ਡਾਕਟਰ ਨੇਕੀ ਬੰਗਲੌਰ ਵਿੱਚ ਦੇਣਗੇ ਲੈਕਚਰ

ss1

ਡਾਕਟਰ ਨੇਕੀ ਬੰਗਲੌਰ ਵਿੱਚ ਦੇਣਗੇ ਲੈਕਚਰ

ਅੰਮ੍ਰਿਤਸਰ, 29 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾ ਚੁੱਕੀ ਅੰਤਰਰਾਸ਼ਟਰੀ ਪੱਧਰ ਦੀ ਨਾਮਵਾਰ ਸਖ਼ਸੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਬਾਇਓਸੈਨਸ਼ਰਜ਼, ਬਾਇਓਮਾਰਕਜ਼ ਅਤੇ ਡਾਇਗਨੌਸ਼ਟਿਕ ਕਾਨਫੰਰਸ ਵਿੱਚ ਬਤੌਰ ਲੈਕਚਰਾਰ ਲੈਕਚਰ ਦੇਣ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ। ਇਹ ਕਾਨਫੰਰਸ 25 ਅਤੇ 26 ਮਈ 2016 ਨੂੰ ਬੰਗਲੌਰ ਵਿਖੇ ਹੋ ਰਹੀ ਹੈ ਅਤੇ ਇਸ ਦੀ ਲਿਖਤੀ ਸੂਚਨਾ ਕਾਨਫੰਰਸ ਦੇ ਮੈਨੇਂਜਿੰਗ ਡਾਇਰੈਕਟਰ ਡਾਕਟਰ ਸੰਜੇ ਬਜਾਜ ਨੇ ਡਾਕਟਰ ਨੇਕੀ ਨੂੰ ਭੇਜੀ ਹੈ। ਡਾਕਟਰ ਨੇਕੀ ਵਲੋਂ ਮੈਡੀਕਲ ਖੇਤਰ ਵਿੱਚ ਕੀਤੀਆਂ ਵੱਡ ਮੁੱਲਿਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਬਤੌਰ ਸਪੀਕਰ ਸੱਦਾ ਪੱਤਰ ਭੇਜਿਆ ਗਿਆ ਹੈ। ਡਾਕਟਰ ਨੇਕੀ ਦੀ ਇਸ ਪ੍ਰਾਪਤੀ ਨਾਲ਼ ਅੰਮ੍ਰਿਤਸਰ ਦਾ ਨਾਮ ਪੂਰੇ ਭਾਰਤ ਵਿੱਚ ਉੱਚਾ ਹੋਇਆ ਹੈ।

print
Share Button
Print Friendly, PDF & Email