ਆਖਰ ਬੀਤ ਦੇ ਲੋਕਾ ਨੂੰ ਡਾਂ ਚਰਨਜੀਤਪਾਲ ਦੀ ਘਾਟ ਰੜਕਣ ਲੱਗੀ

ss1

ਆਖਰ ਬੀਤ ਦੇ ਲੋਕਾ ਨੂੰ ਡਾਂ ਚਰਨਜੀਤਪਾਲ ਦੀ ਘਾਟ ਰੜਕਣ ਲੱਗੀ
ਬੀਣੇਵਾਲ ਹਸਪਤਾਲ ਵਿੱਚ ਡਾਕਟਰਾ ਤੇ ਸਟਾਫ ਦੀ ਘਾਟ ਕਾਰਨ ਲੋਕ ਹੋ ਰਹੇ ਹਨ ਖੱਜਲ ਖੁਆਰ

ਗੜ੍ਹਸ਼ੰਕਰ 28 ਅਪੈ੍ਰਲ (ਅਸ਼ਵਨੀ ਸ਼ਰਮਾ) ਅਜੇ ਕੁਝ ਮਹੀਨੇ ਪਹਿਲਾ ਹਰ ਸਮੇ ਮਰੀਜਾ ਦੀ ਚਹਿਲ ਪਹਿਲ ਰਹਿਣ ਵਾਲੇ ਸਰਕਾਰੀ ਹਸਪਤਾਲ ਬੀਣੇਵਾਲ ਬੀਤ ਵਿਖੇ ਹੁਣ ਕੋਈ-ਕੋਈ ਮਰੀਜ ਹੀ ਦਿਖਾਈ ਦਿੰਦਾ ਹੈ ਤੇ ਉਹ ਵੀ ਡਾਕਟਰਾ ਤੇ ਹੋਰ ਸਿਹਤ ਸਹੂਲਤਾ ਦੀ ਘਾਟ ਕਾਰਨ ਇਥੋ ਖਾਲੀ ਹੱਥ ਹੀ ਵਾਪਸ ਜਾਦੇ ਹਨ। ਬੀਤ ਇਲਾਕੇ ਦੇ ਲੋਕਾ ਨੂੰ ਸਿਹਤ ਸਹੂਲਤਾ ਦੇਣ ਲਈ ਇੱਕੋ ਇੱਕ ਸਰਕਾਰੀ ਸਿਹਤ ਕੇਦਰ ਬੀਣੇਵਾਲ ਪਿਛਲੇ ਸਾਲ ਹੀ ਨਵੀ ਬਣੀ ਆਲੀਸ਼ਾਨ ਬਿਲਡਿੰਗ ਵਿੱਚ ਤਬਦੀਲ ਹੋਇਆ ਸੀ ਤੇ ਇਸ ਦਾ ਉਦਘਾਟਨ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਵਿੱਚ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਤਰੀਕ ਨੂੰ ਕੀਤਾ ਸੀ। ਉਸ ਸਮੇ ਇਥੋ ਅੱਲਗ-ਅਲੱਗ ਡਾਕਟਰਾਂ ਦੀ ਡਿਊਟੀਆ ਲਗਾਈਆ ਗਈਆ ਸਨ ਤੇ ਇਲਾਕੇ ਨੂੰ ਵਧੀਆ ਸਿਹਤ ਸਹੂਲਤਾ ਦੇਣ ਦਾ ਬਾਅਦਾ ਕੀਤਾ ਗਿਆ ਸੀ ਪਰ ਕੁਝ ਸਮਾ ਬਾਅਦ ਹੀ ਇਥੋ ਡਾਕਟਰਾ ਦੀਆ ਬਦਲੀਆ ਹੋਣੀਆ ਸ਼ੁਰੂ ਹੋ ਗਈਆ ਤੇ ਹੁਣ ਤਾ ਇਸ ਹਸਪਤਾਲ ਵਿੱਚ ਇਹ ਹਾਲ ਹੈ ਕਿ ਮਰੀਜ ਆਉਦੇ ਹਨ ਤੇ ਡਾਕਟਰਾ ਦੀਆ ਕੁਰਸੀਆ ਖਾਲੀ ਦੇਖ ਕੇ ਵਾਪਸ ਚਲੇ ਜਾਦੇ ਹਨ। ਇਲਾਕੇ ਦੇ ਲੋਕਾ ਨੇ ਕਿਹਾ ਕਿ ਅਸੀ ਆਲੀਸ਼ਾਨ ਬਿਲਡਿੰਗ ਤੋ ਕਿ ਲੈਣਾ ਜਦੋ ਸਾਨੂੰ ਦਵਾਈਆ ਦੇਣ ਵਾਲੇ ਡਾਕਟਰ ਹੀ ਨਾ ਮਿਲਣ। ਲੋਕਾ ਨੇ ਕਿਹਾ ਕਿ ਇਥੇ ਲੰਮਾ ਸਮਾ ਰਹੇ ਡਾਕਟਰ ਚਰਨਜੀਤਪਾਲ ਦੇ ਸਮੇ ਵਿੱਚ ਮਰੀਜ ਖਾਲੀ ਨਹੀ ਸਨ ਮੁੜਦੇ ਅਤੇ ਦਵਾਈਆ ਵੀ ਅੰਦਰੋ ਹੀ ਦਿਤੀਆ ਜਾਦੀਆ ਸਨ ਪਰ ਹੁਣ ਤਾ ਹਸਪਤਾਲ ਦਾ ਰੱਬ ਹੀ ਰਾਖਾ ਹੈ। ਲੋਕਾ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਹਸਪਤਾਲ ਵਿੱਚ ਡਾਕਟਰਾ ਅਤੇ ਹੋਰ ਸਟਾਫ ਦੀਆ ਖਾਲੀ ਅਸਾਮੀਆ ਪੂਰੀਆ ਕੀਤੀਆ ਜਾਣ ਅਤੇ ਐਮਰਜੈਸੀ 24 ਘੰਟੇ ਸ਼ੁਰੂ ਕੀਤੀ ਜਾਵੇ।
ਹਸਪਤਾਲ ਵਿੱਚ ਕੰਮ ਕਰਦੇ ਇੱਕ ਮੁਲਾਜਮ ਨੇ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਮੁਲਾਜਮਾ ਦੀ ਘਾਟ ਤਾ ਇਥੇ ਪਹਿਲਾ ਹੀ ਸੀ ਤੇ ਜਿਹੜੇ ਡਾਕਟਰਾ ਦੀਆ ਡਿਊਟੀਆ ਲਗਾਈਆ ਗਈਆ ਸਨ ਉਹਨਾ ਦੀਆ ਵੀ ਇੱਕ-ਇੱਕ ਕਰਕੇ ਇਥੋ ਬਦਲੀਆ ਕਰ ਦਿਤੀਆ ਗਈਆ ਹਨ। ਹਸਪਤਾਲ ਦੀ ਨਵੀ ਬਣੀ ਬਿਲਿੰਗ ਵੀ ਥਾ-ਥਾ ਤੋ ਵਰਤੇ ਮਾੜੇ ਮਟੀਰੀਅਲ ਕਾਰਨ ਖਰਾਬ ਹੋ ਰਹੀ ਹੈ।
ਇਥੇ ਇਹ ਦਸਣਯੋਗ ਹੈ ਕਿ ਡਾਕਟਰ ਚਰਨਜੀਤਪਾਲ ਇਸ ਹਸਪਤਾਲ ਵਿੱਚ ਕਾਫੀ ਲੰਮਾ ਸਮਾ ਲੋਕਾ ਨੂੰ ਸਿਹਤ ਸਹੂਲਤਾ ਦੇ ਕੇ ਗਏ ਹਨ ਤੇ ਉਹਨਾ ਦੇ ਸਮੇ ਮਰੀਜਾ ਦੀਆ ਲੰਮੀਆ-ਲੰਮੀਆ ਲਾਈਨਾ ਲਗਦੀਆ ਸਨ ਪਰ ਜਿਸ ਦਿਨ ਤੋ ਉਹ ਇਥੋ ਬਦਲ ਕੇ ਗਏ ਹਨ ਉਸ ਦਿਨ ਤੋ ਹੀ ਇਸ ਹਸਪਤਾਲ ਦੀ ਜਿਵੇ ਰੋਣਕ ਹੀ ਖਤਮ ਹੋ ਗਈ ਹੈ।
ਕਿ ਕਹਿੰਦੇ ਹਨ ਸਾਬਕਾ ਵਿਧਾਇਕ-ਇਸ ਵਾਰੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਇਸ ਹਸਪਤਾਲ ਦੇ ਨਿਰਮਾਣ ਲਈ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਵਲੋਕੇਦਰ ਵਿੱਚ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਸਰਕਾਰ ਤੋ 5 ਕਰੌੜ ਰੁਪਏ ਮਨਜੂਰ ਕਰਵਾਏ ਸਨ। ਹੁਣ ਮੈ ਇਸ ਹਸਪਤਾਲ ਵਿੱਚ ਚਲ ਰਹੀਆ ਘਾਟਾ ਤੇ ਕਮੀਆ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗਲ ਕਰਾਗਾ ਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ।
