ਪੰਜਾਬ ਪੀ.ਐਮ.ਈ.ਟੀ. ਦੀ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਵਿੱਚ ਲੈਣ ਦੀ ਮੰਗ

ss1

ਪੰਜਾਬ ਪੀ.ਐਮ.ਈ.ਟੀ. ਦੀ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਵਿੱਚ ਲੈਣ ਦੀ ਮੰਗ

ਮਲੋਟ, 21 ਮਈ (ਆਰਤੀ ਕਮਲ) : ਪੰਜਾਬ ਪੀ.ਐਮ.ਈ.ਟੀ. ਦੀ ਪ੍ਰੀਖਿਆ ਜੋ ਕਿ 12 ਜੂਨ 2016 ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਲਈ ਜਾਣੀ ਹੈ ਦੇ ਸਬੰਧ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਇਕਤ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਵਿਚ ਲਈ ਜਾਵੇ, ਕਿਉਂਕਿ ਵਿਦਿਆਰਥੀਆਂ ਨੂੰ ਪੰਜਾਬ ਪੀ.ਐਮ.ਈ.ਟੀ. ਦੀ ਤਿਆਰੀ ਕਰਨ ਲਈ ਕੁਝ ਸਮਾਂ ਮਿਲ ਜਾਵੇਗਾ । ਜਿਕਰਯੋਗ ਹੈ ਕਿ ਪਹਿਲਾਂ ਐਨ.ਈ.ਈ ਟੀ ਫੇਸ-2, 24 ਜੁਲਾਈ 2016 ਨੂੰ ਹੋਣਾ ਸੀ, ਜੋ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਇਕ ਆਰਡੀਨੈਂਸ ਜਾਰੀ ਕਰਕੇ ਐਨ.ਈ.ਈ.ਟੀ ਫੇਸ-2 ਨੂੰ ਰੱਦ ਕਰਕੇ ਰਾਜਾਂ ਨੂੰ ਅਖਤਿਆਰ ਦਿੱਤਾ ਹੈ ਕਿ ਉਹ ਮੈਡੀਕਲ ਪ੍ਰਵੇਸ਼ ਪ੍ਰੀਖਿਆ ਆਪਣੇ ਪੱਧਰ ਤੇ ਲੈ ਸਕਦੀਆਂ ਹਨ । ਇਸ ਸੰਦਰਭ ਵਿਚ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੇ ਪੰਜਾਬ ਪੀ.ਐਮ.ਈ.ਟੀ. ਦੀ ਪ੍ਰੀਖਿਆ 12 ਜੂਨ 2016 ਨੂੰ ਲੈਣ ਦੀ ਘੋਸ਼ਣਾ ਕੀਤੀ ਹੈ ।ਸਿੱਖਿਆ ਸ਼ਾਸਤਰੀ ਵਿਜੈ ਗਰਗ, ਨਰੇਸ਼ ਕੁਮਾਰ, ਬਲਜੀਤ ਕੁਮਾਰ, ਗੁਰਿੰਦਰਪਾਲ ਕੌਰ, ਕਰੁਣਾ ਸਚਦੇਵਾ, ਹਰਸ਼ਕਮਲ, ਬਲਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਨੈਬ ਸਿੰਘ ਨੇ ਜੋਰਦਾਰ ਮੰਗ ਕੀਤੀ ਹੈ ਕਿ ਪੰਜਾਬ ਪੀ.ਐਮ.ਈ.ਟੀ. ਦੀ ਪ੍ਰੀਖਿਆ ਜੂਨ ਦੇ ਆਖਰੀ ਹਫ਼ਤੇ ਵਿਚ ਲਈ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਸਮਾਂ ਮਿਲ ਜਾਵੇ ।

print
Share Button
Print Friendly, PDF & Email

Leave a Reply

Your email address will not be published. Required fields are marked *