ਪ੍ਰਸਿੱਧ ਸਮਾਜ ਸੇਵੀ ਡਾ ਐਸਪੀ ੳਬਰਾਏ 29 ਅਪ੍ਰੈਲ ਤੋ 3 ਮਈ ਤੱਕ ਅਮਰੀਕਾ ਫੇਰੀ ਤੇੇ ਹੋਣਗੇ

ss1

ਪ੍ਰਸਿੱਧ ਸਮਾਜ ਸੇਵੀ ਡਾ ਐਸਪੀ ੳਬਰਾਏ 29 ਅਪ੍ਰੈਲ ਤੋ 3 ਮਈ ਤੱਕ ਅਮਰੀਕਾ ਫੇਰੀ ਤੇੇ ਹੋਣਗੇ

ਨਿਊਯਾਰਕ, 26 ਅਪ੍ਰੈਲ ( ਰਾਜ ਗੋਗਨਾ ) ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਡਾ ਐਸ ਪੀ ੳਬਰਾਏ 29 ਅਪ੍ਰੈਲ ਤੋ 3 ਮਈ ਤੱਕ ਅਮਰੀਕਾ ਫੇਰੀ ਤੇ ਆ ਰਹੇ ਹਨ। ਇਸ ਦੌਰਾਨ ਉਹ ਵੱਖ ਵੱਖ ਸਮਾਗਮਾਂ ਵਿਚ ਹਿੱਸਾ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਜਤਿੰੰਦਰ ਸਿੰਘ ਰੰਧਾਵਾ ਨੇ ਦੱਸਿਆਂ ਕਿ 29ਅਪ੍ਰੈਲ ਨੂੰ ਸੈਕਰਾਮੈਟੋ (ਕੈਲੀਫੋਰਨੀਆਂ) ‘ਚ ਸਮਾਗਮਤੋ ਬਾਅਦ 30 ਅਪ੍ਰੈਲ ਨੂੰ ਰੇਡੀਉ ਪੰਜਾਬ ਦੇ ਸਲਾਨਾ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਉਸ ਤੋ ਬਾਅਦ 1 ਮਈ ਨੂੰਨੂੰ ਮਿਲਪੀਟਸ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੈਲੀਫੋਰਨੀਆਂ ਵਿੰਗ ਦੀ ਮੀਟਿੰਗ ਹੋਵੇਗੀ ਅਤੇ 2 ਮਈ ਨੂੰ ਰੀਨੋ ਨਵਾਡਾ ਵਿਖੇ ਮੀਟਿੰਗ ‘ਚ ਹਿੱਸਾ ਲੈਣ ਲਈ ਪੁੱਜਣਗੇ। 3 ਮਈ ਨੂੰ ਉਹ ਫਰੀਜਨੋ ਅਤੇ ਯੁੂਬਾ ਸਿਟੀ ਵਿਖੇ ਮੀਟਿੰਗ ਕਰਣਗੇ ।

print
Share Button
Print Friendly, PDF & Email

Leave a Reply

Your email address will not be published. Required fields are marked *