ਕਿ ਕਹਿਣਾ ਹੈ ਹਲਕਾ ਵਿਧਾਇਕ ਦਾ-ਗੜ੍ਹਸ਼ੰਕਰ ਤੋ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਬੀਤ ਇਲਾਕੇ ਦੇ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦੇ ਨਾਲ-ਨਾਲ ਬੀਤ ਵਿੱਚ ਪੀਣ ਵਾਲੇ ਪਾਣੀ ਦੀ ਸਮਸਿਆ, ਬੇਰੁਜਗਾਰੀ, ਸੜਕਾ ਦੇ ਨਾਲ-ਨਾਲ ਮੈਵਿਧਾਨ ਸਭਾ ਗੜ੍ਹਸ਼ੰਕਰ ਦੀਆ ਸਮਸਿਆਵਾ ਲਈ ਵਿਧਾਨ ਸਭਾ ਦੇ ਸ਼ੈਸ਼ਨ ਵਿੱਚ ਅਵਾਜ ਬੁੰਲਦ ਕਰਾਗਾ ਤੇ ਜੇਕਰ ਫਿਰ ਵੀ ਹੱਲ ਨਾ ਹੋਇਆ ਤਾ ਅਸੀ ਸੜਕਾ ਤੇ ਆਉਣ ਲਈ ਮਜਬੂਰ ਹੋਵਾਗੇ।
ਕਿ ਕਹਿਣਾ ਹੈ ਸਾਬਕਾ ਵਿਧਾਇਕ ਦਾ-ਇਸ ਵਾਰੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨਾਲ ਗੱਲ ਕਰਨ ਤੇ ਉਹਨਾ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ-ਭਾਜਪਾ ਦੇ ਸਰਕਾਰ ਸਮੇ ਇਸ ਬਿਲਡਿੰਗ ਨੂੰ ਬਣਾਉਣ ਦੇ ਨਾਲ ਇਥੇ 5 ਡਾਕਟਰਾ ਦੀ ਤਾਇਨਾਤੀ ਕੀਤੀ ਗਈ ਸੀ ਪਰ ਹੁਣ ਜਦੋ ਦੀ ਸਰਕਾਰ ਬਦਲੀ ਹੈ ਇਥੇ ਡਾਕਟਰਾ ਦੇ ਨਾਲ ਸਟਾਫ ਦੀ ਕਮੀ ਹੋਈ ਹੈ ਜਿਸ ਲਈ ਸਰਕਾਰ ਨੂੰ ਜਲਦੀ ਢੁੱਕਵੀ ਕਾਰਵਾਈ ਕਰਕੇ ਬੀਤ ਦੇ ਲੋਕਾ ਨੂੰ ਸਿਹਤ ਸਹੂਲਤਾ ਦੇਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਕਿ ਕਹਿਣਾ ਜਿਲਾ ਸਿਹਤ ਅਧਿਕਾਰੀ ਦਾ-ਇਸ ਵਾਰੇਸਿਵਲ ਸਰਜਨ ਹੁਸ਼ਿਆਰਪੁਰ ਡਾ ਨਰਿੰਦਰ ਕੌਰ ਨਾਲ ਗੱਲ ਕਰਨ ਤੇ ਉਹਨਾ ਨੇ ਕਿਹਾ ਕਿ ਹਸਪਤਾਲ ਵਿੱਚ ਤਾਇਨਾਤ ਡਾਕਟਰਾ ਨੇ ਸਾਨੂੰ ਆਪਣੀ ਬਦਲੀ ਗੜ੍ਹਸ਼ੰਕਰ ਕਰਨ ਲਈ ਕਿਹਾ ਸੀ ਜਿਸ ਕਰਕੇ ਉਹਨਾ ਦੀ ਇਥੋ ਬਦਲੀ ਕੀਤੀ ਗਈ ਹੈ ਪਰ ਤੁਸੀ ਸਾਡੇ ਧਿਆਨ ਵਿੱਚ ਲਿਆਦਾ ਹੈ ਅਸੀ ਜਲਦੀ ਬਦਲੀ ਕੀਤੇ ਡਾਕਟਰਾਂ ਨੂੰ ਵਾਪਸ ਭੇਜਾਗੇ।
ਕਿ ਕਹਿੰਦੇ ਹਨ ਐਕਸੀਅਨ ਪੀ.ਡਬਲਯੂ.ਡੀ-ਬਿਲਡਿੰਗ ਦੇ ਹੋ ਰਹੇ ਨੁਕਸਾਨ ਲਈ ਪੀਡਬਲਯੂ.ਡੀ ਦੇ ਐਕਸੀਅਨ ਕਮਲ ਨੈਨ ਨਾਲ ਗੱਲ ਕਰਨ ਤੇ ਉਹਨਾ ਨੇ ਕਿਹਾ ਕਿ ਟੁਟ ਰਹੀ ਬਿਲਡਿੰਗ ਵਾਰੇ ਮੈਨੂੰ ਕੁਝ ਨਹੀ ਪਤਾ ਪਰ ਮੈ ਜਲਦੀ ਹੀ ਦੇਖਣ ਜਾਵਾਗਾ ਅਤੇ ਇਸ ਦੀ ਜਾਚ ਕੀਤੀ ਜਾਵੇਗੀ।

print
Share Button
Print Friendly, PDF & Email