“ਵਿੱਦਿਆ ਦੀ ਮਹਾਨਤਾ”

ss1

“ਵਿੱਦਿਆ ਦੀ ਮਹਾਨਤਾ” ਪਿ੍ੰਸੀਪਲ ਵਿਜੈ ਗਰਗ

ਵਿਦਿਆ ਵੀਚਾਰੀ ਤੇ ਪਰਉਪਕਾਰੀ ਦਾ ਇੱਕ ਅਟੱਲ ਮਹਾਨਤਾ ਭਰਿਆ ਸਿਧਾਂਤ ਮਨੁੱਖਤਾ ਲਈ ਪਰਉਪਕਾਰ, ਧਰਮ ਨਿਰਪੇਖ, ਜਾਤ ਪਾਤ ਤੋਂ ਰਹਿਤ, ਸਭ ਨੂੰ ਸਾਂਝਾ ਗਿਆਨ ਦੇਣ ਵਾਲੀ ਵਿਦਿਆ ਵਰਦਾਨ  ਰੂਪ  ਵਿਚ  ਗਿਆਨ ਰੂਪੀ ਪ੍ਰਕਾਸ਼ ਦੀ ਬਖਸ਼ਿਸ਼ ਕਰਕੇ ਸਾਂਝੀ ਜੋਤ ਨਾਲ ਸਭ ਦੇ ਹਿਰਦਿਆਂ ਵਿਚੋਂ ਅਗਿਆਨਤਾ ਭਰੇ ਹਨੇਰੇ ਨੂੰ ਦੂਰ ਕਰਦੀ ਹੈ। ਜਿਵੇ ਕਿ ਚੰਨ ਅਤੇ ਸੂਰਜ ਆਪਣੇ ਪ੍ਰਕਾਸ਼ ਨਾਲ ਸਾਰੇ ਸੰਸਾਰ ਨੂੰ ਰੋਸ਼ਨ ਕਰਕੇ, ਹਨੇਰਾ ਅਲੋਪ ਕਰ ਦਿੰਦੇ ਹਨ, ਏਸੇ ਤਰ੍ਹਾਂ ਵਿਦਿਆ ਆਪਣੇ ਗਿਆਨ ਰੂਪੀ ਪ੍ਰਕਾਸ਼ ਨਾਲ ਮਨੁੱਖ ਨੂੰ ਕਾਮਯਾਬ ਦੀਆਂ ਬੁੰਲਦੀਆਂ ਤੇ ਪਹੁੰਚਾ ਦਿੰਦੀ ਹੈ। ਇਸ ਦਾ ਇਹ ਮਹਾਨਤਾ ਭਰਿਆ ਪਰਉਪਕਾਰ ਧਰਮ ਨਿਰਪੇਖਤਾ ਦਾ ਚਾਨਣ ਮੁਨਾਰਾ ਗੁਰਮਤਿ ਵਿਚ ਵੀ ਪਰਵਾਨ ਹੈ। ਵਿਦਿਆ ਤੋਂ ਬਗੈਰ ਮਨੁੱਖ ਅੰਨ੍ਹਾ ਬੋਲ਼ਾ ਅਤੇ ਗੂੰਗੇ ਪ੍ਰਾਣੀ ਦੇ ਸਮਾਨ ਹੁੰਦਾ ਹੈ। ਪੁਰਾਤਨ ਸਮੇ ਵਿੱਚ ਵਿਦਿਆ ਸਿਰਫ ਪੰਡਤ ਜਾਂ ਮੌਲਵੀ ਹੀ ਪ੍ਰਾਪਤ ਕਰ ਸਕਦੇ ਸਨ। ਪਰ ਹੁਣ ਜਮਾਨਾ ਬਦਲ ਗਿਆ ਹੈ।   ਵਿਦਿਆ ਪ੍ਰਾਪਤੀ ਦਾ ਅਧਿਕਾਰ ਹਰ ਇੱਕ ਮਨੁੱਖ ਨੂੰ ਹੈ। ਅਜੋਕੇ ਸਮੇ ਵਿੱਚ ਵਿੱਦਿਆ ਦੀ ਮਹਾਨਤਾ ਅਤੇ ਇਸ ਦੀ ਲੋੜ ਹਰ ਇਕ ਮਨੁੱਖ ਦੀ ਸਮਝ ਵਿੱਚ ਆ ਗਈ ਹੈ ਅਤੇ ਇਸ ਅਧਿਕਾਰ ਨਾਲ ਮਨੁੱਖ ਵਿਦਿਆ ਪ੍ਰਾਪਤ ਕਰਕੇ ਜੋ ਚਾਹੇ ਬਣ ਸਕਦਾ ਹੈ। ਗਲ਼ੀਆਂ ਦੇ ਕੱਖਾਂ ਤੋਂ ਉਠ ਕੇ ਅਕਾਸ਼ ਦੀਆਂ ਬੁਲੰਦੀਆਂ ਨੂੰ ਛੋਹ ਸਕਦਾ ਹੈ। ਉਦਾਹਰਣ ਸਾਹਮਣੇ ਹੈ: ਸਾਡੇ ਮਾਨਯੋਗ ਸਵਰਗਵਾਸੀ ਪ੍ਰਫ਼ੈਸਰ ਡਾ. ਅਬਦੁਲ ਕਲਾਮ, ਮੁਢਲੀ ਅਤੇ ਉਚ ਵਿਦਿਆ ਪ੍ਰਾਪਤ ਕਰਕੇ ਪਹਿਲਾਂ ਪ੍ਰੋਫੈਸਰ, ਫਿਰ ਸਾਇੰਟਿਸਟ ਅਤੇ
(ਆਈ .ਐਸ. ਆਰ. ਉ ) ਵਿਚ ਹੈਡ ਵੀ ਰਹੇ ਹਨ। ਏਥੇ ਇਹਨਾਂ ਨੂੰ ਮਿਜ਼ਾਈਲ ਮੈਨ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ। ਫਿਰ ਭਾਰਤ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ। ਇਹ ਸਭ ਪ੍ਰਾਪਤੀਆਂ ਵਿਦਿਆ ਕਾਰਕੇ ਹੀ ਹੋਈਆਂ।

ਵਿਜੈ ਗਰਗ ਪਿ੍ੰਸੀਪਲ ਮਲੋਟ

print
Share Button
Print Friendly, PDF & Email

Leave a Reply

Your email address will not be published. Required fields are marked *