ਅਕਾਲ ਅਕੈਡਮੀ ਰੰਨੋ ਦੇ 28 ਵਿਦਿਆਰਥੀਆਂ ਨੇ ਛਕਿਆ ਅੰਮ੍ਰਿਤ

ss1

ਅਕਾਲ ਅਕੈਡਮੀ ਰੰਨੋ ਦੇ 28 ਵਿਦਿਆਰਥੀਆਂ ਨੇ ਛਕਿਆ ਅੰਮ੍ਰਿਤ
“ਸਿੱਖ ਸਿਧਾਂਤਾਂ ਦੇ ਲੜ੍ਹ ਲੱਗੇ ਇਨ੍ਹਾਂ ਬੱਚਿਆਂ ਤੋਂ ਬਾਕੀ ਸੰਗਤ ਅੰਦਰ ਵੀ ਧਾਰਮਿਕ ਜ਼ਜ਼ਬਾ ਹੋਵੇਗਾ ਪੈਦਾ”

ਪਟਿਆਲਾ 8 ਮਈ (ਪੰਜੋਲੀ): ਪਿਛਲੇ ਦਿਨੀ ਕਲ਼ਗੀਧਰ ਟਰੱਸਟ ਬੜੂ ਸਾਹਿਬ ਦੇ ਅਕਾਲ ਅਕੈਡਮੀ ਸਕੂਲ ਰੰਨੋ ਦੇ 28 ਵਿਦਿਆਰਥੀਆਂ ਨੇ ਅੰਮ੍ਰਿਤ ਛੱਕਿਆ ਹੈ ਇਹ ਬੱਚੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਜਿੱਥੇ ਸਿੱਖੀ ਸਿਧਾਂਤਾਂ ਤੇ ਗੁਰੂ ਦੇ ਲੜ੍ਹ ਲੱਗੇ ਹਨ ਉੱਥੇ ਇਨ੍ਹਾਂ ਬੱਚਿਆਂ ਤੋਂ ਹੋਰ ਸੰਗਤ ਦੇ ਅੰਦਰ ਵੀ ਸਿੱਖ ਧਰਮ ਨਾਲ ਜੁੜਨ ਦਾ ਜ਼ਜ਼ਬਾ ਪੈਦਾ ਹੋਵੇਗਾ।ਜ਼ਿਕਰਯੋਗ ਹੈ ਕਿ ਕਲ਼ਗੀਧਰ ਟਰੱਸਟ ਵਲੋਂ ਵੱਖ-ਵੱਖ ਸਮਾਗਮਾਂ ਮੌਕੇ ਅੰਮ੍ਰਿਤ ਛਕਾਉਣ ਦਾ ਯੋਗ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਸਿੱਟੇ ਵਜ਼ੋ ਗੁਰਮਤਿ ਦੇ ਪ੍ਰਚਾਰ ਦੀ ਲਹਿਰ ਮੱਠੀ ਨਹੀਂ ਪੈਂਦੀ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਕਾਲ ਅਕੈਡਮੀ ਰੰਨੋ ਦਾ ਸਕੂਲ ਕੇਵਲ ਪੰਜਵੀ ਜਮਾਤ ਤੱਕ ਹੀ ਹੈ ਯਕੀਨਨ ਜਿੱਥੇ ਇੱਕ ਦਿਨ ਸਿੱਖੀ ਸਿਧਾਂਤਾਂ ਤੇ ਪਹਿਰੇਦਾਰੀ ਕਰਨ ਵਾਲੇ ਸਿੱਖ ਬੱਚਿਆਂ ਦੀ ਵੱਡੀ ਫੌਜ਼ ਪੈਦਾ ਹੋਵੇਗੀ ਜੋ ਸਮਾਜਿਕ,ਧਾਰਮਿਕ ਤੇ ਰਾਜਨੀਤਿਕ ਆਦਿਖੇਤਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਸਮਰੱਥ ਹੋਵੇਗ।ਇਹ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਸਾ ਸ਼ਰਮਾਂ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *