ਆਪ ਬਾਰੇ ਜੋ ਕਾਂਗਰਸ ਪਾਰਟੀ ਦੇ ਨੇਤਾ ਚੋਣਾਂ ਸਮੇਂ ਕਹਿੰਦੇ ਸੀ, ਉਹ ਸੱਚ ਅੱਜ ਲੋਕਾਂ ਸਾਹਮਣੇ ਆ ਗਿਆ: ਬਾਵਾ

ss1

ਆਪ ਬਾਰੇ ਜੋ ਕਾਂਗਰਸ ਪਾਰਟੀ ਦੇ ਨੇਤਾ ਚੋਣਾਂ ਸਮੇਂ ਕਹਿੰਦੇ ਸੀ, ਉਹ ਸੱਚ ਅੱਜ ਲੋਕਾਂ ਸਾਹਮਣੇ ਆ ਗਿਆ: ਬਾਵਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਆਮ ਆਦਮੀ ਪਾਰਟੀ ਵਿਚ ਬੜੀ ਤੇਜੀ ਨਾਲ ਵਾਪਰ ਰਹੇ ਘਟਨਾ ਕ੍ਰਮ ਸੰਬੰਧੀ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦਿਆ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਨੇਤਾ ਆਪ ਸੰਬੰਧੀ ਚੋਣਾਂ ਸਮੇਂ ਕਹਿੰਦੇ ਸਨ, ਉਹ ਅੱਜ ਦੇਸ਼ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਭਗਵੰਤ ਮਾਨ ਤੋਂ ਆਪ ਦੇ ਵਰਕਰ ਚੁਟਕਲੇ ਸੁਣ ਕੇ ਟਾਈਮ ਪਾਸ ਕਰਦੇ ਰਹਿਣਗੇ। ਬਾਵਾ ਨੇ ਕਿਹਾ ਕਿ ਕੇਜਰੀਵਾਲ ਤੇ 2 ਕਰੋੜ ਦਾ ਦੋਸ਼ ਅਤੇ ਆਪ ਨੇਤਾਵਾਂ ਵੱਲੋਂ ਪੰਜਾਬ ਚੋਣਾਂ ਸਮੇਂ ਟਿਕਟਾਂ ਵੰਡ ਸਮੇਂ ਕੀਤੀਆਂ ਘਿਨਾਉਣੀਆਂ ਹਰਕਤਾਂ ਪੰਜਾਬ ਦੇ ਗੋਰਵਮਈ ਇਤਿਹਾਸ ਨੂੰ ਕਲੰਕਤ ਕਰਨ ਵਾਲੀਆਂ ਹਨ। ਹੁਣ ਕਿਸ ਮੂੰਹ ਨਾਲ ਇਹ ਲੋਕ, ਲੋਕਾਂ ਵਿਚ ਜਾਣਗੇ, ਜਦਕਿ ਦਿੱਲੀ ਦੇ ਦੋ ਨੇਤਾ ਪੰਜਾਬ ਨੂੰ ਲੁੱਟ ਕੇ ਚੱਲਦੇ ਬਣੇ। ਬਾਵਾ ਨੇ ਕਿਹਾ ਕਿ ਅਕਾਲੀ ਦਲ 10 ਸਾਲ ਰਾਜ ਕਰਕੇ ਵੀ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਹੀ ਕਰ ਪਾਇਆ। ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਥੋੜੇ ਸਮੇਂ ਅੰਦਰ ਹੀ ਠੋਸ ਫੈਸਲੇ ਲਏ ਹਨ। ਜਿਸ ਨਾਲ ਹਰ ਪੰਜਾਬੀ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿਚ ਪੈਟਰੋਲ ਡੀਜਲ ਤੇ ਸਭ ਸੂਬਿਆ ਨਾਲੋਂ ਵੱਧ ਵੈਟ ਵਸੂਲਦੀ ਰਹੀ। ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਵੈਟ ਘੱਟ ਕਰਕੇ ਵੱਡਾ ਫੈਸਲਾ ਲੈਣ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *