ਸੜਕ ਹਾਦਸੇ ਚ ਨੌਜਵਾਨ ਲੜਕੀ ਦੀ ਮੌਤ, 1 ਗੰਭੀਰ ਜਖ਼ਮੀ

ss1

ਸੜਕ ਹਾਦਸੇ ਚ ਨੌਜਵਾਨ ਲੜਕੀ ਦੀ ਮੌਤ, 1 ਗੰਭੀਰ ਜਖ਼ਮੀ

ਭਦੌੜ 12 ਮਈ (ਵਿਕਰਾਂਤ ਬਾਂਸਲ) ਅੱਜ ਜੰਗੀਆਣਾ ਕੋਲ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਅਤੇ ਲੜਕੇ ਦੇ ਗੰਭੀਰ ਜਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਵਿਖੇ ਸੈਕਰਡ ਹਾਰਟ ਆਈਲੈਟਸ ਸੈਂਟਰ ਚਲਾ ਰਿਹਾ ਨੌਜਵਾਨ ਨਿਵਾਸੀ ਟੱਲੇਵਾਲ ਆਪਣੀ ਸਵਿਫਟ ਗੱਡੀ ਜਿਸਦਾ ਨੰ: ਪੀ.ਬੀ. 19 ਪੀ. 9100 ਉਪਰ ਸੈਂਟਰ ਤੇ ਨੌਕਰੀ ਕਰਦੀ ਲੜਕੀ ਸਿਰਮਨ ਕੌਰ ਨਿਵਾਸੀ ਭਾਈਰੂਪਾ ਨੂੰ ਉਸਦੇ ਪਿੰਡ ਛੱਡਣ ਜਾ ਰਿਹਾ ਸੀ, ਜਿਵੇਂ ਹੀ ਉਹ ਪਿੰਡ ਜੰਗੀਆਣਾ ਲੰਘੇ ਤਾਂ ਅਚਾਨਕ ਗੱਡੀ ਤੋਂ ਕੰਟਰੋਲ ਖੋਹ ਬੈਠਾ ਅਤੇ ਗੱਡੀ ਹਾਦਸਾਗ੍ਰਸਤ ਹੋ ਗਈ ਗੰਭੀਰ ਰੂਪ ਚ ਜਖ਼ਮੀ ਹੋਏ ਲੜਕਾ-ਲੜਕੀ ਨੂੰ ਸਰਕਾਰੀ ਹਸਪਤਾਲ ਭਦੌੜ ਵਿਖੇ ਲਿਆਂਦਾ ਗਿਆ, ਜਿੱਥੇ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਅਤੇ ਲੜਕੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਰਨਾਲਾ ਲਈ ਰੈਫਰ ਕਰ ਦਿੱਤਾ ਗਿਆ

print
Share Button
Print Friendly, PDF & Email

Leave a Reply

Your email address will not be published. Required fields are marked *