ਰਾਜਪੁਰਾ ‘ਚ ਦਿਨ-ਦਿਹਾੜੇ ਡਾਕਾ, 1 ਕਰੋੜ 33 ਲੱਖ ਲੁੱਟੇ

ss1

ਰਾਜਪੁਰਾ ‘ਚ ਦਿਨ-ਦਿਹਾੜੇ ਡਾਕਾ, 1 ਕਰੋੜ 33 ਲੱਖ ਲੁੱਟੇ

ਰਾਜਪੁਰਾ ਵਿੱਚ ਐਕਸਿਸ ਬੈਂਕ ਦੀ ਵੈਨ ਵਿੱਚੋਂ ਇੱਕ ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਵਾਪਰੀ ਹੈ। ਇਹ ਘਟਨਾ ਵਿੱਦਿਅਕ ਸੰਸਥਾਨਾਂ ਚਿਤਕਾਰਾ ਤੇ ਗਿਆਨ ਸਾਗਰ ਦੇ ਨੇੜੇ ਵਾਪਰੀ ਹੋਣ ਕਾਰਨ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਕੈਸ਼ ਵਾਲੀ ਵੈਨ ਜਦੋਂ ਸੜਕ ‘ਤੇ ਜਾ ਰਹੀ ਸੀ ਤਾਂ ਸਕਾਰਪੀਓ ਕਾਰ ਵਿੱਚ ਬੈਠੇ ਇੱਕ ਵਿਅਕਤੀ ਨੇ ਵੈਨ ਡਰਾਈਵਰ ‘ਤੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਵੈਨ ਡਰਾਈਵਰ ਜ਼ਖਮੀ ਹੋ ਗਿਆ ਤੇ ਲੁਟੇਰਾ ਵੈਨ ਲੁੱਟ ਕੇ ਆਪਣੀ ਕਾਰ ਵਿੱਚ ਹਾਈਵੇਅ ‘ਤੇ ਫਰਾਰ ਹੋ ਗਿਆ।

ਵਾਰਦਾਤ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਵੈਨ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਹਾਲੇ ਤੱਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਹਮਲਾਵਰ ਲੁਟੇਰਿਆਂ ਦੀ ਭਾਲ ਲਈ ਹਾਈਵੇਅ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁਟੇਰਿਆਂ ਕੋਲ ਦੋ ਵਾਹਨ ਸਨ।

ਇੱਕ ਸਕਾਰਪੀਓ ਜਿਸ ਰਾਹੀਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੂਜਾ ਵਾਹਨ ਐਮਰਜੈਂਸੀ ਲਈ ਲਿਆਂਦਾ ਗਿਆ ਸੀ। ਸਕਾਰਪੀਓ ਗੱਡੀ ਦੀ ਅਗਲੀ ਤੇ ਪਿਛਲੀ ਨੰਬਰ ਪਲੇਟ ਦੇ ਨੰਬਰ ਵੀ ਬਦਲਵੇਂ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *