ਸ਼ਹੀਦ ਪਰਮਜੀਤ ਸਿੰਘ ਵਈਪੁਈ ਦੀਆਂ ਅਸਥੀਆਂ ਜਲ ਪ੍ਰਵਾਹ

ss1

ਸ਼ਹੀਦ ਪਰਮਜੀਤ ਸਿੰਘ ਵਈਪੁਈ ਦੀਆਂ ਅਸਥੀਆਂ ਜਲ ਪ੍ਰਵਾਹ
ਪਰਿਵਾਰਿਕ ਮੈਬਰਾਂ ਵਲੋਂ ਧਾਰਮਿਕ ਰਵਾਇਤਾਂ ਅਨੁਸਾਰ ਦਰਿਆ ਬਿਆਸ ਵਿਖੇ ਸ਼ਹੀਦ ਦੀਆਂ ਅਸਥੀਆਂ ਜਲ ਪ੍ਰਵਾਹ
ਸ਼ਹੀਦ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕੋਈ ਸੱਤਾਧਾਰੀ ਆਗੂ ਜਾ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਹੀਂ ਪੁੱਜਿਆ

ਸ਼੍ਰੀ ਗੋਇੰਦਵਾਲ ਸਾਹਿਬ 4 ਮਈ (ਜਤਿੰਦਰ ਸਿੰਘ ਬਾਵਾ) ਜੰਮੂ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਵਿਖੇ ਪਾਕਿਸਤਾਨੀ ਫੌਜ ਵੱਲੋ ਸ਼ਹੀਦ ਕੀਤੇ ਗਏ ਜੋਧੇ ਜੇਸੀਓ ਪਰਮਜੀਤ ਸਿੰਘ ਦੀਆਂ ਅਸਥੀਆਂ ਪਰਿਵਾਰਿਕ ਮੈਬਰਾਂ ਵਲੋਂ ਧਾਰਮਿਕ ਰਵਾਇਤਾਂ ਅਨੁਸਾਰ ਦਰਿਆ ਬਿਆਸ ਵਿਖੇ ਜਲ ਪ੍ਰਵਾਹ ਕਰ ਦਿੱਤੀਆ ਗਈਆਂ। ਖੁੱਲ੍ਹੀ ਗੱਡੀ ਵਿਚ ਰੱਖੀਆਂ ਸ਼ਹੀਦ ਪਰਮਜੀਤ ਸਿੰਘ ਵਈਪੁਈ ਦੀਆਂ ਅਸਥੀਆਂ ਪਿੰਡ ਵਾਸੀਆਂ ਵਲੋਂ ਪਰਮਜੀਤ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਇੱਕ ਕਾਫਲੇ ਦੇ ਰੂਪ ਵਿਚ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਹੁੰਚੀਆਂ। ਪਰਿਵਾਰਿਕ ਮੈਬਰਾਂ ਵਲੋਂ ਪਰਮਜੀਤ ਸਿੰਘ ਦੀਆਂ ਅਸਥੀਆਂ ਨੂੰ ਪਵਿੱਤਰ ਬਾਉਲੀ ਦੇ ਜਲ ਨਾਲ ਇਸ਼ਨਾਨ ਕਰਵਾਇਆ ਗਿਆ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਬਲਵਿੰਦਰ ਸਿੰਘ ਵਈਪੁਈ,ਵਰਕਿੰਗ ਕਮੇਟੀ ਮੈਂਬਰ ਕੁਲਦੀਪ ਸਿੰਘ ਔਲਖ,ਅਮਰਜੀਤ ਸਿੰਘ ਭਲਾਈਪੁਰ,ਮੈਨੇਜਰ ਜਗੀਰ ਸਿੰਘ ਲਾਲਪੁਰਾ ਨੇ ਸ਼ਹੀਦ ਪਰਮਜੀਤ ਸਿੰਘ ਦੀਆਂ ਅਸਥੀਆਂ ਤੇ ਫੁੱਲ ਮਲਾਵਾ ਭੇਂਟ ਕਰਦਿਆਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਦਰਿਆ ਬਿਆਸ ਘਾਟ ਬਾਬਾ ਖੜਕ ਸਿੰਘ ਵਿਖੇ ਪਿਤਾ ਉਧਮ ਸਿੰਘ ਮਾਤਾ ਜੋਗਿੰਦਰ ਕੌਰ ਅਤੇ ਪਤਨੀ ਪਰਮਜੀਤ ਕੌਰ ਵੱਡੀ ਬੇਟੀ ਸਿਮਰਨਦੀਪ ਕੌਰ ਛੋਟੀ ਬੇਟੀ ਖੁਸ਼ਦੀਪ ਕੌਰ ਅਤੇ ਬੇਟੇ ਸਹਿਲਦੀਪ ਸਿੰਘ ਵੱਲੋ ਸ਼ਹੀਦ ਪਰਮਜੀਤ ਸਿੰਘ ਦੀਆਂ ਅਸਥੀਆਂ ਦਰਿਆ ਬਿਆਸ ਵਿਖੇ ਨਮ ਅੱਖਾਂ ਨਾਲ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਸ਼ਹੀਦ ਦੇ ਭਰਾ ਰਣਜੀਤ ਸਿੰਘ ਰਾਣਾ,ਚਰਨਜੀਤ ਸਿੰਘ,ਗੱਜਣ ਸਿੰਘ,ਅਵਤਾਰ ਸਿੰਘ ਪੰਪ ਵਾਲੇ ,ਤੇਜਬੀਰ ਸਿੰਘ,ਮੁਖਤਿਆਰ ਸਿੰਘ,ਰਜਿੰਦਰ ਸਿੰਘ ਬਿੱਲਾ,ਸਰਪੰਚ ਕਸ਼ਮੀਰ ਸਿੰਘ ਗਗੜੇਵਾਲ,ਅਵਤਾਰ ਸਿੰਘ ਬਲਾਕ ਸੰਮਤੀ ਮੈਬਰ, ਜਸਪਾਲ ਸਿੰਘ ਮੋਮੀ,ਅਜੀਤ ਸਿੰਘ,ਸੁਖਦੇਵ ਸਿੰਘ,ਜੈਮਲ ਸਿੰਘ,ਪ੍ਰੀਤਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਸ਼ਹੀਦ ਪਰਮਜੀਤ ਸਿੰਘ ਵਈਪੁਈ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੌਜੂਦ ਸਨ।

ਸ਼ਹੀਦ ਪਰਮਜੀਤ ਸਿੰਘ ਵਈਪੁਈ ਦੀਆਂ ਅੰਤਿਮ ਰਸਮਾਂ ਸਮੇਂ ਜਦੋਂ ਪਰਿਵਾਰਕ ਮੈਬਰਾਂ ਵਲੋਂ ਸ਼ਹੀਦ ਪਰਮਜੀਤ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਗਏ ਤਾਂ ਇਸ ਮੌਕੇ ਸ਼ਹੀਦ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਕੋਈ ਵੀ ਸੱਤਾਧਾਰੀ ਅਤੇ ਜਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਰੀਕ ਹੋਣ ਦੀ ਜਰੂਰਤ ਨਹੀਂ ਸਮਝੀ। ਜਦੋਂ ਸ਼ਹੀਦ ਦੇ ਪਰਿਵਾਰ ਵੱਲੋ ਦਰਿਆ ਬਿਆਸ ਵਿਖੇ ਸ਼ਹੀਦ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀ ਜਾ ਰਹੀਆ ਸਨ ਤਾਂ ਕੋਲੋਂ ਲੰਘ ਰਹੀ ਤਹਿਸੀਲਦਾਰ ਸੀਮਾ ਸਿੰਘ ਨੇ ਆਪਣੀ ਗੱਡੀ ਰੋਕ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨਾ ਜਰੂਰੀ ਨਹੀਂ ਸਮਝਿਆ। ਉਹ ਬਿਨਾਂ ਗੱਡੀ ਰੋਕੇ ਕੋਲੋਂ ਦੀ ਲੰਘ ਗਏ। ਇਸ ਮੌਕੇ ਆਮ ਲੋਕ ਸ਼ਹੀਦ ਪਰਮਜੀਤ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਦੇ ਵੇਖੇ ਗਏ ਉੱਥੇ ਹੀ ਸੱਤਾਧਾਰੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੈਰ ਹਾਜਰੀ ਲੋਕਾਂ ਨੂੰ ਰੜਕਦੀ ਦਿੱਸੀ।

print
Share Button
Print Friendly, PDF & Email