ਪੰਜਾਬ ਵਿੱਚ ਬੜੀ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਵਹਿਮਾਂ ਭਰਮਾਂ ਦਾ ਮਾਇਆਜਾਲ

ss1

ਪੰਜਾਬ ਵਿੱਚ ਬੜੀ ਤੇਜੀ ਨਾਲ ਫੈਲਦਾ ਜਾ ਰਿਹਾ ਹੈ ਵਹਿਮਾਂ ਭਰਮਾਂ ਦਾ ਮਾਇਆਜਾਲ
ਪੰਜਾਬ ਵਿੱਚ ਹਰ ਸਾਲ ਕਰੀਬ 14 ਕਰੋੜ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਚੜਦੇ ਹਨ ਵਹਿਮਾਂ ਭਰਮਾਂ ਦੀ ਭੇਂਟ

ਛੇਹਰਟਾ, 18 ਮਈ (ਸਰਵਨ ਸਿੰਘ ਰੰਧਾਵਾ):-ਪੰਜਾਬ ਦੇ ਲੋਕਾਂ ਦੇ ਮਨਾਂ ਦੇ ਅੰਦਰ ਵਹਿਮਾਂ ਭਰਮਾਂ ਨੇ ਆਪਣਾ ਵਿਸ਼ੇਸ ਥਾਂ ਬਣਾ ਲਈ ਹੈ। ਅਨਪੜ ਲੋਕਾਂ ਦੇ ਨਾਲ ਪੜੇ ਲਿਖੇ ਲੋਕ ਵੀ ਇਹਨਾਂ ਵਹਿਮਾਂ ਭਰਮਾਂ ਦੇ ਮਾਇਆਜਾਲ ਵਿੱਚ ਬੁਰੀ ਤਰਾਂ ਨਾਲ ਫਸ ਚੁੱਕੇ ਹਨਵਹਿਮ ਭਰਮ ਕਈ ਤਰਾਂ ਦੇ ਹਨ। ਉਦਾਹਰਨ ਵੱਜੋਂ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵਤਾ ਨੂੰ ਸ਼ਾਂਤ ਤੇ ਖੁਸ ਕਰਨ ਲਈ ਦੁਕਾਨਦਾਰਾਂ ਅਤੇ ਕਈ ਘਰਾਂ ਵਾਲਿਆਂ ਵੱਲੋਂ ਨਿੰਬੂ ਅਤੇ ਮਿਰਚਾਂ ਨੂੰ ਇਕ ਕਾਲੇ ਧਾਗੇ ਵਿੱਚ ਪਰੋ ਕੇ ਘਰ ਦੁਕਾਨ ਦੇ ਮੁੱਖ ਦੁਆਰ ਤੇ ਟੰਗ ਦਿੱਤਾ ਜਾਂਦਾ ਹੈ,ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਅਤੇ ਦੁਕਾਨ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ। ਤਰਕਸ਼ੀਲ ਵਿਭਾਗ ਵੱਲੋਂ ਜਾਰੀ ਕੀਤੇ ਆਂਕੜਿਆ ਤੇ ਅਨੂਸਾਰ ਇਸ ਦਿਨ ਲੱਖਾਂ ਰੁਪਏ ਦੇ ਨਿੰਬੂ ਅਤੇ ਮਿਰਚਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਬਰਬਾਦ ਕਰ ਦਿੱਤਾ ਜਾਂਦਾ ਹੈ। ਨਿੰਬੂ ਅਤੇ ਮਿਰਚਾਂ ਦੀ ਬਰਬਾਦੀ ਦੇ ਨਾਲ ਨਾਲ ਹਰ ਹਫਤੇ ਲੱਖਾਂ ਰੁਪਏ ਦੀ ਵੀ ਬਰਬਾਦੀ ਹੁੰਦੀ ਹੈ ਜੋ ਇਹਨਾਂ ਨੂੰ ਖਰੀਦਣ ਲਈ ਵਰਤਿਆ ਜਾਂਦਾ ਹੈ। ਆਂਕੜਿਆਂ ਅਨੂਸਾਰ ਕੇਵਲ ਪੰਜਾਬ ਦੇ ਵਿੱਚ ਹੀ ਹਰ ਸਾਲ ਕਰੀਬ 14 ਕਰੋੜ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ਉੱਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਇਨਾ ਚੀਜ਼ਾਂ ਨੂੰ ਖਾਣ ਨਾਲੋਂ ਵੱਧ ਅਜਿਹੇ ਅੰਧਵਿਸ਼ਵਾਸ਼ਾਂ ਕਾਰਨ ਬਰਬਾਦ ਕਰਦੇ ਹਨ ਇਨਾਂ ਅੰਧਵਿਸ਼ਵਾਸ਼ਾਂ ਕਾਰਨ ਹੀ ਇਨਾਂ ਚੀਜ਼ਾਂ ਦੀਆਂ ਕੀਮਤਾਂ ਅੱਜ ਅਸਮਾਨੀ ਚੜੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ‘ਚ ਕੀਤੇ ਸਰਵੇ ਦੌਰਾਨ ਇਹ ਤੱਥ ਸਾਹਮਣੇ ਆਏ ਹਨਤਰਕਸ਼ੀਲ ਸੁਸਾਇਟੀ ਵੱਲੋਂ ਇਹ ਅੰਕੜੇ ਪੰਜਾਬ ਦੇ ਵੱਖ-ਵੱਖ ਵੱਡੇ ਤੇ ਛੋਟੇ ਸ਼ਹਿਰਾਂ, ਕਸਬਿਆਂ, ਵਾਹਨਾਂ, ਪਿੰਡਾਂ ਦੀਆਂ ਦੁਕਾਨਾਂ ਆਦਿ ਦੇ ਆਧਾਰ ‘ਤੇ ਪੇਸ਼ ਕੀਤੇ ਗਏ ਹਨ। ਸੁਸਾਇਟੀ ਦੇ ਮੈਗਜ਼ੀਨ ਦੇ ਸਹੀ ਸੰਪਾਦਕ ਜਸਵੰਤ ਮੁਹਾਲੀ ਅਤੇ ਤਰਕਸ਼ੀਲ ਆਗੂ ਜਰਨੈਲ ਕਰਾਂਤੀ ਨੇ ਮੀਡੀਆ ਨੂੰ ਸਰਵੇ ਰਿਪੋਰਟ ਨਸ਼ਰ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ ਸਮੇਤ ਅਜਿਹੇ ਕੁੱਲ 25 ਵੱਡੇ ਸ਼ਹਿਰ ਹਨ ਜਿਥੇ ਕਿ 25 ਹਜ਼ਾਰ ਦੁਕਾਨਾਂ ਹਨ ਜਿਨਾਂ ਦੇ ਵਰਾਂਡਿਆਂ ‘ਚ ਇਹ ਨਿੰਬੂ ਮਿਰਚਾਂ ਦੇ ਸੈੱਟ ਬਣਾ ਕੇ ਟੰਗੇ ਹੋਏ ਹਨ ਤੇ ਇਨਾ ਨਿੰਬੂ-ਮਿਰਚਾਂ ਦੇ ਹਰ ਸੈਟ ਦੀ ਕੀਮਤ 10 ਰੁਪਏ ਹੈ। ਹਰ ਸ਼ਨੀਵਾਰ ਨੂੰ ਕਰੀਬ 2 ਲੱਖ 50 ਹਜ਼ਾਰ ਰੁਪਏ ਦੇ ਨਿੰਬੂ-ਮਿਰਚਾਂ ਟੰਗੇ ਜਾਂਦੇ ਹਨ ਜੇ ਇਨਾਂ ਨੂੰ ਸਾਲ ਦੇ 52 ਹਫ਼ਤਅਿਾਂ ਦੇ ਆਧਾਰ ‘ਤੇ ਗੁਣਾ ਕਰਕੇ ਦੇਖੀਏ ਤਾਂ ਇਹ ਰਕਮ 1 ਕਰੋੜ 30 ਲੱਖ ਰੁਪਏ ਦੀ ਬਣਦੀ ਹੈ। ਇਸੇ ਤਰਾਂ ਸੂਬੇ ਵਿਚ ਕੁੱਲ ਛੋਟੇ 25 ਸ਼ਹਿਰ ਹਨ ਜਿਨਾਂ ‘ਚ ਕਰੀਬ 500 ਦੇ ਕਰੀਬ ਦੁਕਾਨਾਂ ਹਨ ਇਸ ਫ਼ਾਰਮੂਲੇ ਦੇ ਆਧਾਰ ‘ ਤੇ ਇਨਾਂ ਦੁਕਾਨਾਂ ‘ਤੇ ਸਾਲਾਨਾ ਕੁੱਲ 65 ਲੱਖ ਰੁਪਏ ਦੇ ਨਿੰਬੂ-ਮਿਰਚਾਂ ਟੰਗ ਕੇ ਸੁਕਾ ਦਿੱਤੇ ਜਾਂਦੇ ਹਨ ਇੰਝ ਹੀ ਪੰਜਾਬ ਵਿਚ ਕਰੀਬ 120 ਦੇ ਕਰੀਬ ਕਸਬੇ ਹਨ ਜਿਥੇ 100 ਦੇ ਕਰੀਬ ਦੁਕਾਨਾਂ ਹਨ ਜਿਨਾ ‘ਤੇ ਹਰ ਹਫ਼ਤੇ 1 ਲੱਖ 20 ਹਜ਼ਾਰ ਅਤੇ ਸਾਲਾਨਾ 62 ਲੱਖ 40 ਹਜ਼ਾਰ ਰੁਪਏ ਦੀਆਂ ਦੋਵੇਂ ਖਾਣ ਵਾਲੀਆਂ ਚੀਜ਼ਾਂ ਭੰਗ ਦੇ ਭਾਣੇ ਗਵਾ ਦਿੱਤੀਆਂ ਜਾਂਦੀਆਂ ਹਨ। ਇਥੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅੱਗਾਂ ਲੱਗਣ ਨਾਲ ਪੰਜਾਬ ਦੇ ਕਿੰਨੇ ਹੀ ਸ਼ਹਿਰ ਦੀਆਂ ਮਾਰਕਿਟਾਂ ਸਮੇਂ-ਸਮੇਂ ਤਬਾਹ ਹੋਈਆਂ ਹਨ ਅਤੇ ਕਿੰਨੀਆਂ ਹੀ ਦੁਕਾਨਾਂ ‘ਚੋਂ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ ਜਿਨਾਂ ‘ਤੇ ਨਿੰਬੂ-ਮਿਰਚਾਂ ਟੰਗੇ ਹੁੰਦੇ ਹਨ ਪਰ ‘ਨਿੰਬੂ-ਮਿਰਚਾਂ’ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਦੀਆਂ ਇਸ ਸਰਵੇ ਵਿੱਚ ਵਾਹਨਾਂ ‘ਤੇ ਟੰਗੀਆਂ ਜਾਣ ਵਾਲੀਆਂ ਨਿੰਬੂ-ਮਿਰਚਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਬੇ ਵਿਚ ਇਸ ਸਮੇਂ ਕਰੀਬ 10 ਲੱਖ ਵਾਹਨ ਹਨਜੇ ਇਹ ਮੰਨ ਲਿਆ ਜਾਵੇ ਕਿ ਇਨਾ ‘ਚੋਂ ਸਿਰਫ਼ 10 ਫ਼ੀਸਦੀ ਭਾਵ 1 ਲੱਖ ਵਾਹਨਾਂ ਦੇ ਮਾਲਕ ਹੀ ਇਸ ਵਹਿਮ ਦਾ ਸ਼ਿਕਾਰ ਹਨ ਤਾਂ ਇਨਾ ‘ਤੇ ਟੰਗੇ ਜਾਣ ਵਾਲੀਆਂ ਨਿੰਬੂ-ਮਿਰਚਾਂ ਦੀ ਗਿਣਤੀ ਸਾਲਾਨਾ 5 ਕਰੋੜ 20 ਲੱਖ ਰੁਪਏ ਬਣਦੀ ਹੈ ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੂਬੇ ਦੇ 12 ਹਜ਼ਾਰ ਪਿੰਡਾਂ ‘ ਚੋਂ 7 ਹਜ਼ਾਰ ਪਿੰਡ ਅਜਿਹੇ ਹਨ ਜਿਥੇ ਔਸਤਨ 10 ਦੁਕਾਨਾਂ ਹਨ ਜਿਥੇ ਨਿੰਬੂ-ਮਿਰਚਾਂ ਦਾ ਵਹਿਮ ਪਾਇਆ ਜਾਂਦਾ ਹੈ। ਇਸ ਤਰਾਂਂ ਇਨਾਂ ਦੁਕਾਨਾਂ ‘ਤੇ ਵੀ ਕੁੱਲ 3 ਕਰੋੜ 64 ਲੱਖ ਰੁਪਏ ਦੀਆਂ ਨਿੰਬੂ-ਮਿਰਚਾਂ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ ਲਗਪਗ 50 ਹਜ਼ਾਰ ਰੇਹੜੀਆਂ ਹਨ ਜਿਨਾਂ ਦੇ ਮਾਲਕ ਆਪਣੇ ਕਾਰੋਬਾਰ ਨੂੰ ਵਧੀਆ ਚਲਾਉਣ ਦੀ ਮਨਸ਼ਾ ਨਾਲ ਨਿੰਬੂ-ਮਿਰਚਾਂ ਟੋਟਕੇ ਦੀ ਵਰਤੋਂ ਕਰਦੇ ਹਨ ਜਿਹੜੇ ਇਕ ਹਫ਼ਤੇ ਵਿੱਚ 5 ਲੱਖ ਅਤੇ ਇੱਕ ਸਾਲ ਵਿੱਚ 2 ਕਰੋੜ 60 ਲੱਖ ਰੁਪਏ ਦੇ ਨਿੰਬੂ-ਮਿਰਚਾਂ ਅਜਾਈਂ ਗਵਾ ਦਿੰਦੇ ਹਨ ਸਰਵੇ ਮੁਤਾਬਕ ਜੇ ਇਸ ਰਾਸ਼ੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਕੁੱਲ 14 ਕਰੋੜ 1 ਲੱਖ 40 ਹਜ਼ਾਰ ਰੁਪਏ ਬਣਦਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਇਕੱਲੇ ਪੰਜਾਬ ਅੰਦਰ ਹੀ 14 ਕਰੋੜ ਦੇ ਨਿੰਬੂ ਅਤੇ ਮਿਰਚਾਂ ਇਸ ਕੰਮ ਵਿੱਚ ਬਰਬਾਦ ਕੀਤੇ ਜਾਂਦੇ ਹਨ ਤਾਂ ਪੂਰੇ ਦੇਸ਼ ਵਿੱਚ ਇਸ ਦੇ ਕੀ ਆਂਕੜੇ ਹੋਣਗੇਅਰਕਸ਼ੀਲ ਵਿਭਾਗ ਨੇ ਦੱਸਿਆ ਕਿ ਪੂਰੇ ਦੇਸ਼ ਅੰਦਰ ਇਸ ਕੰਮ ਲਈ ਅਰਬਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ। ਉਨਾ ਦਾ ਮੰਨਣਾ ਹੈ ਕਿ ਇਹ ਤਾਂ ਸਿਰਫ ਉਹ ਆਂਕੜੇ ਹਨ,ਜਿੰਨਾਂ ਦੀ ਵਰਤੋਂ ਘਰ, ਦੁਕਾਨ,ਰੇਹੜੀ,ਢਾਬਿਆਂ, ਹੋਟਲਾਂ ਅਤੇ ਹੋਰ ਕਾਰੋਬਾਰੀ ਥਾਵਾਂ ਤੇ ਕੀਤੇ ਜਾਂਦੀ ਹੈ,ਪਰ ਇਸ ਦੇ ਨਾਲ ਹੀ ਕਈ ਪਾਖੰਡੀ ਸਾਧਾਂ,ਤਾਂਤਰਿੰਕਾਂ ਅਤੇ ਬਾਬਿਆਂ ਵੱਲੋਂ ਵੀ ਇਹਨਾਂ ਦਾ ਵੱਡੀ ਪੱਧਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਤਰਕਸ਼ੀਲ ਸੋਸਾਇਟੀ ਭਾਂਵੇ ਲੋਕਾਂ ਨੂੰ ਇਸ ਤੋਂ ਜਾਗਰੁੱਕ ਕਰਨ ਦੇ ਮਕਸਦ ਨਾਲ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੈਂਪ ਲਗਊਦੀ ਰਹਿੰਦੀ ਹੈ,ਪਰ ਬਾਵਜੂਦ ਇਸਦੇ ਵੀ ਪੰਜਾਬ ਵਿੱਚ ਵਹਿਮਾਂ ਦਾ ਇਹ ਜਾਲ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *