ਦਿੱਲੀ ਚੌਣਾਂ ਵਿਚ ਬੀਬੀ ਗੁਰਜੀਤ ਕੌਰ ਬਾਠ ਦੀ ਹੋਈ ਜਿੱਤ ਤੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੋਲ, ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ss1

ਦਿੱਲੀ ਚੌਣਾਂ ਵਿਚ ਬੀਬੀ ਗੁਰਜੀਤ ਕੌਰ ਬਾਠ ਦੀ ਹੋਈ ਜਿੱਤ ਤੇ ਪਿੰਡ ਵਾਸੀਆਂ ਵਿਚ ਖੁਸ਼ੀ ਦਾ ਮਾਹੋਲ, ਘਰ ਵਿਚ ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਬੀਤੇ ਦਿਨੀਂ ਦਿੱਲੀ ਨਗਰ ਨਿਗਮ ਚੌਣਾਂ ਵਿਚ ਵੱਡੀ ਲੀਡ ਨਾਲ ਕੀਤੀ ਸੀ ਜਿੱਤ ਹਾਸਲ

ਸ਼੍ਰੀ ਅਨੰਦਪੁਰ ਸਾਹਿਬ, 2 ਮਈ (ਦਵਿੰਦਰਪਾਲ ਸਿੰਘ/ਅੰਕੁਸ਼) ਦਿੱਲੀ ਨਗਰ ਨਿਗਮ ਦੀਆਂ ਚੌਣਾਂ ਵਿਚ ਭਾਜਪਾ ਦੀ ਊਮੀਦਵਾਰ (ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ‘ਤੇ ਦਿੱਲੀ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ) ਦੀ ਧਰਮ ਪਤਨੀ ਬੀਬੀ ਗੁਰਜੀਤ ਕੌਰ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਜਿਕਰਯੋਗ ਹੈ ਕਿ ਬੀਬੀ ਗੁਰਜੀਤ ਕੌਰ ਬਾਠ ਇੱਥੋਂ ਦੇ ਨਜ਼ਦੀਕੀ ਪਿੰਡ ਢੇਰ ਮਜਾਰੀ ਦੇ ਰਹਿਣ ਵਾਲੇ ਹਨ ਅਤੇ ਹੁਣ ਉਹ ਦਿੱਲੀ ਰਹਿ ਰਹੇ ਹਨ ਜਿੱਥੇ ਉਹ ਦਿੱਲੀ ਦੇ ਲੋਕਾਂ ਦੀ ਪੂਰੀ ਤਨਦੇਹੀ ਨਾਲ ਸੇਵਾ ਵਿਚ ਜੁਟੇ ਹੋਏ ਹਨ। ਦਿੱਲੀ ਨਗਰ ਨਿਗਮ ਚੌਣਾਂ ਵਿਚ ਬੀਬੀ ਗੁਰਜੀਤ ਕੌਰ ਦੀ ਹੋਈ ਇਸ ਵੱਡੀ ਜਿੱਤ ਦੀ ਖੁਸ਼ੀ ਜਾਹਿਰ ਕਰਨ ਲਈ ਉਹਨਾਂ ਦੇ ਪਿੰਡ ਢੇਰ ਮਜਾਰੀ ਵਿਖੇ ਉਹਨਾਂ ਦੇ ਘਰ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਪਰਮਜੀਤ ਸਿੰਘ ਅਠਵਾਲ ਮਜਾਰੀ, ਗੁਰਦੀਪ ਸਿੰਘ ਅਠਵਾਲ, ਡਾ:ਜਤਿੰਦਰ ਸਿੰਘ ਸਿੱਧੂ (ਡਾਇਰੈਕਟਰ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ), ਡਾ:ਰਵਿੰਦਰ ਸਿੰਘ ਰੇਖੀ, ਤੇਜਿੰਦਰ ਸਿੰਘ, ਡਾ:ਸੁਰਿੰਦਰ ਕੁਮਾਰ, ਪਰੇਮ ਸਿੰਘ, ਸੁਪਰਡੈਂਟ ਕੁਲਦੀਪ ਸਿੰਘ, ਰਣਜੀਤ ਸਿੰਘ ਅਠਵਾਲ ਮਜਾਰੀ ਆਦਿ ਵਲੋਂ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *