ਭਾਈ ਨੰਦ ਲਾਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਦੀ ਬਦਲੀ ਨੇ ਧਾਰਿਆ ਸਿਆਸੀ ਰੂਪ

ss1

ਭਾਈ ਨੰਦ ਲਾਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਦੀ ਬਦਲੀ ਨੇ ਧਾਰਿਆ ਸਿਆਸੀ ਰੂਪ
ਸਕੂਲ ਦੇ ਤੀਜਾ ਹਿੱਸਾ ਬੱਚਿਆਂ ਨੇ ਇਹ ਬਦਲੀ ਰੁਕਵਾਉਣ ਲਈ ਸਕੂਲ ਕੰਪਲੈਕਸ ਵਿੱਚ ਦਿੱਤਾ ਧਰਨਾ

ਸ੍ਰੀ ਅਨੰਦਪੁਰ ਸਾਹਿਬ, 9 ਮਈ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਭਾਈ ਨੰਦ ਲਾਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਹਰਜੀਤ ਕੋਰ ਦੀ ਇੱਥੋਂ ਹੋਈ ਬਦਲੀ ਨੇ ਸਿਆਸੀ ਰੂਪ ਧਾਰਨ ਕਰ ਲਿਆ ਲੱਗਦਾ ਹੈ । ਅੱਜ ਸਕੂਲ ਦੇ ਤੀਜਾ ਹਿੱਸਾ ਬੱਚਿਆਂ ਵੱਲੋਂ ਪ੍ਰਿੰਸੀਪਲ ਹਰਜੀਤ ਕੋਰ ਦੀ ਬਦਲੀ ਰੁਕਵਾਉਣ ਲਈ ਜਿੱਥੇ ਸਕੂਲ ਕੰਪਲੈਕਸ ਦੇ ਅੰਦਰ ਧਰਨਾ ਦਿੱਤਾ ਤੇ ਇਹ ਬਦਲੀ ਰੋਕਣ ਲਈ ਨਾਅਰੇਬਾਜੀ ਕੀਤੀ, ਉੱਥੇ ਹੀ ਦੂਜੇ ਪਾਸੇ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀ ਆਪਣੀਆਂ ਕਲਾਸਾਂ ਵਿੱਚ ਹੀ ਬੈਠੇ ਰਹੇ ਤੇ ਇਸ ਸਾਰੇ ਘਟਨਾ ਚੱਕਰ ਦੋਰਾਨ ਸਕੂਲ ਦੀ ਪੜ੍ਹਾਈ ਬਿਲਕੁਲ ਠੱਪ ਹੋ ਕੇ ਰਹਿ ਗਈ। ਇਸ ਮੋਕੇ ਪਹੁੰਚੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਪੈਸ਼ਲ ਮਾਈਕ ਲਗਾਕੇ ਧਰਨਾ ਦੇ ਰਹੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਫੈਸਲੇ ਪਿੱਛੇ ਮੈਨੇਜਮੇਂਟ ਦੀ ਮਜਬੂਰੀ ਵੀ ਦੱਸੀ ਪ੍ਰੰਤੂ ਬੱਚਿਆਂ ਨੇ ਰਟੇ ਰਟਾਏ ਸ਼ਬਦ ਕਿ ਅਸੀਂ ਪ੍ਰਿੰਸੀਪਲ ਮੈਡਮ ਦੀ ਬਦਲੀ ਨਹੀਂ ਹੋਣ ਦੇਣੀ ਕਹਿੰਦੇ ਹੋਏ ਨਾਅਰੇਬਾਜੀ ਜਾਰੀ ਰੱਖੀ। ਤਕਰੀਬਨ ਦੋ ਘੰਟੇ ਚੱਲੇ ਇਸ ਘਟਨਾਕ੍ਰਮ ਤੋਂ ਬਾਅਦ ਭਾਈ ਚਾਵਲਾ ਵੱਲੋਂ ਦਿੱਤੇ ਇਸ ਵਿਸ਼ਵਾਸ਼ ਕਿ ਪ੍ਰਿੰਸੀਪਲ ਮੈਡਮ ਹਰਜੀਤ ਕੋਰ ਜਲਦ ਹੀ ਇਸ ਸਕੂਲ ਵਿੱਚ ਦੁਬਾਰਾ ਪਰਤ ਆਉਣਗੇ ਤਾਂ ਕਿਤੇ ਜਾ ਕੇ ਬੱਚੇ ਮੰਨੇ ਅਤੇ ਆਪਣੀਆਂ ਕਲਾਸਾਂ ਵਿੱਚ ਪਰਤੇ। ਇਸ ਦੋਰਾਨ ਸਕੂਲ ਕੰਪਲੈਕਸ ਵਿੱਚ ਸਕੂਲੀ ਬਚਿਆਂ ਦੇ ਮਾਤਾ ਪਿਤਾ ਵੀ ਵੱਡੀ ਗਿਣਤੀ ਚ’ ਇਕੱਠੇ ਹੋ ਗਏ, ਜਿਨ੍ਹਾਂ ਨੇ ਭਾਈ ਚਾਵਲਾ ਅਤੇ ਪ੍ਰੈਸ ਦੀ ਮੋਜੂਦਗੀ ਚ’ ਸਕੂਲ ਪ੍ਰਿੰਸੀਪਲ ਹਰਜੀਤ ਕੋਰ ਤੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਬਦਲੀ ਨੁੰ ਬਿਲਕੁਲ ਜਾਇਜ਼ ਦੱਸਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲ ਹਰਜੀਤ ਕੋਰ ਦੀ ਬਦਲੀ ਦੇ ਫੈਸਲੇ ਨੁੰ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਆ ਕੇ ਬਦਲਿਆ ਨਾਂ ਜਾਵੇ । ਇਸ ਮੋਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ , ਮਨਜਿੰਦਰ ਸਿੰਘ ਬਰਾੜ , ਸਤਨਾਮ ਸਿੰਘ ਝੱਜ ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *