹਰਕੀਰਤ ਸਿੰਘ ਵਲੋਂ ,ਥਲੂਹ ਵਿਖੇ ਐਸ.ਐਚ.ਓ ਨੰਗਲ ਪਵਨ ਕੁਮਾਰ, ਦਸਗਰਾਈ ਪੁਲ ਦੇ ਨਜਦੀਕ ਇੰਸਪੈਕਟਰ ਕੁਲਭੂਸ਼ਣ ਸ਼ਰਮਾ ਜਦ ਕਿ ਗੰਭੀਰਪੁਰ ਕੱਚੇ ਰਸਤੇ ਵਿਚ ਏ.ਐਸ.ਆਈ ਕਰਨੈਲ ਸਿੰਘ ਚੈਕਿੰਗ ਕਰ ਰਹੇ ਸਨ। ਸਵੇਰ ਦੇ ਲੱਗੇ ਹੋਏ ਨਾਂਕਿਆ ਦੀ ਚੈਕਿੰਗ ਲਈ ਜਿਲਾ ਪੁਲਿਸ ਮੁਖੀ ਨਿਲੰਬਰੀ ਜਗਦਲੇ ਵਿਸੇਸ਼ ਤੌਰ ਤੇ ਪੁਹੰਚੇ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਜਿਲਾ ਪੁਲਿਸ ਮੁਖੀ ਨੇ ਕਿਹਾ ਕਿ ਨਸੇ ਦੀ ਸਪਲਾਈ ਨੂੰ ਰੋਕਣ ਲਈ ਹਿਮਾਚਲ ਅਤੇ ਪੰਜਾਬ ਦੀ ਸਰਹੱਦ ਤੇ ਨਾਕੇ ਲਗਾਏ ਗਏ ਤੇ ਇਹ ਨਾਕੇ ਇਸੇ ਤਰਾਂ ਲੱਗਿਆ ਕਰਨਗੇ ਤਾ ਜੋ ਕੋਈ ਵੀ ਵਿਅਕਤੀ ਨਸ਼ੇ ਦੀ ਸਪਲਾਈ ਨਾ ਕਰ ਸਕੇ। ਉਨਾ ਕਿਹਾ ਕਿ ਢੇਰ ਚੋਕੀ ਦੇ ਪਿਛਲੇ ਲੰਬੇ ਸਮੇ ਤੋਂ ਬੰਦ ਹੈ ਉਸ ਨੂੰ ਚਾਲੂ ਕਰਨ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਮੋਕੇ ਉਨਾ ਨਾਲ ਐਸ.ਪੀ ਹੈਡਕਵਾਟਰ ਰਮਿੰਦਰ ਸਿੰਘ, ਡੀ.ਐਸ.ਪੀ ਰਵਿੰਦਰ ਸਿੰਘ ਕਾਹਲੋਂ, ਐਸ.ਐਚ.ਓ ਹਰਕੀਰਤ ਸਿੰਘ, ਐਸ.ਐਚ.ਓ ਸੰਨੀ ਖੰਨਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *