ਪਾਕਿਸਤਾਨ ‘ਚ ਗੱਡੇ ਸਿੱਖਾਂ ਨੇ ਝੰਡੇ

ss1

ਪਾਕਿਸਤਾਨ ‘ਚ ਗੱਡੇ ਸਿੱਖਾਂ ਨੇ ਝੰਡੇ

ਲਾਹੌਰ: ਪਾਕਿਸਤਾਨ ਦੀ ਇਤਿਹਾਸਕ ਨਗਰੀ ਸ੍ਰੀ ਨਨਕਾਣਾ ਸਾਹਿਬ ਦੇ ਵਸਨੀਕ ਜੋਗਿੰਦਰ ਸਿੰਘ ਪਾਕਿਸਤਾਨ ਦੇ ਦੂਜੇ ਸਿੱਖ ਡਾਕਟਰ ਬਣ ਗਏ ਹਨ ਜਦਕਿ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਹੀ ਮਿਮਪਾਲ ਸਿੰਘ ਐਮ.ਬੀ.ਬੀ.ਐਸ. ਕਰਨ ਬਾਅਦ ਸਰਵਿਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਡੀ.ਸੀ.ਐਚ. (ਡਿਪਲੋਮਾ ਇਨ ਚਾਈਲਡ ਹੈਲਥ) ‘ਚ ਪੂਰੇ ਪਾਕਿਸਤਾਨ ‘ਚੋਂ ਪਹਿਲੇ ਨੰਬਰ ‘ਤੇ ਆ ਕੇ ਪਾਕਿਸਤਾਨੀ ਸਿੱਖਾਂ ਨੂੰ ਵਿਸ਼ੇਸ਼ ਸਨਮਾਨ ਦਵਾ ਚੁੱਕੇ ਹਨ।

JOGINDER SINGH 1

ਜੋਗਿੰਦਰ ਸਿੰਘ ਨੂੰ ਬੀਤੇ ਦਿਨੀਂ ਫ਼ਾਤਿਮਾ ਮੈਮੋਰੀਅਲ ਕਾਲਜ ਆਫ਼ ਮੈਡੀਸਨ ‘ਚ ਹੋਏ ਡਿਗਰੀ ਵੰਡ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਵੱਲੋਂ ਐਮ.ਬੀ.ਬੀ.ਐਸ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ. ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪ੍ਰੋ. ਕਲਿਆਣ ਸਿੰਘ ਕਲਿਆਣ ਵੀ ਮੌਜੂਦ ਸਨ।

ਡਾ. ਮਿਮਪਾਲ ਸਿੰਘ ਮੌਜੂਦਾ ਸਮੇਂ ਲਾਹੌਰ ਦੀ ਸ਼ਾਦਮਨ ਆਬਾਦੀ ਵਿੱਚ ਆਪਣਾ ਨਿੱਜੀ ‘ਸਰਦਾਰ ਜੀ ਹੈਲਥ ਕਲੀਨਿਕ’ ਚਲਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਪਹਿਲੇ ਸਿੱਖ ਨਿਊਰੋ ਸਰਜਨ ਵਜੋਂ ਡਾ. ਵਿਕਾਸ ਸਿੰਘ ਪਾਕਿਸਤਾਨ ਵਿੱਚ ਉੱਚ ਪੱਧਰੀ ਸਿਹਤ ਸੇਵਾਵਾਂ ਦੇ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *