ਲੁਧਿਆਣਾ ‘ਚ ਨੂੰਹ ਨਾਲ ਸ਼ਰਮਨਾਕ ਕਾਰ, ਵੀਡੀਓ ਵਾਇਰਲ

ss1

ਲੁਧਿਆਣਾ ‘ਚ ਨੂੰਹ ਨਾਲ ਸ਼ਰਮਨਾਕ ਕਾਰ, ਵੀਡੀਓ ਵਾਇਰਲ

ਲੁਧਿਆਣਾ: ਇੱਥੇ ਇੱਕ ਮਹਿਲਾ ਨੇ ਆਪਣੇ ਸਹੁਰਾ ਪਰਿਵਾਰ ਉੱਤੇ ਕੁੱਟਮਾਰ ਦਾ ਇਲਜ਼ਾਮ ਲਾਇਆ ਹੈ। ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋਈ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਇੱਕ ਮਹਿਲਾ ਦੀ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ।
ਪੀੜਤ ਪਰਮਜੀਤ ਕੌਰ ਦਾ ਦੋਸ਼ ਹੈ ਕਿ ਪਹਿਲਾਂ ਉਸ ਨੂੰ ਘਰ ਵਿੱਚ ਕੁੱਟਿਆ ਗਿਆ। ਜਦੋਂ ਜਾਨ ਬਚਾਉਣ ਲਈ ਉਹ ਬਾਹਰ ਦੌੜੀ ਤਾਂ ਗਲੀ ਵਿੱਚ ਹੀ ਉਸ ਨੂੰ ਫਿਰ ਤੋਂ ਕੁੱਟਿਆ ਗਿਆ। ਇਸ ਵਿੱਚ ਮਹਿਲਾਵਾਂ, ਬੱਚੇ  ਤੇ ਪੁਰਸ਼ ਲੱਤਾਂ, ਬਹਾਵਾਂ ਨਾਲ ਮਹਿਲਾ ਨੂੰ ਕੁੱਟ ਰਹੇ ਹਨ। ਮਹਿਲਾ ਦੀ ਕੁੱਟਮਾਰ ਨੂੰ ਗਲੀ ਵਿੱਚ ਮੌਜੂਦ ਦੇਖ ਵੀ ਰਹੇ ਹਨ ਪਰ ਉਸ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ।
 ਕੁਟਾਪੇ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਦਾ ਪਤੀ ਦੁਬਈ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਦਾ ਸਹੁਰਾ ਪਰਿਵਾਰ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਆਖਿਆ ਹੈ ਕਿ ਉਨ੍ਹਾਂ ਦੋਵਾਂ ਧਿਰਾਂ ਦੀ ਸ਼ਿਕਾਇਤ ਮਿਲ ਗਈ ਹੈ ਪਰ ਦੋਹਾਂ ਧਿਰਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਹੈ। ਦੂਜੇ ਪਾਸੇ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਕੋਈ ਸਮਝੌਤਾ ਨਹੀਂ ਹੋਇਆ ਤੇ ਉਸ ਨੂੰ ਇਨਸਾਫ਼ ਚਾਹੀਦਾ ਹੈ।
print
Share Button
Print Friendly, PDF & Email