ਭਗਵੰਤ ਮਾਨ ਕੈਪਟਨ ਨੂੰ ਮਿਲਣਗੇ, ਪਰ ਪਾਰਟੀ ਨਹੀਂ ਨਹੀਂ ਛੱਡਣਗੇ

ss1

ਭਗਵੰਤ ਮਾਨ ਕੈਪਟਨ ਨੂੰ ਮਿਲਣਗੇ, ਪਰ ਪਾਰਟੀ ਨਹੀਂ ਨਹੀਂ ਛੱਡਣਗੇ

ਆਮ ਆਦਮੀ ਪਾਰਟੀ ਦੀ ਪਹਿਲਾਂ ਪੰਜਾਬ ਵਿਚ ਅਤੇ ਹੁਣ ਦਿੱਲੀ ਵਿਚ ਬੁਰੀ ਤਰਾਂ ਹਾਰ ਹੋਣ ਪਿਛੋਂ ਆਪ ਆਗੂਆਂ ਵਿਚ ਹਲਚਲ ਤੇਜ ਹੋ ਚੁੱਕੀ ਹੈ। ਆਪ ਦੇ ਸਭ ਤੋਂ ਲੋਕਪ੍ਰਿਆ ਨੇਤਾ ਮੰਨੇ ਜਾਂਦੇ ਭਗਵੰਤ ਮਾਨ ਲੰਮਾਂ ਸਮਾਂ ਚੁੱਪ ਰਹਿਣ ਪਿਛੋਂ ਸਰਗਰਮ ਨਜ਼ਰ ਆਉਣ ਲੱਗੇ ਹਨ ਅਤੇ ਪਾਰਟੀ ਦੀਆਂ ਕਮਜ਼ੋਰੀਆਂ ਤੋਂ ਨਿਰਾਸ਼ ਹਨ। ਸ੍ਰੀ ਭਗਵੰਤ ਮਾਨ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੀਟਿੰਗ ਲਈ ਸਮਾਂ ਮੰਗਿਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮੀਟਿੰਗ ਵਿਚ ਆਪਣੇ ਲੋਕ ਸਭਾ ਹਲਕਾ ਸੰਗਰੂਰ ਦੇ ਮੁੱਦੇ ਹੀ ਵਿਚਾਰਨਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਭਾਵੇਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹਨ, ਪਰ ਉਹ ਪਾਰਟੀ ਨਹੀਂ ਛੱਡਣਗੇ। ਉਨ੍ਹਾਂ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ 36 ਲੱਖ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਪਰ ਦਿੱਲੀ ਦਾ ਕੋਈ ਵੀ ਨੇਤਾ ਵੋਟਰਾਂ ਦਾ ਧੰਨਵਾਦ ਕਰਨ ਨਹੀਂ ਪਹੁੰਚਿਆ।

print
Share Button
Print Friendly, PDF & Email

Leave a Reply

Your email address will not be published. Required fields are marked *