ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਵਿਖੇ ਪੰਜ ਰੋਜਾ ਕੈਂਪ ਲਾਇਆ

ss1

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਵਿਖੇ ਪੰਜ ਰੋਜਾ ਕੈਂਪ ਲਾਇਆ

30-18 (5)
ਮਲੋਟ, 30 ਅਪ੍ਰੈਲ (ਆਰਤੀ ਕਮਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਵਿਖੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਜਿੰਦਗੀ ਦੇ ਹੋਰ ਅਹਿਮ ਪੱਖਾਂ ਤੋਂ ਜਾਗਰੂਕ ਕਰਨ ਲਈ ਪੰਜ ਰੋਜਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸ਼ਨ, ਵਾਤਾਵਰਨ ਨੂੰ ਸਾਫ਼ ਰੱਖਣ, ਪਾਣੀ ਦੀ ਸੰਭਾਲ ਕਰਨ ਪ੍ਰਤੀ ਪ੍ਰਰਿਤ ਕਰਦਿਆਂ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕੀਤਾ ਗਿਆ । ਨਸ਼ਾਂ ਤੇ ਅਨਪੜਤਾ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਰੈਲੀਆਂ ਵੀ ਕੱਢੀਆਂ ਗਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਫ਼ਾਲਤੂ ਚੀਜਾਂ ਨੂੰ ਮੁੜ ਪ੍ਰਯੋਗ ਵਿਚ ਲਿਆਉਣਾ, ਟੈਂਟ ਮੇਕਿੰਗ, ਕੁਕਿੰਗ ਆਦਿ ਵੀ ਸਿਖਾਇਆ ਗਿਆ। ਇਸ ਕੈਂਪ ਵਿਚ ਕਰੀਬ 80 ਲੜਕੇ-ਲੜਕੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਦਿਲਚਸਪੀ ਨਾਲ ਜਾਣਕਾਰੀ ਹਾਸਲ ਕੀਤੀ। ਇਹ ਕੈਂਪ ਸਟੇਟ ਅਵਾਰਡੀ ਗਾਇਡ ਕੈਪਟਨ ਮੈਡਮ ਰਮਨਦੀਪ ਕੌਰ ਸ.ਸ.ਮਿਸਟ੍ਰੈਸ ਦੀ ਦੇਖ-ਰੇਖ ਵਿਚ ਸਫ਼ਲਤਾਪੂਰਕ ਨੇਪਰੇ ਹੋ ਚੜਿਆ। ਇਸ ਮੌਕੇ ਸਕੂਲ ਵਿਚ ਪੌਦੇ ਲਾ ਕੇ ਧਰਤ ਦਿਵਸ ਵੀ ਮਨਾਇਆ ਗਿਆ। ਪ੍ਰਿੰਸੀਪਲ ਮੈਡਮ ਪੂਨਮ ਗੁਪਤਾ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਵੀ ਬੱਚਿਆਂ ਵਿਚ ਅੰਦਰੂਨੀ ਤੇ ਰਚਨਾਤਮਕ ਗੁਣਾ ਨੂੰ ਪਰਖ਼ਣ ਲਈ ਅਜਿਹੇ ਕੈਂਪਾ ਦੀ ਮਹੱਤਤਾ ਦੱਸੀ। ਸਮੂਹ ਸਟਾਫ਼ ਤੇ ਰਜਿੰਦਰ ਮੌਂਗਾ ਨੇ ਕੈਂਪ ਵਿਚ ਸਹਿਯੋਗ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *