ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਠੱਲ ਪਾਉਣ ਸਿਆਸੀ ਪਾਰਟੀਆਂ ਹੋਣ ਇਕਜੁੱਟ : ਪੀਰ ਮਹੁੰਮਦ

ss1

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਠੱਲ ਪਾਉਣ ਸਿਆਸੀ ਪਾਰਟੀਆਂ ਹੋਣ ਇਕਜੁੱਟ : ਪੀਰ ਮਹੁੰਮਦ
ਪਹਿਲਾ ਅਕਾਲੀ ‘ਤੇ ਹੁਣ ਕਾਂਗਰਸ ਸਰਕਾਰ ਵਿੱਚ ਬੇਅਦਬੀ ਨਿਰੰਤਰ ਜਾਰੀ

ਫ਼ਰੀਦਕੋਟ 29 ਅਪ੍ਰੈਲ ( ਜਗਦੀਸ਼ ਬਾਂਬਾ ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ.ਕਰਨੈਲ ਸਿੰਘ ਪੀਰ ਮਹੁੰਮਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪੰਜਾਬ ਭਰ ਵਿੱਚ ਨਿਰੰਤਰ ਜਾਰੀ ਹੈ,ਜਿਸ ਨੂੰ ਰੋਕਣ ਲਈ ਸਮੁੱਚੀਆ ਸਿਆਸੀ ਪਾਰਟੀਆ ਆਪਸੀ ਵੈਰ ਵਿਰੋਧ ਛੱਡ ਕੇ ਇਕਮੰਚ ‘ਤੇ ਇਕੱਠੀਆਂ ਹੋਣ ਤਾਂ ਜੋ ਬੇਅਦਬੀ ਕਰਨ ‘ਤੇ ਕਰਵਾਉਣ ਵਾਲਿਆਂ ਦਾ ਪਰਦਾਫਾਸ ਕੀਤਾ ਜਾ ਸਕੇ । ਉਨਾਂ ਮੰਗ ਕੀਤੀ ਕਿ ਸ੍ਰ.ਰਮਨਦੀਪ ਸਿੰਘ ਸਿੱਕੀ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰਨ ਦੇ ਨਾਲ ਨਾਲ ਸਾਰੀਆ ਸਿਆਸੀ ਪਾਰਟੀਆਂ ਦਾ ਇਕ ਇਕ ਨੁਮਾਇੰਦਾ ਸ਼ਾਮਲ ਕੀਤਾ ਜਾਵੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਸਮੁੱਚੀ ਪੜਤਾਲ ਕਰਨ ਉਪਰੰਤ ਦੋਸ਼ੀਆਂ ਦਾ ਪਰਦਾਫਾਸ ਕਰੇ ਤਾਂ ਜੋ ਆਏ ਦਿਨ ਪੰਜਾਬ ਭਰ ਵਿੱਚ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਪਹਿਲਾਂ ਅਕਾਲੀ ਭਾਜਪਾ ਗਠਜੋੜ ‘ਤੇ ਹੁਣ ਕਾਂਗਰਸ ਦੀ ਸਰਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਜਾਰੀ ਹੋਣ ‘ਤੇ ਲੋਕਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜ ਰਹੀ ਹੈ,ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਮੇਟੀ ਦਾ ਗਠਨ ਹੋਣਾ ਲਾਜਮੀ ਹੈ ਜੋ ਨਿੱਡਰ ‘ਤੇ ਬੇਖੋਫ ਹੋ ਕੇ ਬੇਅਦਬੀ ਕਰਨ ‘ਤੇ ਕਰਵਾਉਣ ਵਾਲਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰੇ ਤਾਂ ਜੋ ਆਏ ਦਿਨ ਵਾਪਰ ਰਹੀਆਂ ਮੰਦਭਾਗੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪੈ ਸਕੇ। ਪੀਰ ਮਹੁੰਮਦ ਨੇ ਕਿਹਾ ਕਿ ਐਸ.ਵਾਈ.ਐਲ ‘ਤੇ ਚੌਟਾਲੇ ਹਰਿਆਣਾ ‘ਤੇ ਪੰਜਾਬ ਦੀ ਸ਼ਾਤੀ ਭੰਗ ਕਰਨ ਦੀਆਂ ਕੋਝੀਆਂ ਚਾਲਾ ਚੱਲ ਰਹੇ ਹਨ,ਜਿਨਾਂ ਉੱਪਰ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹਿ ਸਕੇ। ਦੱਸਣਯੋਗ ਹੈ ਕਿ ਅੱਜ ਇਕ ਵਾਰ ਫਿਰ ਜਗਰਾਉ ਦੇ ਨੇੜਲੇ ਪਿੰਡ ਲੰਮਾ ਜੱਟਪੁੱਰਾ ਵਿਖੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫੈਡਰੇਸ਼ਨ ਨੇ ਆਪਣੀ ਮੰਗ ਫਿਰ ਤੋਂ ਦੋਹਰਾਈ ਤਾਂ ਜੋ ਆਏ ਦਿਨ ਵਾਪਰ ਰਹੀਆ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪੈ ਸਕੇ ।

print
Share Button
Print Friendly, PDF & Email