ਮੱਧ ਪ੍ਰਦੇਸ਼ ‘ਚ ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਕੱਲ੍ਹ

ss1

ਮੱਧ ਪ੍ਰਦੇਸ਼ ‘ਚ ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਕੱਲ੍ਹ

ਭੁਪਾਲ: ਮੱਧ ਪ੍ਰਦੇਸ਼ ਸੂਬੇ ਵਿੱਚ ਵੱਸਦੇ ਸਿਕਲੀਗਰ ਸਿੱਖਾਂ ਨਾਲ ਹੋ ਰਹੇ ਅਨਿਆਂ ਤੇ ਅੱਤਿਆਚਾਰ ਦੀਆਂ ਘਟਨਾਵਾਂ ਦਰਮਿਆਨ ਕੱਲ੍ਹ ਸੂਬੇ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ ਸਿਕਲੀਗਰ ਵੱਸਦੇ ਸਿੱਖਾਂ ਨੇ ਮਹਾਂਪੰਚਾਇਤ ਬੁਲਾਈ ਹੈ। ਇਸ ਮਹਾਂਪੰਚਾਇਤ ਰੂਪੀ ਇਕੱਠ ਵਿੱਚ ਸਿਕਲੀਗਰ ਸਿੱਖਾਂ ਵੱਲੋਂ ਆਪਣੇ ਖਿਲਾਫ ਪੁਲਿਸ ਦੀ ਹੋ ਰਹੀ ਜ਼ਿਆਦਤੀ ਬਾਰੇ ਕੋਈ ਰਣਨੀਤੀ ਉਲੀਕਣਗੇ। ਇਸ ਮਹਾਂਪੰਚਾਇਤ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਸਬ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ, ਕਰਨੈਲ ਸਿੰਘ ਪੰਜੋਲੀ, ਮਹਿੰਦਰ ਸਿੰਘ ਤੇ ਮੱਧ ਪ੍ਰਦੇਸ਼ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਭਾਟੀਆ ਵੀ ਸ਼ਾਮਲ ਹੋਣਗੇ।

ਐਸਜੀਪੀਸੀ ਪ੍ਰਧਾਨ ਨੇ ਕਿਹਾ ਹੈ ਕਿ ਕੱਲ ਦੇ ਇਕੱਠ ਤੋਂ ਬਾਅਦ ਕਮੇਟੀ ਮੈਂਬਰ ਇਸ ਮਸਲੇ ਸਬੰਧੀ ਮੁਕੰਮਲ ਰਿਪੋਰਟ ਸੌਂਪਣਗੇ ਜਿਸ ਆਧਾਰ ਤੇ ਮੱਧ ਪ੍ਰਦੇਸ਼ ਵਸਦੇ ਸਿਕਲੀਗਰ ਸਿੱਖਾਂ ਨੂੰ ਕਾਨੂੰਨੀ ਤੇ ਹੋਰ ਲੋੜੀਂਦੀ ਸਹਾਇਤ ਸਮੇਤ ਮਸਲਿਆਂ ਦੀ ਪੈਰਵਾਈ ਕੀਤੀ ਜਾਵੇਗੀ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਇਸ ਮਸਲੇ ਸਬੰਧੀ ਇੰਦੌਰ ਪਹੁੰਚ ਗਏ ਹਨ। ਕੱਲ੍ਹ ਨੂੰ ਰਾਮੂਵਾਲੀਆ ਇਲਾਕੇ ਦੇ ਸਿਕਲੀਗਰ ਸਿੱਖਾਂ, ਵਪਾਰੀਆਂ, ਸਿਆਸੀ ਆਗੂਆਂ ਤੇ ਵਿਧਾਇਕਾਂ ਨੂੰ ਮਿਲਣਗੇ।

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਦੇ ਕੁਝ ਇਲਾਕਿਆਂ ਵਿੱਚ ਵੱਸਦੇ ਸਿਕਲੀਗਰ ਸਿੱਖਾਂ ਨੇ ਸਥਾਨਕ ਪੁਲਿਸ ਵੱਲੋਂ ਅੱਤਿਆਚਾਰ ਤੇ ਕੁੱਟਮਾਰ ਦੇ ਇਲਜ਼ਾਮ ਲਾਏ ਗਏ ਹਨ। ਇਸ ਕਾਰਨ ਉਨ੍ਹਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਸਿਕਲੀਗਰ ਸਿੱਖ ਵੱਡੀ ਪੱਧਰ ‘ਤੇ ਭਾਂਡੇ, ਬਾਲਟੀਆਂ, ਕੜਾਹੀਆਂ ਆਦਿ ਦਾ ਪੁਸ਼ਤੈਨੀ ਧੰਦਾ ਕਰਕੇ ਜੀਵਨ ਗੁਜ਼ਾਰਦੇ ਹਨ, ਪਰ ਹੁਣ ਉਨ੍ਹਾਂ ਨੂੰ ਨਕਸਲਬਾੜੀਆਂ ਨੂੰ ਹਥਿਆਰ ਪਹੁੰਚਾਉਣ ਦੇ ਝੂਠੇ ਇਲਜ਼ਾਮਾਂ ਵਿੱਚ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜ ਕੱਕਾਰਾਂ ਨੂੰ ਵੀ ਉਤਾਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *