ਸ਼ਾਮਖੇੜਾ ਵਿਖੇ ਸਰਪੰਚ ਨੇ ਪੈਨਸ਼ਨਾਂ ਵੰਡੀਆਂ

ss1

ਸ਼ਾਮਖੇੜਾ ਵਿਖੇ ਸਰਪੰਚ ਨੇ ਪੈਨਸ਼ਨਾਂ ਵੰਡੀਆਂ

22-12 (6)
ਮਲੋਟ, 21 ਮਈ (ਆਰਤੀ ਕਮਲ) : ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵੰਡਣ ਦਾ ਕੰਮ ਪੰਚਾਇਤਾਂ ਰਾਹੀਂ ਨਗਦ ਦੇਣ ਦੇ ਫੈਸਲੇ ਤਹਿਤ ਨੇੜਲੇ ਪਿੰਡ ਸ਼ਾਮ ਖੇੜਾ ਵਿਖੇ ਸਰਪੰਚ ਨਰਿੰਦਰ ਸਿੰਘ ਵੱਲੋਂ ਲਾਭਪਾਤਰੀਆਂ ਨੂੰ ਹੱਥੀ ਪੈਨਸ਼ਨਾਂ ਵੰਡੀਆਂ ਗਈਆਂ । ਇਸ ਮੌਕੇ ਦਰਸ਼ਨ ਸਿੰਘ ਮੈਂਬਰ, ਅਮਰਪਾਲ ਸਿੰਘ ਮੈਂਬਰ, ਸੁਰਜੀਤ ਸਿੰਘ ਮੈਂਬਰ, ਪ੍ਰੇਮ ਸਿੰਘ ਮੈਂਬਰ, ਕੁਲਦੀਪ ਸਿੰਘ ਮੈਂਬਰ ਅਤੇ ਬਲਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਜਗਸੀਰ ਮੈਂਬਰ ਤੇ ਗੁਰਮੀਤ ਮੈਂਬਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ । ਯੂਥ ਆਗੂ ਟੀਟੂ ਭੈਲ ਨੇ ਇਸ ਮੌਕੇ ਸਰਪੰਚ ਅਤੇ ਸਮੂਹ ਪੰਚਾਇਤ ਸਮੇਤ ਪੁੱਜੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਸ਼ਾਮਖੇੜਾ ਵਿਖੇ ਆਰਸੀਸੀ ਨਾਲ ਸੜਕਾਂ ਬਣਾਉਣ ਸਮੇਤ ਬਹੁਤ ਸਾਰੇ ਵਿਕਾਸ ਦੇ ਕੰਮ ਪਹਿਲ ਦੇ ਅਧਾਰ ਤੇ ਹੋਏ ਹਨ ਤੇ ਪਿੰਡ ਦੀ ਨੁਹਾਰ ਕਿਸੇ ਸ਼ਹਿਰ ਤੋਂ ਵੀ ਵੱਧ ਸੁੰਦਰ ਨਜਰ ਆਉਂਦੀ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂ ਵੱਲੋਂ ਪਿੰਡਾਂ ਦੇ ਵਿਕਾਸ ਲਈ ਹਮੇਸ਼ਾਂ ਅਗਾਂਹ ਵੱਧ ਕੇ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ । ਉਹਨਾਂ ਕਿਹਾ ਕਿ ਸਰਕਾਰ ਦੇ ਪੈਨਸ਼ਨ ਸਕੀਮ ਨੂੰ ਪੰਚਾਇਤਾਂ ਰਾਹੀ ਨਗਦ ਦੇਣ ਦੇ ਫੈਸਲੇ ਤੋਂ ਲੋਕ ਪੂਰੀ ਤਰਾਂ ਸਤੁੰਸ਼ਟ ਹਨ ਅਤੇ ਪੰਚਾਇਤਾਂ ਵੀ ਪੂਰੀ ਜਿੰਮੇਵਾਰੀ ਅਤੇ ਸੇਵਾ ਭਾਵ ਨਾਲ ਸਰਕਾਰ ਦਾ ਲੋਕਾਂ ਨਾਲ ਕੀਤਾ ਇਹ ਵਾਅਦਾ ਨਿਭਾ ਰਹੀਆਂ ਹਨ। ਇਸ ਮੌਕੇ ਹਾਜਰ ਲਾਭਪਾਤਰੀਆਂ ਨੇ ਵੀ ਕਿਹਾ ਕਿ ਪਹਿਲਾਂ ਕੰਪਨੀਆਂ ਦੇ ਮੁਲਾਜਮ ਬਹੁਤ ਪਰੇਸ਼ਾਨ ਕਰਦੇ ਸਨ ਤੇ ਕਈ ਕਈ ਮਹੀਨੇ ਪੈਨਸ਼ਨ ਨਹੀ ਦਿੰਦੇ ਸਨ ਪਰ ਹੁਣ ਨਗਦ ਪੈਨਸ਼ਨ ਹਰ ਮਹੀਨੇ ਮਿਲ ਜਾਂਦੀ ਹੈ ਜਿਸ ਨਾਲ ਰੋਟੀ ਟੁੱਕ ਦਾ ਗੁਜਾਰਾ ਚਲਦਾ ਰਹਿੰਦਾ ਹੈ ।

print
Share Button
Print Friendly, PDF & Email