ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਪਾਕਿਸਤਾਨ ਦੀਆ ਸੰਗਤਾਂ ਨੇ ਕੀਤੇ ਜਪੁਜੀ ਸਾਹਿਬ ਦੇ ਪਾਠ -ਪਾਕਿਸਤਾਨ ਸਿੱਖ ਕੋਸਲ

ss1

ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਪਾਕਿਸਤਾਨ ਦੀਆ ਸੰਗਤਾਂ ਨੇ ਕੀਤੇ ਜਪੁਜੀ ਸਾਹਿਬ ਦੇ ਪਾਠ -ਪਾਕਿਸਤਾਨ ਸਿੱਖ ਕੋਸਲ

ਕਰਾਚੀ (ਰਾਜ ਗੋਗਨਾ): ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ-ਇਨ-ਚੀਫ਼ ਸਰਦਾਰ ਰਮੇਸ਼ ਸਿੰਘ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਿੰਧ, ਬਲੋਚੀਸਤਾਨ, ਪੰਜਾਬ, ਪਿਸ਼ਾਵਰ ਦੇ ਗੁਰਦੁਆਰਿਆਂ ‘ਚ ਪਾਕਿਸਤਾਨ ਦੇ ਸਮੇਂ ਮੁਤਾਬਿਕ ਸਵੇਰੇ ੮:੩੦ ਵਜੇ ਜਪੁਜੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਲਈ ਵਿਸ਼ੇਸ਼ ਸਮਾਗਮ ਕੀਤੇ ਗਏ।
ਰਮੇਸ਼ ਸਿੰਘ ਖਾਲਸਾ ਜੀ ਨੇ ਵਿਸ਼ੇਸ਼ ਤੋਰ ਤੇ ਕਰਾਚੀ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਸਿੱਖ ਸਭਾ ਅਤੇ  ਗੁਰੂ ਨਨਕ ਦਰਬਾਰ ਕਰਾਚੀ ਵਿਖੇ ਸੰਗਤਾਂ ਨਾਲ ਹਾਜ਼ਰੀ ਭਰਦੇ ਹੋਏ ਅਰਦਾਸ ਤੋਂ ਬਾਅਦ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਉੱਤਰਾਖੰਡ ਦੀ ਸਰਕਾਰ ਵੱਲੋਂ ਸੁੰਦਰੀਕਰਨ ਦੇ ਨਾਂਅ ‘ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਹੋਂਦ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸ ਪਿੱਛੇ ਉਹਨਾਂ ਦਾ ਮਕਸਦ ਸੁੰਦਰੀਕਰਨ ਨਹੀਂ ਸੀ । ਸਗੋਂ ਗੁਰੂਦੁਆਰਾ ਗਿਆਨ ਗੋਦੜੀ ਸਾਹਿਬ ਦੀ ਹੋਂਦ ਨੂੰ ਮਿਟਾਉਣਾ ਸੀ। ਅੱਜ ਸੰਗਤਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਹਿੰਦੋਸਤਾਨ ਵਿਚ ੧੯੮੪ ਵਿਚ ਅਪਰੇਸ਼ਨ ਬਲੂਸਟਾਰ ਦੇ ਨਾਂਅ ਥੱਲੇ ਕਈ ਸੋ ਇਤਿਹਾਸਕ ਗੁਰਦੁਆਰਿਆਂ ਨੂ ਮਿਟਾਉਣ ਦੇ ਮਨਸੂਬੇ ਤਹਿਤ ਹਮਲਾ ਕੀਤਾ ਅਤੇ ਸਿੱਖ ਰੈਫਰਸ ਲਾਇਬਰੇਰੀ ਨੂੰ ਤਬਾਅ ਕੀਤਾ ਗਿਆ। ਕਿਉਕਿ ਸਿੱਖ ਪੰਥ ਦੀਆਂ ਸਿਰਮੌਰ ਜੱਥੇਬੰਦੀਆਂ ਜਦੋਂ ਇਕ ਪਲੈਟਫਾਰਮ ਤੇ ਖੜੀਆਂ ਨਾ ਹੋਈਆਂ……. ਤਾਂ ਉਸ ਦੀ ਸਜਾ ਅੱਜ ਵੀ ਅਸੀਂ ਭੁਗਤ ਰਹੇ ਹਾਂ ਅਤੇ ਕੁਝ ਵੀ ਹਾਸਲ ਨਹੀਂ ਕਰ ਪਾਏ।
ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਿਤ ਕਰਨ ਲਈ ਪੰਥਕ ਜੱਥੇਬੰਦੀਆਂ ,ਸ੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-੨ ਸਿੱਖ ਸਭਾਵਾ ,ਸੁਸਾਇਟੀਆਂ, ਟਕਸਾਲਾਂ, ਸਿੱਖ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਇਸ ਪੰਥਕ ਕਾਰਜ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਾਰਾ ਸਿੰਘ ਵੱਲੋਂ ਵੀ ਸਮਰਥਨ ਦਿਤਾ। ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਲਾਹੌਰ , ਪਿਸ਼ਾਵਰ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਵਿਖੇ ਜਪੁਜੀ ਸਾਹਿਬ ਦੇ ਪਾਠ ਕਰਵਾ ਕੇ ਪੰਥਕ ਹਿੱਤਾ ਦਾ ਸਮਰਥਨ ਕੀਤਾ।ਇਸ ਕਾਰਜ ਦੀ ਅਸੀਂ ਪਾਕਿਸਤਾਨ ਸਿੱਖ ਕੌਂਸਲ ਵੱਲੋਂ ਸਲਾਘਾ ਕਰਦੇ ਹਾਂ।
ਸਰਦਾਰ ਰਮੇਸ਼ ਸਿੰਘ ਖਾਲਸਾ ਜੀ ਜਿੱਥੇ ਸਿੰਧ ਅਤੇ ਬਲੋਚੀਸਤਾਨ ਦੇ ਸਾਰੇ ਗੁਰਦੁਆਰਿਆਂ ‘ਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਦੇ ਪ੍ਰੋਗਰਾਮ ਰੱਖਣ ਲਈ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕਰਦੇ ਹੋਏ ਪੰਥ ਦੀ ਸਿਰਮੌਰ ਜੱਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਪੰਥ ਦੇ ਹੋਰ ਮਸਲਿਆਂ ਲਈ ਵੀ ਅਸੀਂ ਸਾਰੇ ਇਕੱਠੇ ਹੋ ਕੇ ਹੱਲ ਕਰਵਾਉਣ ਲਈ ਹੰਭਲਾ ਮਾਰੀਏ । ਉਹ ਦਿਨ ਦੂਰ ਨਹੀਂ ਜਦੋਂ ਖਾਲਸਾ ਜੀ ਦੇ ਬੋਲ ਬਾਲੇ ਹਰ ਜਗਾ ਹੋਣਗੇ।

print
Share Button
Print Friendly, PDF & Email