ਕੀ ਧਾਰਮਿਕ ਅਤੇ ਰਾਜਨੀਤਕ ਅਹੁਦਿਆਂ ਦਾ ਵੀ ਲੈਣ-ਦੇਣ ਹੋ ਸਕਦਾ ਹੈ: ਪ੍ਰਿੰ:ਸੁਰਿੰਦਰ ਸਿੰਘ

ss1

ਕੀ ਧਾਰਮਿਕ ਅਤੇ ਰਾਜਨੀਤਕ ਅਹੁਦਿਆਂ ਦਾ ਵੀ ਲੈਣ-ਦੇਣ ਹੋ ਸਕਦਾ ਹੈ: ਪ੍ਰਿੰ:ਸੁਰਿੰਦਰ ਸਿੰਘ
ਜਦੋਂ ਤੱਕ ਸਿੱਖ ਕੌਮ ਗੁਰਦੁਆਰਾ ਐਕਟ ਵਿੱਚੋਂ ਇਲੈਕਸ਼ਨ ਸਿਸਟਮ ਰੱਦ ਕਰਕੇ ਸਿਲੈਕਸ਼ਨ ਸਿਸਟਮ ਨਹੀਂ ਅਪਣਾ ਲੈਂਦੀ ਉਦੋਂ ਤੱਕ ਕੌਮ ਦਾ ਭਲਾ ਨਹੀਂ ਹੋ ਸਕਦਾ : ਪ੍ਰਿੰ:ਸੁਰਿੰਦਰ ਸਿੰਘ

ਸ਼੍ਰੀ ਅਨੰਦਪੁਰ ਸਾਹਿਬ 3 ਮਈ(ਦਵਿੰਦਰਪਾਲ ਸਿੰਘ/ਅੰਕੁਸ਼): ਜੇ ਕਿਸੇ ਵੱਡੇ ਗੁਰਦੁਆਰੇ ਵਿੱਚ ਲਗਾਤਾਰ 14 ਦਿਨ ਭਗਵਤੀ ਦੇਵੀ ਦੀ ਕਥਾ ਕਰਕੇ ਪੰਜ ਸੀਟਾਂ ਅਸੈੰਬਲੀ ਦੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਤਾਂ ਸ਼ੱਕ ਹੈ ਤੇ ਸੱਚ ਵੀ ਹੋ ਸਕਦਾ ਹੈ! ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਕੇਸਾਧਾਰੀ ਦੇਵੀ ਭਗਤ ਨੂੰ ਵੱਡੀ ਗੁ: ਪ੍ਰੰ: ਕਮੇਟੀ ਦਾ ਪ੍ਰਧਾਨ ਅਤੇ ਕਿਸੇ ਸਿੱਖ ਨੂੰ ਦੇਸ਼ ਦਾ ਸਭ ਤੋਂ ਵੱਡਾ ਔਹੁਦਾ ਵੀ ਮਿਲ ਸਕਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ (ਮੈੰਬਰ ਸ੍ਰੋ: ਗੁ: ਪ੍ਰ: ਕਮੇਟੀ ) ਸ਼੍ਰੀ ਅਨੰਦਪੁਰ ਸਾਹਿਬ ਨੇ ਕੀਤਾ ।

ਪ੍ਰਿੰ: ਸਾਹਿਬ ਨੇ ਕਿਹਾ ਸੰਨ 1984 ਵਿੱਚ ਪੰਥ ਵਿਰੋਧੀ ਸ਼ਕਤੀਆਂ ਨੇ ਇੱਕ ‘ਕੇਸਾਧਾਰੀ ਸਿੱਖ’ ਨੂੰ ਦੇਸ਼ ਦੇ ਸਭ ਤੋਂ ਵੱਡੇ ਔਹੁਦੇ ਤੇ ਬਿਠਾ ਕੇ ਬਾਕੀ ਕੌਮ ਦੀ ਨਸਲਕੁਸ਼ੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਚਖਂੰਡ ਸ਼੍ਰੀ ਦਰਬਾਰ ਸਾਹਿਬ ਨੂੰ ਤਹਿਸ-ਨਹਿਸ ਕਰਨ ਤੋਂ ਸੰਕੋਚ ਨਹੀਂ ਕੀਤਾ ਸੀ। ਪਰ ਹੁਣ ਪੰਥ ਵਿਰੋਧੀ ਤਾਕਤਾਂ ਨੇ ਸਿੱਖੀ ਦਾ ਨਿਆਰਾਪਨ ਖਤਮ ਕਰਨ ਲਈ ਵੱਡੇ-ਵੱਡੇ ਔਹੁਦਿਆਂ ਦੀ ਕੀਮਤ ਘਟਾ ਦਿੱਤੀ ਹੈ। ਸਿੱਖ ਇਤਿਹਾਸ ਗਵਾਹ ਹੈ ਕਿ ਛੋਟੇ ਸਾਹਿਬਜ਼ਾਦਿਆਂ ਸਮੇਤ ਲੱਖਾਂ ਸਿੱਖਾਂ ਨੂੰ ਸਮੇਂ ਦੀ ਹਕੂਮਤ ਵਲੋਂ ਧਰਮ ਤੋਂ ਡੇਗਣ ਲਈ ਲੱਖਾਂ ਲਾਲਚ, ਡਰਾਵੇ ਅਤੇ ਵੱਡੇ-ਵੱਡੇ ਔਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਪਰ ਉਨਾਂ ਵਿੱਚੋਂ ਕਿਸੇ ਨੇ ਵੀ ਧਰਮ ਨੂੰ ਪਿਠ ਨਹੀਂ ਦਿਖਾਈ। ਪਰ ਅੱਜ ਦੇ ਸਿੱਖ ਗੁਰਦੁਆਰਿਆਂ ਵਿੱੱਚ ਮੰਦਰਾਂ ਵਾਲੀ ਮਰਿਆਦਾ ਲਾਗੂ ਕਰਕੇ ਛੋਟੇ-ਮੋਟੇ ਔਹੁਦੇ ਪ੍ਰਾਪਤ ਕਰ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ।

ਉਨਾਂ ਅੱਗੇ ਕਿਹਾ ਜਦੋਂ ਤੱਕ ਸਿੱਖ ਕੌਮ ਗੁਰਦੁਆਰਾ ਐਕਟ ਵਿੱਚੋਂ ਇਲੈਕਸ਼ਨ ਸਿਸਟਮ ਰੱਦ ਕਰਕੇ ਸਿਲੈਕਸ਼ਨ ਸਿਸਟਮ ਨਹੀਂ ਅਪਣਾ ਲੈਂਦੀ ਉਦੋਂ ਤੱਕ ਕੌਮ ਦਾ ਭਲਾ ਨਹੀਂ ਹੋ ਸਕਦਾ। ਬਦਕਿਸਮਤੀ ਇਹ ਹੈ ਕਿ ਕੌਮ ਦੇ ਬੁੱਧੀਜੀਵੀ ਹੁਣ ਤਾਂ ਸਿੰਘ ਸਾਹਿਬਾਨ ਦੀ ਨਿਯੁਕਤੀ ਵੀ ਵੋਟਾਂ ਦੁਆਰਾ ਕਰਾੳਣ ਦੀ ਸਲਾਹਾਂ ਦੇ ਰਹੇ ਹਨ। ਜੇ ਅਜਿਹਾ ਹੋ ਜਾਂਦਾ ਹੈ ਤਾਂ ਕੀ ਇਹ ਧਾਰਮਿਕ ਅਹੁਦਿਆਂ ਵਾਲੇ ਵੀ ਵੋਟਾਂ ਲੈਣ ਲਈ ਰਾਜਨੀਤਕਾਂ ਵਾਲੇ ਬਦਨਾਮ ਢੰਗ ਤਰੀਕੇ ਅਪਨਾਉਣਗੇ ?
ਸੋ ਖਾਲਸਾ ਜੀ ਸੁਚੇਤ ਹੋਣ ਦੀ ਲੋੜ ਹੈ! ਜੇ ਨਹੀਂ ਜਾਗੇ ਤਾਂ ਪਛਤਾਵਾ ਹੀ ਪੱਲੇ ਰਹਿ ਜਾਵੇਗਾ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *