ਬੀਬਾ ਹਰਸਿਮਰਤ ਕੌਰ ਦੀ ਰੇਲਵੇ ਸਟੇਸ਼ਨ ਮਲੋਟ ਫੇਰੀ ਦੌਰਾਨ ਜੇਬ ਕਤਰਿਆਂ ਦੀ ਰਹੀ ਚਾਂਦੀ

ss1

ਬੀਬਾ ਹਰਸਿਮਰਤ ਕੌਰ ਦੀ ਰੇਲਵੇ ਸਟੇਸ਼ਨ ਮਲੋਟ ਫੇਰੀ ਦੌਰਾਨ ਜੇਬ ਕਤਰਿਆਂ ਦੀ ਰਹੀ ਚਾਂਦੀ

22-12 (5)
ਮਲੋਟ, 21 ਮਈ (ਆਰਤੀ ਕਮਲ) : ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸ੍ਰੀ ਹਜੂਰ ਸਾਹਿਬ ਰੇਲ ਗੱਡੀ ਦੇ ਮਲੋਟ ਠਹਿਰਾਊ ਸ਼ੁਰੂ ਹੋਣ ਤੇ ਰੱਖੇ ਗਏ ਸਵਾਗਤੀ ਪ੍ਰੋਗਰਾਮ ਦੌਰਾਨ ਰੇਲਵੇ ਸਟੇਸ਼ਨ ਤੇ ਹਜਾਰਾਂ ਦੀ ਉਮੜੀ ਭੀੜ ਵਿਚ ਜੇਬ ਕਤਰਿਆਂ ਦੀ ਖੂਬ ਚਾਂਦੀ ਰਹੀ ਅਤੇ ਕਰੀਬ ਅੱਧੀ ਦਰਜਨ ਲੋਕਾਂ ਦੀਆਂ ਜੇਬਾਂ ਤੇ ਹੱਥ ਸਾਫ ਕਰ ਗਏ । ਇਹਨਾਂ ਜੇਬ ਕਤਰਿਆਂ ਦਾ ਸ਼ਿਕਾਰ ਹੋਏ ਯੂਥ ਅਕਾਲੀ ਦਲ ਬਾਦਲ ਦੇ ਇਕ ਸੀਨੀਅਰ ਆਗੂ ਦੇ ਤਾਂ ਨਗਦੀ ਦੇ ਨਾਲ ਨਾਲ ਬਹੁਤ ਜਰੂਰੀ ਕਾਗਜ ਵੀ ਪਰਸ ਵਿਚ ਸਨ ਜਿਸਨੂੰ ਕਿ ਉਕਤ ਜੇਬ ਕਤਰਿਆਂ ਨੇ ਬੜੀ ਸਫਾਈ ਨਾਲ ਗਾਇਬ ਕਰ ਦਿੱਤਾ । ਇਕ ਸੀਨੀਅਰ ਫੋਟੋਗ੍ਰਾਫਰ ਆਤਮਾ ਕਟਾਰੀਆ ਦੀ ਜੇਬ ਵਿਚੋਂ ਵੀ ਨਗਦੀ ਉਡਾ ਦਿੱਤੀ । ਇਹਨਾਂ ਦੋ ਮੁੱਖ ਵਿਅਕਤੀਆਂ ਤੋਂ ਇਲਾਵਾ ਹਰਨਾਮ ਸਿੰਘ, ਚੰਨਣ ਸਿੰਘ, ਗੋਲੂ ਅਤੇ ਵਿਸ਼ਾਲ ਆਦਿ ਦੀਆਂ ਜੇਬਾਂ ਤੇ ਵੀ ਇਹਨਾਂ ਜੇਬ ਕਤਰਿਆਂ ਨੇ ਭੀੜ ਦਾ ਫਾਇਦਾ ਉਠਾਉਂਦਿਆਂ ਹੱਥ ਸਾਫ ਕਰ ਦਿੱਤਾ ।

ਇਸ ਪ੍ਰੋਗਰਾਮ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਤੋਂ ਇਲਾਵਾ ਲੋਕ ਸਭਾ ਹਲਕੇ ਦੇ ਮੈਂਬਰ ਸ਼ੇਰ ਸਿੰਘ ਘੁਬਾਇਆ, ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਅਤੇ ਚੇਅਰਮੈਨ ਪੰਜਾਬ ਐਗਰੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਸਮੇਤ ਵੱਡੀ ਗਿਣਤੀ ਯੂਥ ਆਗੂ ਤੇ ਰੇਲਵੇ ਦੇ ਉਚ ਅਧਿਕਾਰੀ ਵੀ ਸ਼ਾਮਿਲ ਹੋਏ ਸਨ । ਆਮ ਪਬਲਿਕ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਉੱਚ ਪੱਧਰੀ ਆਗੂਆਂ ਨਾਲ ਪੁਲਿਸ ਦੀਆਂ ਵੱਖ ਵੱਖ ਏਜੰਸੀਆਂ ਦੇ ਤੇਜ ਤਰਾਰ ਜਾਂਬਾਜਾਂ ਸਮੇਤ ਖੁਫੀਆ ਵਿਭਾਗ ਦੀਆਂ ਪੈਨੀਆਂ ਨਿਗਾਹਾਂ ਦੇ ਵਿਚ ਇਹਨਾਂ ਜੇਬ ਕਤਰਿਆਂ ਨੇ ਜੋ ਕਾਰਾ ਕੀਤਾ ਹੈ ਉਸ ਤੋਂ ਉਹਨਾਂ ਦੇ ਬੁਲੰਦ ਹੌਂਸਲਿਆਂ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ । ਗੈਰ ਸਮਾਜਿਕ ਅਨਸਰਾਂ ਦੇ ਸੂਬੇ ਅੰਦਰ ਲਗਾਤਾਰ ਬੁਲੰਦ ਹੋ ਰਹੇ ਹੌਂਸਲੇ ਜਿਥੇ ਪੁਲਿਸ ਦੀ ਕਾਰਵਾਈ ਤੇ ਸਵਾਲ ਲਾਉਂਦੇ ਹਨ ਉਥੇ ਹੀ ਉੱਚ ਕੋਟੀ ਦੇ ਆਗੂਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਤੇ ਵੀ ਸਵਾਲੀਆਂ ਚਿਣ ਲੱਗਦਾ ਹੈ । ਹਾਲਾਂਕਿ ਪੁਲਿਸ ਦੇ ਇਹਨਾਂ ਜਾਬਾਜਾਂ ਵੱਲੋਂ ਪੱਤਰਕਾਰਾਂ ਨੂੰ ਸਟੇਜ ਦੇ ਆਸਪਾਸ ਫਟਕਣ ਤੋਂ ਰੋਕਣ ਲਈ ਤਾਂ ਪੂਰੀ ਵਾਹ ਲਾਹ ਦਿੱਤੀ ਗਈ ਅਤੇ ਪੱਤਰਕਾਰਾਂ ਨੂੰ ਮਜਬੂਰਨ ਰੇਲਵੇ ਟਰੈਕ ਦੇ ਵਿਚਕਾਰ ਖੜੇ ਹੋ ਕੇ ਤਸਵੀਰਾਂ ਕਰਨੀਆਂ ਪਈਆਂ ਪਰ ਜੇਬ ਕਤਰਿਆਂ ਤੇ ਨਿਗਾ ਰੱਖਣ ਵਿਚ ਪੂਰੀ ਤਰਾਂ ਅਸਫਲ ਰਹੀ । ਪੁਲਿਸ ਵੱਲੋਂ ਭਾਜਪਾ ਦੇ ਮੰਡਲ ਪ੍ਰਧਾਨ ਨੂੰ ਵੀ ਸਟੇਜ ਕੋਲ ਨਾ ਜਾਣ ਦੇਣ ਕਾਰਨ ਇਕ ਵਾਰ ਮਹੌਲ ਤਕਰਾਰ ਪੂਰਨ ਵੀ ਹੋ ਗਿਆ ਪਰ ਜਥੇਦਾਰ ਨੇ ਤੁਰੰਤ ਮੌਕੇ ਨੂੰ ਸੰਭਾਲ ਲਿਆ ਪਰ ਗੈਰਸਮਾਜਿਕ ਤੱਤਾਂ ਦਾ ਕੋਈ ਕੁਝ ਨਹੀ ਵਿਗਾੜ ਸਕਿਆਂ ਤੇ ਉਹ ਆਪਣੀ ਦਿਹਾੜੀ ਬਣਾਉਣ ਵਿਚ ਕਾਮਯਾਬ ਹੋ ਗਏ ।

print
Share Button
Print Friendly, PDF & Email