ਜੌੜਕੀਆਂ ਦੇ ਮਜਦੂਰ ਕਿਸਾਨ ਨੇ ਕਰਜੇ ਤੋ ਤੰੰਗ ਆ ਕੇ ਲਿਆ ਗਲ ਫਾਹਾ

ss1

ਜੌੜਕੀਆਂ ਦੇ ਮਜਦੂਰ ਕਿਸਾਨ ਨੇ ਕਰਜੇ ਤੋ ਤੰੰਗ ਆ ਕੇ ਲਿਆ ਗਲ ਫਾਹਾ

ਝੁਨੀਰ 30 ਅਪ੍ਰੈਲ (ਗੁਰਜੀਤ ਸ਼ੀਂਹ) ਪਿੰਡ ਜੌੜਕੀਆਂ ਦੇ ਮਜਦੂਰ ਕਿਸਾਨ ਨੇ ਕਰਜੇ ਤੋ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ (50) ਪੁੱਤਰ ਪ੍ਰਲਾਦ ਸਿੰਘ ਰਮਦਾਸੀਆਂ ਵਾਸੀ ਜੌੜਕੀਆਂ ਪਾਸ ਅੱਧਾ ਕਿੱਲਾ ਜਮੀਨ ਸੀ।ਉਸ ਨੇ ਢਾਈ ਕਿਲੇ ਹੋਰ ਜਮੀਨ ਠੇਕੇ ਤੇ ਲੈ ਕੇ ਨਰਮਾ ਬੀਜਿਆ ਸੀ।ਜਿਸ ਦੀ ਫਸਲ ਤਬਾਹ ਹੋਣ ਕਾਰਨ ਉਹ ਪ੍ਰੇਸ਼ਾਨ ਸੀ।ਕਿਸਾਨ ਸਿਰ ਆੜਤੀਆਂ ਅਤੇ ਬੈਂਕ ਦਾ ਕਰੀਬ 3 ਲੱਖ ਕਰਜਾ ਸੀ।ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।ਉਸ ਨੇ ਲੰਘੀ ਰਾਤ ਨੂੰ ਸ਼ਾਮ 7 ਵਜੇ ਪਿੰਡ ਜੌੜਕੀਆਂ ਵਿਖੇ ਹੀ ਸੁੰਨੇ ਘਰ ਦਾਖਲ ਹੋ ਕੇ ਆਪਣੇ ਗਲ ਫਾਹਾ ਲੈ ਕੇ ਆਤਮ ਲੀਲਾ ਸਮਾਪਤ ਕਰ ਲਈ ਹੈ।ਸਹਾਇਕ ਥਾਨੇਦਾਰ ਮਲਕੀਤ ਸਿੰਘ ਅਨੁਸਾਰ ਜੌੜਕੀਆਂ ਪੁਲਿਸ ਨੇ ਮ੍ਰਿਤਕ ਸੁਖਪਾਲ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *